ਬਰੈਂਪਟਨ/ਬਿਊਰੋ ਨਿਊਜ਼
ਟੋਰਾਂਟੋ ਦੀਆਂ ਸਿੱਖ ਸੰਗਤਾਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਭਾਈ ਕੁਲਤਾਰ ਸਿੰਘ ਜੀ ਦਿੱਲੀ ਵਾਲਿਆਂ ਨੇ ਕੈਨੇਡਾ ਦੀਆਂ ਸਿੱਖ ਸੰਗਤਾਂ ਦੇ ਨਿੱਘੇ ਪਿਆਰ ਭਰੀ ਮੰਗ ਨੂੰ ਮੁੱਖ ਰੱਖਦਿਆਂ ਨੌਰਥ ਅਮਰੀਕਾ ਦੀ ਕੀਰਤਨ ਪ੍ਰਚਾਰ ਫ਼ੇਰੀ ਦਾ ਪ੍ਰੋਗ੍ਰਾਮ ਬਣਾ ਕੇ ਟੋਰਾਂਟੋ ਪਹੁੰਚ ਚੁੱਕੇ ਹਨ।
ਸਭ ਤੋਂ ਪਹਿਲਾਂ ਕੀਰਤਨ ਸੇਵਾ ਟਰੋਂਟੋ ਤੋਂ ਹੀ ਸ਼ੁਰੂ ਕੀਤੀ ਹੈ। 4 ਜੁਲਾਈ ਤੋ 31 ਜੁਲਾਈ ਤੱਕ ਟੋਰਾਂਟੋ ਦੀਆਂ ਸੰਗਤਾਂ ਨੂੰ ਗੁਰਮਤਿ ਕੀਰਤਨ ਦੁਆਰਾ ਨਿਹਾਲ ਕਰਨਗੇ। ਇਸ ਗੁਰਮਤਿ ਕੀਰਤਨ ਪ੍ਰਚਾਰ ਫ਼ੇਰੀ ਦਾ ਉਚੇਚੇ ਤੌਰ ਤੇ ਪ੍ਰਬੰਧ ਬਰੈਂਪਟਨ ਦੇ ”ਗੁਰਦਵਾਰਾ ਸਾਹਿਬ ਦਸਮੇਸ਼ ਦਰਬਾਰ” ਨੇ ਕੀਤਾ ਹੈ, ਸੋ ਪਹਿਲੇ ਕੀਰਤਨ ਦੀ ਚੌਕੀ ਇਸੇ ਗੁਰਦਵਾਰਾ ਸਾਹਿਬ ਵਿਖੇ ਸੋਮਵਾਰ 4 ਜੁਲਾਈ ਤੋਂ 17 ਜੁਲਾਈ ਹਰ ਰੋਜ਼ ਸ਼ਾਮ 8 ਵਜੇ ਤੋਂ 9 ਵਜੇ ਤੱਕ ਕੀਰਤਨ ਦੀ ਸੇਵਾ ਸ਼ੁਰੂ ਕੀਤੀ ਹੈ।
ਟੋਰਾਂਟੋ ਲਈ 4 ਹਫ਼ਤੇ ਦਾ ਸਮਾ ਬਹੁਤ ਸੀਮਤ ਹੈ ਭਾਈ ਸਾਹਿਬ ਦੀ ਦਿਲੀ ਖ਼ਵਾਹਿਸ਼ ਹੈ ਕਿ ਥੋੜ੍ਹਾ ਥੋੜ੍ਹਾ ਵੰਡਵਾਂ ਸਮਾਂ ਸਾਰੇ ਗੁਰਦਵਾਰਿਆਂ ਨੂੰ ਦਿੱਤਾ ਜਾਵੇ ਜਿਸ ਲਈ ਯਤਨ ਕੀਤਾ ਜਾ ਰਿਹਾ ਹੈ ਕਿ ਗੁਰੂ ਦੀ ਬਖ਼ਸ਼ਿਸ਼ ਮਰਿਯਾਦਾਮਈ ਕੀਰਤਨ ਤੋਂ ਸੰਗਤਾਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ। ਭਾਈ ਸਾਹਿਬ ਨੇ ਇਸ ਪ੍ਰਚਾਰ ਟੂਰ ਵਿੱਚ ਹਫ਼ਤਾ ਹਫ਼ਤਾ -ਕਿਚਨਰ, ਓਟਵਾ ਮੋਂਟ੍ਰੀਅਲ ਜਾਣਾ ਹੈ ਉਸ ਤੋ ਬਾਅਦ ਐਡਮਿੰਟਨ ਤੇ ਵੈਨਕੂਵਰ ਦੋਦੋ ਹਫ਼ਤਿਆਂ ਦਾ ਪ੍ਰੋਗਰਾਮ ਹੈ । ਸਤੰਬਰ ਵਿੱਚ ਟੋਰਾਂਟੋ ਤੋਂ ਹੀ ਵਾਪਸੀ ਹੈ ।
ਗੁਰਦਵਾਰਾ ਸਾਹਿਬ ਦਸਮੇਸ਼ ਦਰਬਾਰ, ਬਰੈਂਟਨ ਫੋਨ ਨੰ: 905-794-4664, 4 ਜੁਲਾਈ ਤੋਂ 17 ਜੁਲਾਈ ਤੱਕ- ਕੀਰਤਨ-ਸ਼ਾਮੀઠ8 ਤੋਂ 9 ਵਜੇ ਹਰ ਰੋਜ਼।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …