ਬਰੈਂਪਟਨ/ਬਿਊਰੋ ਨਿਊਜ਼ : ਸੁਧਾਰ ਕਾਲਜ ਵਾਲਿਆਂ ਵਲੋਂ ‘ਨਰਿੰਦਰ ਸਿੰਘ ਗੋਪ’ ਯਾਦਗਾਰੀ ਪਿਕਨਿਕ 24 ਜੁਲਾਈ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ, ਹਾਰਟਲੇਕ ਕੰਜਰਵੇਟਿਵ ਏਰੀਆ, ਪਿਕਨਿਕ ਸਪਾਟ 3, ਬਰੈਂਪਟਨ ਵਿਖੇ ਮਨਾਈ ਜਾ ਰਹੀ ਹੈ । ਇਹ ਪਿਕਨਿਕ ਸਵਰਗਵਾਸੀ ਨਰਿੰਦਰ ਸਿੰਘ ਗੋਪ ਨੂੰ ਸਮਰਪਿੱਤ ਹੈ ਜੋ ਪਿਛਲੇ ਸਮੇਂ ਵਿਚ ਸਾਥੋਂ ਸਦੀਵੀ ਵਿਛੋੜਾ ਦੇ ਗਏ ਸਨ। ਬਹੁਤ ਹੀ ਨੇਕ, ਦਿਆਲੂ ਅਤੇ ਸਾਮਜ ਸੇਵੀ ਇਨਸਾਨ ‘ਗੋਪ’ ਨੇ ਸੁਧਾਰ ਪਿਕਨਿਕ ਨੂੰ ਨਵੀਆਂ ਦਿਸਹੱਦਿਆਂ ‘ਤੇ ਪਹੁੰਚਾਇਆ ਸੀ। ਸੁਧਾਰ ਕਾਲਜ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕਰਨ ਅਤੇ ਗੋਪ ਨਾਲ ਜੁੜੇ ਪਲ੍ਹਾਂ ਦੀ ਸਾਂਝ ਪਾਉਣ ਲਈ ਸੁਧਾਰ ਕਾਲਜ ਨਾਲ ਜੁੜੇ, ਜੀਟੀਏ ਵਿਚ ਵੱਸਦੇ ਸਮੂਹ ਸਾਬਕਾ ਕਰਮਚਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪਰਿਵਾਰਾਂ ਸਮੇਤ ਇਸ ਪਿਕਨਿਕ ਵਿਚ ਪਹੁੰਚਣ ਲਈ ਹਾਰਦਿਕ ਸੱਦਾ ਦਿਤਾ ਜਾਂਦਾ ਹੈ। ਪਿਕਨਿਕ ਬਾਰੇ ਜ਼ਿਆਦਾ ਜਾਣਕਾਰੀ ਲਈ ਕੇਵਲ ਸਿੰਘ ਹੇਰਾਂ ਨੂੰ 647-464-1075, ਰਾਜ ਬੜੈਚ ਨੂੰ 146-737-7888 ਜਾਂ ਹਰਕੰਵਲ ਥਿੰਦ ਨੂੰ 416-471-7263 ‘ਤੇ ਫੋਨ ਕੀਤਾ ਜਾ ਸਕਦਾ ਹੈ।
Check Also
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ
ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …