Breaking News
Home / ਕੈਨੇਡਾ / ਕੈਨੇਡਾ ਫੈੱਡਰਲ ਸਰਕਾਰ ਨੇ ਇਕਾਨਮਿਕ ਅਤੇ ਫਿਸਕਲ ਅੱਪਡੇਟ 2021 ਜਾਰੀ ਕੀਤਾ

ਕੈਨੇਡਾ ਫੈੱਡਰਲ ਸਰਕਾਰ ਨੇ ਇਕਾਨਮਿਕ ਅਤੇ ਫਿਸਕਲ ਅੱਪਡੇਟ 2021 ਜਾਰੀ ਕੀਤਾ

ਕੈਨੇਡੀਅਨਾਂ ਦੀ ਸਿਹਤ, ਸੁਰੱਖਿਆ ਅਤੇ ਮਜ਼ਬੂਤ ਰਿਕਵਰੀ ਕੈਨੇਡਾ ਫੈਡਰਲ ਸਰਕਾਰ ਦੀਆਂ ਅਹਿਮ ਤਰਜੀਹਾਂ ਹਨ : ਸੋਨੀਆ ਸਿੱਧੂ
ਬਰੈਂਪਟਨ : ਹਾਲ ਵਿਚ ਹੀ, ਮਾਨਯੋਗ ਕ੍ਰਿਸਟੀਆ ਫ੍ਰੀਲੈਂਡ, ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ, ਨੇ ਇਕਾਨਮਿਕ ਅਤੇ ਫਿਸਕਲ ਅੱਪਡੇਟ 2021 ਜਾਰੀ ਕੀਤਾ। ਇਸ ਦਸਤਾਵੇਜ਼ ਵਿੱਚ ਕੋਵਿਡ-19 ਵਿਰੁੱਧ ਲੜਾਈ ਨੂੰ ਖਤਮ ਕਰਨ ਲਈ ਸਰਕਾਰ ਦੀ ਯੋਜਨਾ ਬਾਰੇ, ਕੈਨੇਡੀਅਨ ਅਤੇ ਕੈਨੇਡੀਅਨ ਕਾਰੋਬਾਰਾਂ ਲਈ ਸਹਾਇਤਾ, ਅਤੇ ਹਰੇਕ ਲਈ ਮਜ਼ਬੂਤ ਰਿਕਵਰੀ ਨੂੰ ਯਕੀਨੀ ਬਣਾਉਣ ਸਬੰਧੀ ਅਹਿਮ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ।ਇਸ ਮੁਤਾਬਕ, ਪਿਛਲੇ ਸਾਲ, ਕੈਨੇਡਾ ਸਰਕਾਰ ਵੱਲੋਂ ਬਣਾਈ ਗਈ ਰਣਨੀਤੀ ਮਹਾਂਮਾਰੀ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਕੰਮ ਕਰ ਰਹੀ ਹੈ। ਕੈਨੇਡਾ ਨੇ ਇੱਕ ਮਿਲੀਅਨ ਨੌਕਰੀਆਂ ਪੈਦਾ ਕਰਨ ਦੇ ਆਪਣੇ ਟੀਚੇ ਨੂੰ ਪਾਰ ਕਰ ਲਿਆ ਹੈ। ਕੈਨੇਡਾ ਵਿਚ ਹੋਈ ਇਹ ਰਿਕਵਰੀ ਜੀ7 ਵਿੱਚ ਦੂਜੀ ਸਭ ਤੋਂ ਤੇਜ਼ੀ ਨਾਲ ਨੌਕਰੀਆਂ ਦੀ ਰਿਕਵਰੀ ਹੈ; ਅਤੇ ਕੈਨੇਡਾ ਨੇ ਮਹਾਂਮਾਰੀ ਕਾਰਨ ਗਈਆਂ ਨੌਕਰੀਆਂ ਵਿੱਚੋਂ 106 ਪ੍ਰਤੀਸ਼ਤ ਨੂੰ ਮੁੜ ਪ੍ਰਾਪਤ ਕੀਤਾ ਹੈ, ਜਦੋਂ ਕਿ ਅਮਰੀਕਾ ਸਿਰਫ 83 ਪ੍ਰਤੀਸ਼ਤ ਦੇ ਟੀਚੇ ਨੂੰ ਪਾਰ ਕਰ ਪਾਇਆ ਹੈ। ਕੈਨੇਡਾ ਦੀ ਜੀਡੀਪੀ 2022 ਦੀ ਪਹਿਲੀ ਤਿਮਾਹੀ ਤੱਕ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰਾਂ ‘ਤੇ ਵਾਪਸ ਆਉਣ ਦੀ ਉਮੀਦ ਹੈ।
ਇਸ ਤੋਂ ਇਲਾਵਾ ਕੈਨੇਡਾ ਵਿੱਚ 84 ਪ੍ਰਤੀਸ਼ਤ ਯੋਗ ਆਬਾਦੀ ਟੀਕਾਕਰਨ ਮੁਕੰਮਲ ਕਰ ਚੁੱਕੀ ਹੈ (ਪੰਜ ਸਾਲ ਅਤੇ ਇਸ ਤੋਂ ਵੱਧ ਉਮਰ ਦੇ)। ਇਸਦੇ ਨਾਲ ਕੈਨੇਡਾ ਫੈਡਰਲ ਸਰਕਾਰ ਵੱਲੋਂ ਸਾਰੇ ਯੋਗ ਕੈਨੇਡੀਅਨਾਂ ਲਈ ਬੂਸਟਰ ਸ਼ਾਟ ਮੁਫਤ ਉਪਲਬਧ ਹੋਣ ਨੂੰ ਯਕੀਨੀ ਬਣਾਉਣਾ ਅਹਿਮ ਹੈ। ਕੈਨੇਡਾ ਵਰਕਰ ਲੌਕਡਾਊਨ ਲਾਭ ਅਤੇ ਸਥਾਨਕ ਲੌਕਡਾਊਨ ਸਮੇਤ ਪ੍ਰਸਤਾਵਿਤ ਉਪਾਵਾਂ ਅਧੀਨ ਸਥਾਨਕ ਅਰਥਚਾਰਿਆਂ ਅਤੇ ਉਹਨਾਂ ਦੇ ਕਰਮਚਾਰੀਆਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਮਹਾਂਮਾਰੀ ਦੀ ਰੋਕਥਾਮ ਅਤੇ ਕੈਨੇਡੀਅਨਾਂ ਦੀ ਸਿਹਤ ਅਤੇ ਸੁਰੱਖਿਆ ਸਬੰਧੀ ਇਸ ਵਿਚ ਅਹਿਮ ਵਿਚਾਰ ਚਰਚਾ ਕੀਤੀ ਗਈ ਹੈ।
ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਨੇ ਸਾਡੇ ਭਾਈਚਾਰਿਆਂ ਅਤੇ ਸਾਡੀ ਆਰਥਿਕਤਾ ‘ਤੇ ਬਹੁਤ ਪ੍ਰਭਾਵ ਪਾਇਆ ਹੈ। ਬਰੈਂਪਟਨ ਵਾਸੀ ਵਿਸ਼ੇਸ਼ ਤੌਰ ‘ਤੇ ਮਹਾਂਮਾਰੀ ਤੋਂ ਪ੍ਰਭਾਵਿਤ ਹੋਏ ਹਨ ਅਤੇ ਫੈਡਰਲ ਸਰਕਾਰ ਮਹਾਂਮਾਰੀ ਦੀ ਸ਼ੁਰੁਆਤ ਤੋਂ ਲੈ ਕੇ ਹੁਣ ਤੱਕ ਕੈਨੇਡੀਅਨਾਂ ਦਾ ਸਾਥ ਨਿਰੰਤਰ ਦੇ ਰਹੀ ਹੈ। ਸੰਸਦ ਦੇ ਮੁੜ ਸ਼ੁਰੂ ਹੋਣ ਨਾਲ, ਕੈਨੇਡਾ ਦੀ ਫੈਡਰਲ ਲਿਬਰਲ ਸਰਕਾਰ ਸਾਰੇ ਕੈਨੇਡੀਅਨਾਂ ਦੀ ਸਿਹਤ ਅਤੇ ਸੁਰੱਖਿਆ ਲਈ ਸਖ਼ਤ ਮਿਹਨਤ ਕਰ ਰਹੀ ਹੈ। ਇਸ ਦੌਰਾਨ ਕੀਤੇ ਗਏ ਅਹਿਮ ਕੰਮਾਂ ਦਾ ਵੇਰਵਾ ਇਸ ਪ੍ਰਕਾਰ ਹੈ: ਐੱਮ.ਪੀ ਸੋਨੀਆ ਸਿੱਧੂ ਨੇ ਸਾਡੇ ਦੇਸ਼ ਦੇ ਭਵਿੱਖ ਲਈ ਫੈਡਰਲ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਸਮਰਥਨ ਵਿੱਚ ਬੋਲਣ ਲਈ ਥ੍ਰੋਨ ਸਪੀਚ ਦੇ ਸਬੰਧ ਵਿਚ ਸੰਸਦ ‘ਚ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਹਜ਼ਾਰਾਂ ਵਸਨੀਕਾਂ ਦੀਆਂ ਤਰਜੀਹਾਂ ਸਬੰਧੀ ਐਮਪੀ ਸਿੱਧੂ ਨਾਲ ਹਾਲ ਹੀ ਦੀਆਂ ਚੋਣਾਂ ਦੌਰਾਨ ਉਨ੍ਹਾਂ ਲਈ ਕੀ ਮਹੱਤਵਪੂਰਨ ਹੈ ਬਾਰੇ ਗੱਲ ਕੀਤੀ ਸੀ। ਉਹਨਾਂ ਕਿਹਾ ਕਿ ਬਰੈਂਪਟਨ ਵਾਸੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਦੀ ਮਹਾਂਮਾਰੀ ਦੇ ਦੌਰ ਵਿੱਚ ਅਗਵਾਈ ਕਰੇ ਅਤੇ ਇੱਕ ਮਜ਼ਬੂਤ ਆਰਥਿਕਤਾ ਦਾ ਨਿਰਮਾਣ ਕਰੇ ਜੋ ਹਰੇਕ ਲਈ ਕੰਮ ਕਰੇ। ਐਮਪੀ ਸਿੱਧੂ ਨੂੰ ਦੋ ਬਿੱਲਾਂ ਦੀ ਸ਼ੁਰੂਆਤ ਦਾ ਸਵਾਗਤ ਕਰਨ ‘ਤੇ ਮਾਣ ਹੈ ਜੋ ਕੈਨੇਡੀਅਨ ਕਰਮਚਾਰੀਆਂ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਕਰਨਗੇ ਜੋ ਮਹਾਂਮਾਰੀ ਦੌਰਾਨ ਖਾਸ ਤੌਰ ‘ਤੇ ਪ੍ਰਭਾਵਿਤ ਹੋਏ ਸਨ ਤਾਂ ਜੋ ਅਸੀਂ ਇੱਕ ਸਿਹਤਮੰਦ ਅਤੇ ਮਜ਼ਬੂਤ ਕੈਨੇਡਾ ਦਾ ਨਿਰਮਾਣ ਕਰ ਸਕੀਏ।
ਐੱਮ.ਪੀ ਸੋਨੀਆ ਸਿੱਧੂ ਨੇ ਕਿਹਾ ਕਿ ਪਿਛਲੇ ਹਫ਼ਤੇ ਦਿੱਤੇ ਗਏ ਥ੍ਰੋਨ ਸਪੀਚ ਦਰਸਾਏ ਗਏ ਦ੍ਰਿਸ਼ਟੀਕੋਣ ਵਿੱਚ ਕੋਵਿਡ-19 ਦੇ ਵਿਰੁੱਧ ਲੜਾਈ ਨੂੰ ਖਤਮ ਕਰਨ, ਘਰ ਦੀ ਮਾਲਕੀ ਨੂੰ ਆਸਾਨ ਬਣਾਉਣ, ਜੀਵਨ ਨੂੰ ਹੋਰ ਕਿਫਾਇਤੀ ਬਣਾਉਣ, ਜਨਤਕ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ, ਅਤੇ ਨੌਕਰੀਆਂ ਪੈਦਾ ਕਰਨ ਜਿਹੇ ਅਹਿਮ ਮੁੱਦਿਆਂ ‘ਤੇ ਕੰਮ ਕਰਨ ਦੀ ਕੈਨੇਡੀਅਨ ਫੈਡਰਲ ਸਰਕਾਰ ਦੀ ਯੋਜਨਾ ਹੈ।
ਬਿਲ ਸੀ-2 ਹਾਊਸ ਆਫ ਕਾਮਨਜ਼ ਵਿੱਚ ਪੇਸ਼ ਕੀਤਾ ਗਿਆ ਸੀ, ਜੋ ਸਰਕਾਰ ਨੂੰ ਟਾਰਗੇਟਡ ਮਹਾਂਮਾਰੀ ਸਹਾਇਤਾ ‘ਤੇ ਅੱਗੇ ਵਧਣ ਦੀ ਇਜਾਜ਼ਤ ਦੇਵੇਗਾ। ਜੇਕਰ ਪਾਸ ਕੀਤਾ ਜਾਂਦਾ ਹੈ, ਤਾਂ ਇਹ ਕੋਵਿਡ-19 ਮਹਾਂਮਾਰੀ ਦੁਆਰਾ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਲਈ ਸਹਾਇਤਾ ਪ੍ਰੋਗਰਾਮ ਬਣਾਏਗਾ ਅਤੇ ਉਹਨਾਂ ਵਿਅਕਤੀਆਂ ਲਈ ਇੱਕ ਨਵਾਂ ਲਾਕਡਾਊਨ ਲਾਭ ਹੋਵੇਗਾ ਜੋ ਮਹਾਂਮਾਰੀ ਦੇ ਕਾਰਨ ਅਜੇ ਵੀ ਬੇਰੁਜ਼ਗਾਰੀ ਤੋਂ ਜੂਝ ਰਹੇ ਹਨ।
ਬਿੱਲ ਸੀ-3, ਜਿਸ ਨੇ ਪਿਛਲੇ ਹਫ਼ਤੇ ਸਾਰੀਆਂ ਪਾਰਟੀਆਂ ਦੇ ਸਮਰਥਨ ਨਾਲ ਸਰਬਸੰਮਤੀ ਨਾਲ ਪ੍ਰਵਾਨਗੀ ਹਾਸਲ ਕੀਤੀ ਸੀ, ਕੈਨੇਡੀਅਨਾਂ ਲਈ ਵਾਧੂ ਸਹਾਇਤਾ ਪ੍ਰਦਾਨ ਕਰੇਗਾ। ਇਹ ਦੋ-ਪੱਖੀ ਬਿੱਲ ਸੰਘੀ ਤੌਰ ‘ਤੇ ਨਿਯੰਤ੍ਰਿਤ ਕਰਮਚਾਰੀਆਂ ਲਈ 10 ਦਿਨਾਂ ਦੀ ਅਦਾਇਗੀ ਬਿਮਾਰ ਛੁੱਟੀ ਦਾ ਨਿਰਮਾਣ ਕਰੇਗਾ ਅਤੇ ਹਸਪਤਾਲਾਂ ਅਤੇ ਕਲੀਨਿਕਾਂ ਦੇ ਬਾਹਰ ਟੀਕਾਕਰਨ ਵਿਰੋਧੀ ਜਾਂ ਗਰਭਪਾਤ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨ ਵਾਲੇ ਸਿਹਤ-ਸੰਭਾਲ ਕਰਮਚਾਰੀਆਂ ਨੂੰ ਪਰੇਸ਼ਾਨ ਕਰਨ ਜਾਂ ਧਮਕਾਉਣ ‘ਤੇ ਰੋਕ ਲਗਾਉਣ ਦੇ ਉਦੇਸ਼ ਨਾਲ ਨਵੇਂ ਅਪਰਾਧਿਕ ਅਪਰਾਧ ਬਣਾਏਗਾ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …