Home / ਕੈਨੇਡਾ / ਗੁਰਦੁਆਰਾ ਸਾਹਿਬਾਨ ਰੀਗਨ ਰੋਡ ਤੇ ਗਲਿਡਨ ਰੋਡ ਵਿਖੇ ਨਵੇਂ ਸਾਲ ਦੇ ਸੁਆਗ਼ਤ ਲਈ ਧਾਰਮਿਕ ਸਮਾਗ਼ਮ 31 ਦਸੰਬਰ ਨੂੰ

ਗੁਰਦੁਆਰਾ ਸਾਹਿਬਾਨ ਰੀਗਨ ਰੋਡ ਤੇ ਗਲਿਡਨ ਰੋਡ ਵਿਖੇ ਨਵੇਂ ਸਾਲ ਦੇ ਸੁਆਗ਼ਤ ਲਈ ਧਾਰਮਿਕ ਸਮਾਗ਼ਮ 31 ਦਸੰਬਰ ਨੂੰ

ਬਰੈਂਪਟਨ/ਡਾ. ਝੰਡ : ਸ. ਸਰਵਣ ਸਿੰਘ ਗਿੱਲ ਤੋਂ ਮਿਲੀ ਸੂਚਨਾ ਅਨੁਸਾਰ ਨਵੇਂ ਸਾਲ 2018 ਨੂੰ ‘ਜੀ ਆਇਆਂ’ ਕਹਿਣ ਲਈ ਧਾਰਮਿਕ ਸਮਾਗ਼ਮ ਗੁਰਦੁਆਰਾ ਸਾਹਿਬਾਨ ਸਿੱਖ ਸੰਗਤ ਰੀਗਨ ਰੋਡ ਅਤੇ ਗੁਰੂ ਨਾਨਕ ਸੈਂਟਰ ਗਲਿਡਨ ਰੋਡ ਵਿਖੇ 31 ਦਸੰਬਰ ਦੀ ਰਾਤ ਨੂੰ ਕਰਵਾਏ ਜਾ ਰਹੇ ਹਨ। ਦੋਹਾਂ ਗੁਰਦੁਆਰਾ ਸਾਹਿਬਾਨ ਵਿਚ ਕੀਰਤਨ, ਕਥਾ ਅਤੇ ਢਾਡੀ ਦਰਬਾਰ ਸ਼ਾਮ ਦੇ 6.00 ਵਜੇ ਸ਼ੁਰੂ ਹੋਣਗੇ ਅਤੇ ਇਹ ਰਾਤ ਦੇ 12.30 ਵਜੇ ਤੱਕ ਚੱਲਣਗੇ।
ਇਸ ਮੌਕੇ ਭਾਈ ਬਚਿੱਤਰ ਸਿੰਘ ਜੀ ਦਿੱਲੀ ਵਾਲੇ ਗੁਰੂ ਨਾਨਕ ਸੈਂਟਰ ਗਲਿਡਨ ਰੋਡ ਵਿਖੇ ਗੁਰਬਾਣੀ ਤੇ ਸਿੱਖ ਇਤਿਹਾਸ ਸਬੰਧੀ ਕਥਾ ਕਰਨਗੇ ਅਤੇ ਪ੍ਰੋ. ਗੁਰਮੁਖ ਸਿੰਘ ਜੀ ਡੇਰਾ ਬਾਬਾ ਨਾਨਕ ਵਾਲੇ ਗੁਰਦੁਆਰਾ ਸਾਹਿਬ ਸਿੱਖ ਸੰਗਤ ਰੀਗਨ ਰੋਡ ਵਿਖੇ ਕਥਾ ਦਾ ਪ੍ਰਵਾਹ ਚਲਾਉਣਗੇ। ਸਮੂਹ ਸੰਗਤ ਨੂੰ ਇਨ੍ਹਾਂ ਸਮਾਗ਼ਮਾਂ ਵਿਚ ਹੁੰਮ-ਹੁਮਾ ਕੇ ਪਹੁੰਚਣ ਲਈ ਸਨਿਮਰ ਬੇਨਤੀ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਸਰਵਣ ਸਿੰਘ ਗਿੱਲ ਨੂੰ 647-992-7981 ‘ਤੇ ਫ਼ੋਨ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

Check Also

ਮਾਤਾ ਰਸਮਿੰਦਰ ਕੌਰ ਸੰਘਾ ਸਦੀਵੀ-ਵਿਛੋੜਾ ਦੇ ਗਏ

ਬਰੈਂਪਟਨ/ਡਾ. ਝੰਡ : ਸਾਰਿਆਂ ਲਈ ਇਹ ਬੜੇ ਹੀ ਦੁੱਖ-ਭਰੀ ਖ਼ਬਰ ਹੈ ਸਾਡੇ ਪਿਆਰੇ ਮਿੱਤਰ ਡਾ. …