-8.9 C
Toronto
Monday, February 2, 2026
spot_img
Homeਕੈਨੇਡਾਪੰਜਾਬ ਚੈਰਿਟੀ ਵਲੋਂ 3 ਜੂਨ ਨੂੰ ਸੱਤਵੀਂ ਫੂਡ ਡਰਾਈਵ

ਪੰਜਾਬ ਚੈਰਿਟੀ ਵਲੋਂ 3 ਜੂਨ ਨੂੰ ਸੱਤਵੀਂ ਫੂਡ ਡਰਾਈਵ

ਬਰੈਂਪਟਨ/ਬਿਊਰੋ ਨਿਊਜ਼
ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਨਵਾਂਸ਼ਹਿਰ ਸਪੋਰਟਸ ਕਲੱਬ ਅਤੇ ਸਹਿਯੋਗੀ ਸੰਸਥਾਵਾਂ ਦੁਆਰਾ 3 ਜੂਨ, 2017 ਦਿਨ ਸ਼ਨੀਵਾਰ ਨੂੰ ਸੱਤਵੀਂ ਫੂਡ ਡਰਾਈਵ ਦਾ ਆਯੋਜਨ ਕੀਤਾ ਜਾ ਰਿਹਾ ਹੈ । ਉਸ ਦਿਨ ਸਮੁੱਚੇ ਗਰੇਟਰ ਟੋਰਾਂਟੋ ਏਰੀਏ ਵਿੱਚ ਪੰਜਾਬ ਚੈਰਿਟੀ ਅਤੇ ਸਹਿਯੋਗੀ ਸੰਸਥਾਵਾਂ ਦੇ ਵਾਲੰਟੀਅਰਜ਼ ਵਲੋਂ ਲੋੜਵੰਦਾਂ ਲਈ ਗਰੋਸਰੀ ਸਟੋਰਾਂ ਅੱਗੇ ਲੋਕਾਂ ਦੇ ਸਹਿਯੋਗ ਨਾਲ ਫੂਡ ਇਕੱਤਰ ਕੀਤਾ ਜਾਵੇਗਾ। ਵਾਲੰਟੀਅਰਜ਼ ਸਵੇਰੇ 10:00 ਵਜੇ ਤੋਂ ਸ਼ਾਮ 6:00 ਵਜੇ ਤੱਕ ਉੱਥੇ ਹਾਜ਼ਰ ਰਹਿਣਗੇ। ਸਟੂਡੈਂਟਸ ਇਸ ਲੋਕ ਭਲਾਈ ਦੇ ਕੰਮ ਵਿੱਚ ਯੋਗਦਾਨ ਪਾ ਕੇ ਵਾਲੰਟੀਅਰ ਆਵਰਜ਼ ਲੈ ਸਕਣਗੇ। ਪੰਜਾਬ ਚੈਰਿਟੀ ਵਲੋਂ ਵਾਲੰਟੀਅਰਜ਼ ਅਤੇ ਲੋਕਾਂ ਦੇ ਸਹਿਯੋਗ ਨਾਲ ਇਕੱਤਰ ਕੀਤਾ ਫੂਡ, ਸੇਵਾ ਫੂਡ ਬੈਂਕ ਕੋਲ ਜਮ੍ਹਾਂ ਕਰਵਾ ਦਿੱਤਾ ਜਾਵੇਗਾ ਜਿੱਥੋਂ ਇਹ ਲੋੜਵੰਦਾਂ ਤੱਕ ਪਹੁੰਚਦਾ ਹੋਵੇਗਾ। ਪਰਬੰਧਕਾਂ ਵਲੋਂ ਭਾਈਚਾਰੇ ਨੂੰ ਪੁਰਜ਼ੋਰ ਬੇਨਤੀ ਹੈ ਕਿ ਅਜਿਹੇ ਕਾਰਜਾਂ ਵਿੱਚ ਵੱਧ ਤੋਂ ਵਧ ਸਹਿਯੋਗ ਦਿੱਤਾ ਜਾਵੇ। ਪੰਜਾਬ ਚੈਰਿਟੀ ਫੂਡ ਡਰਾਈਵ ਤੋਂ ਬਿਨਾਂ ਖੂਨਦਾਨ ਕੈਂਪ, ਪੰਜਾਬੀ ਭਾਸ਼ਨ ਮੁਕਾਬਲੇ, ਪੰਜਾਬੀ ਲੇਖ ਮੁਕਾਬਲੇ ਕਰਵਾਉਣ ਤੇ ਹੋਰ ਸਮਾਜਿਕ ਕੰਮਾਂ ਵਿੱਚ ਸਰਗਰਮੀ ਨਾਲ ਭਾਗ ਲੈਂਦੀ ਹੈ। ਹੋਰ ਵਧੇਰੇ ਜਾਣਕਾਰੀ ਲਈ ਬਲਿਹਾਰ ਸਧਰਾ 647-297-8600, ਗਗਨ ਮਹਾਲੋਂ 416-558-3966, ਗੁਰਨਾਮ ਸਿੰਘ ਢਿੱਲੋਂ  647-287-2577 ਜਾਂ ਗੁਰਜੀਤ ਸਿੰਘ ਨਾਲ 905-230-6489 ਫੋਨ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS