ਸਕੇਪ ਸਾਹਿਤਕ ਸੰਸਥਾ ਵਲੋਂ ‘ਸ਼ਬਦ ਸਿਰਜਣਹਾਰੇ-2’ ਪੁਸਤਕ ਲੋਕ ਅਰਪਣ
ਫਗਵਾੜਾ : ਫਗਵਾੜਾ ਦੀ ਸਿਰਮੌਰ ਸਾਹਿਤਕ ਸੰਸਥਾ ਸਕੇਪ ਵਲੋਂ ਕਰਵਾਈ ਸਲਾਨਾ ਮੀਟਿੰਗ ਅਤੇ ਕਵੀ ਦਰਬਾਰ ਵਿੱਚ ਸੰਸਥਾ ਦੇ ਮੈਂਬਰਾਂ ਦੀ ਸਾਂਝੀ ਕਾਵਿ-ਪੁਸਤਕ ‘ਸ਼ਬਦ ਸਿਰਜਣਹਾਰੇ-2’ ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਸੁੱਖੀ ਬਾਠ, ਰਵਿੰਦਰ ਚੋਟ, ਭਜਨ ਸਿੰਘ ਵਿਰਕ, ਟੀ.ਡੀ. ਚਾਵਲਾ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਸ਼ਾਮਲ ਸਨ। ਇਸ ਮੌਕੇ ਸਮਾਜ ਸੇਵੀ ਅਤੇ ਪੰਜਾਬੀਅਤ ਦੇ ਪਹਿਰੇਦਾਰ ਪੰਜਾਬੀ ਭਵਨ ਦੇ ਸੰਚਾਲਕ ਸੁੱਖੀ ਬਾਠ (ਕੈਨੇਡਾ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੁੱਖੀ ਬਾਠ ਨੇ ਕਿਹਾ ਕਿ ਪੰਜਾਬੀ ਸਾਹਿੱਤ ਬਹੁਤ ਵਿਸ਼ਾਲ ਹੈ ਅਤੇ ਇਸ ਦਾ ਪਸਾਰ ਨਵੀਂ ਤਕਨੀਕ ਨਾਲ ਜੁੜ ਕੇ ਹੀ ਹੋ ਸਕਦਾ ਹੈ। ਉਨ੍ਹਾਂ ਨੇ ਇਸ ਮੌਕੇ ਸੰਸਥਾ ਦੇ ਸਮੂਹ ਮੈਂਬਰਾਂ ਦੀ ਨਵੀਂ ਸਾਂਝੀ ਕਾਵਿ-ਪੁਸਤਕ ‘ਸ਼ਬਦ ਸਿਰਜਣਹਾਰੇ-2’ ਨੂੰ ਆਪਣੇ ਸਬ-ਆਫ਼ਿਸ ਪੰਜਾਬੀ ਭਵਨ ਜਲੰਧਰ ਦੁਆਰਾ ਛਾਪਣ ਦਾ ਵਾਅਦਾ ਕੀਤਾ। ਇਸ ਸਮਾਗਮ ਮੌਕੇ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ।