Breaking News
Home / ਕੈਨੇਡਾ / ਸਕੋਸ਼ੀਆ ਬੈਂਕ ਦੀ ਤਾਜ਼ਾ ਰਿਪੋਰਟ ‘ਚ ਖੁਲਾਸਾ

ਸਕੋਸ਼ੀਆ ਬੈਂਕ ਦੀ ਤਾਜ਼ਾ ਰਿਪੋਰਟ ‘ਚ ਖੁਲਾਸਾ

ਕੈਨੇਡਾ ਚਾਈਲਡ ਬੈਨੀਫ਼ਿਟ ਅਧੀਨ ਕੈਨੇਡਾ ਵਾਸੀਆਂ ਨੂੰ ਕਾਫ਼ੀ ਫਾਇਦਾ
ਬਰੈਂਪਟਨ : ਸਕੋਸ਼ੀਆ ਇਕਨਾਮਿਕਸ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਵਿਚ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਅਹਿਮ ਵਾਅਦੇ ਨੂੰ ਪੂਰਿਆਂ ਕਰਨ ਦੀ ਗੱਲ ਪੱਕੀ ਕੀਤੀ ਗਈ ਹੈ। ਇਸ ਦੇ ਨਾਲ ਮਿਡਲ ਕਲਾਸ ਅਤੇ ਕਈ ਹੋਰ ਜੋ ਇਸ ਦੇ ਨਾਲ ਜੁੜਨ ਲਈ ਸਖ਼ਤ ਮਿਹਨਤ ਕਰ ਰਹੇ ਹਨ, ਨੂੰ ਕਾਫ਼ੀ ਮਦਦ ਮਿਲੇਗੀ।
ਇਸ ਦੇ ਬਾਰੇ ਆਪਣਾ ਪ੍ਰਤੀਕ੍ਰਮ ਜਾਰੀ ਕਰਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਨਵੀਂ ਕੈਨੇਡਾ ਚਾਈਲਡ ਬੈਨੀਫ਼ਿਟ ਇਕ ਮਹੱਤਵਪੂਰਨ ਪਾਲਿਸੀ ਚੇਂਜ ਹੈ ਜਿਸ ਨਾਲ ਪਹਿਲਾਂ ਹੀ ਲੱਖਾਂ ਕੈਨੇਡਾ-ਵਾਸੀਆਂ ਨੂੰ ਲਾਭ ਪ੍ਰਾਪਤ ਹੋ ਰਿਹਾ ਹੈ। ਮੈਨੂੰ ਫ਼ਖ਼ਰ ਹੈ ਕਿ ਅਸੀਂ ਸਮਾਜਿਕ ਭਲਾਈ ਦੇ ਇਸ ਖ਼ੇਤਰ ਵਿਚ ਹੋਰ ਤਰੱਕੀ ਕੀਤੀ ਹੈ ਅਤੇ ਸਾਡੀ ਸਰਕਾਰ ਮਿਡਲ ਕਲਾਸ ਅਤੇ ਕਈ ਹੋਰ ਜੋ ਇਸ ਵਿਚ ਸ਼ਾਮਲ ਹੋਣ ਦੇ ਚਾਹਵਾਨ ਹਨ, ਦੀ ਭਲਾਈ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸ ਰਿਪੋਰਟ ਵਿਚ ਨਵੀਂ ਕੈਨੇਡਾ ਚਾਈਲਡ ਬੈਨੀਫ਼ਿਟ ਅਤੇ ਇਸ ਦੇ ਪੁਰਾਣੇ ਸੰਸਕਰਣ ਵਿਚਲੇ ਫ਼ਰਕ ਨੂੰ ਬਾਖ਼ੂਬੀ ਦਰਸਾਇਆ ਗਿਆ ਹੈ। 35,000 ਡਾਲਰ ਸਲਾਨਾ ਸਾਂਝੀ ਕਮਾਈ ਵਾਲੇ ਪਰਿਵਾਰ ਨੂੰ ਇਸ ਨਵੀਂ ਪਾਲਿਸੀ ਰਾਹੀਂ 3535 ਡਾਲਰ ਹੋਰ ਮਿਲਣਗੇ, ਜਦ ਕਿ 70,000 ਡਾਲਰ ਦੀ ਸਾਂਝੀ ਕਮਾਈ ਵਾਲੇ ਪਰਿਵਾਰ ਨੂੰ ਇਸ ਦੇ ਨਾਲ 2760 ਡਾਲਰ ਦਾ ਫ਼ਾਇਦਾ ਹੋਵੇਗਾ। ਇਹ ਅੰਕੜੇ ਔਸਤਨ ਹਨ ਅਤੇ ਕਈ ਪਰਿਵਾਰ ਇਸ ਪਾਲਿਸੀ ਰਾਹੀਂ ਇਨ੍ਹਾਂ ਨਾਲੋਂ ਵਧੇਰੇ ਰਾਸ਼ੀ ਵੀ ਪ੍ਰਾਪਤ ਕਰ ਸਕਣਗੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …