Breaking News
Home / ਕੈਨੇਡਾ / ਵਾਈਬ੍ਰੇਂਟ ਬਰੈਂਪਟਨ ‘ਚ ਇਕੱਤਰ ਹੋਣਗੇ ਸਿਤਾਰੇ

ਵਾਈਬ੍ਰੇਂਟ ਬਰੈਂਪਟਨ ‘ਚ ਇਕੱਤਰ ਹੋਣਗੇ ਸਿਤਾਰੇ

logo-2-1-300x105-3-300x105ਸਰਬਜੀਤ ਚੀਮਾ, ਫ਼ਤਹਿ ਦੋਏ, ਸਬਰੀਨਾ, ਏਵੇਂਜਰਸ, ਸ਼ਿਆਮ ਡਾਂਸ ਟਰੂਪ ਅਤੇ ਕਈ ਹੋਰ ਦਰਜ ਕਰਵਾਉਣਗੇ ਹਾਜ਼ਰੀ ਬਰੈਂਪਟਨ : ਗੈਰ-ਲਾਭਕਾਰੀ ਗਰੁੱਪ ਆਰਟਸ ਐਂਡ ਕਲਚਰ ਇਨੀਸ਼ਿਏਟਿਵ ਆਫ਼ ਸਾਊਥ ਏਸ਼ੀਅਨ (ਏ.ਸੀ.ਆਈ.ਐੱਸ.) ਵਲੋਂ 23 ਜੁਲਾਈ ਨੂੰ ਆਪਣਾ ਪਹਿਲਾ ਪ੍ਰੋਗਰਾਮ ਵਾਈਬ੍ਰੇਂਟ ਬਰੈਂਪਟਨ ਵਿਚ ਕਰਵਾਇਆ ਗਿਆ। ਇਹ ਪ੍ਰੋਗਰਾਮ ਗਾਰਡਨ ਸਕਵਾਇਰ, ਰੋਜ਼ ਥਿਏਟਰ, ਬਰੈਂਪਟਨ ‘ਚ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ‘ਚ ਕਈ ਕਲਾਕਾਰ ਵੀ ਸ਼ਾਮਲ ਹੋਣਗੇ, ਜੋ ਕਿ ਮੰਨੇ-ਪ੍ਰਮੰਨੇ ਅਤੇ ਨੌਜਵਾਨ ਹਨ। ਸਰਬਜੀਤ ਚੀਮਾ, ਫ਼ਤਹਿ ਦੋਏ, ਸਬਰੀਨਾ, ਏਵੇਂਜਰਸ, ਸ਼ਿਆਮ ਡਾਂਸ ਟਰੂਪ ਅਤੇ ਕਈ ਹੋਰ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੀ ਕੌਮਾਂਤਰੀ ਪੱਧਰ ‘ਤੇ ਪਛਾਣ ਹੈ ਅਤੇ ਡਾਊਨ ਟਾਊਨ ਬਰੈਂਪਟਨ ‘ਚ ਸ਼ਾਨਦਾਰ ਪਾਰਟੀ ਕਰਵਾਈ ਜਾਵੇਗੀ। ਦੁਨੀਆ ਭਰ ‘ਚ ਮੰਨੇ-ਪ੍ਰਮੰਨੇ ਕਲਾਕਾਰ ਅਤੇ ਗਾਇਕ ਸਰਬਜੀਤ ਚੀਮਾ ਆਪਣੇ ਪੰਜਾਬੀ ਭੰਗੜਾ ਬੈਂਡ ਦੇ ਨਾਲ ਪੇਸ਼ਕਾਰੀ ਕਰਨਗੇ। ਉਹ ਆਪਣੀਆਂ ਬੋਲੀਆਂ ਅਤੇ ਗਿੱਦਾ ਧੁਨਾਂ ਲਈ ਜਾਣੇ ਜਾਂਦੇ ਹਨ। ਉਹ ਆਪਣੀ ਐਲਬਮ ‘ਮੇਲਾ ਵੇਖਦੀਏ ਮੁਟਿਆਰੇ’ ਤੋਂ ਹਿੱਟ ਪੰਜਾਬੀ ਗੀਤ ‘ਰੰਗਲਾ ਪੰਜਾਬ’ ਪੇਸ਼ ਕਰਨਗੇ, ਜੋ ਕਿ 1996 ਵਿਚ ਰਿਲੀਜ਼ ਹੋਇਆ ਸੀ। ਉਥੇ ਉਹ ਆਪਣੇ ਹੋਰ ਹਿੱਟ ਗੀਤ ‘ਬਿੱਲੋ ਤੇਰੀ ਤੋਰ ਵੇਖ ਕੇ’, ‘ਢੋਲ ਵਜਾਦੇ’, ‘ਰੰਗ ਰਾਰਾ ਰੀਰੀ ਰਾਰਾ’, ‘ਖੱਟਾ ਡੋਰੀਆ’, ‘ਨੱਚੋ ਨੱਚੋ’ ਵੀ ਪੇਸ਼ ਕਰਨਗੇ। ਚੀਮਾ ਦੀਆਂ ਹੁਣ ਤੱਕ 2 ਧਾਰਮਿਕ ਐਲਬਮਾਂ ਅਤੇ 12 ਸਟੂਡੀਓ ਐਲਬਮਾਂ ਵੀ ਆ ਚੁੱਕੀਆਂ ਹਨ।  ਉਥੇ ਨਵੇਂ ਕਲਾਕਾਰ ਫ਼ਤਹਿ ਦਿਓ, ਬਰੈਂਪਟਨ ਵਾਸੀ ਵੀ ਪੰਜਾਬੀ ਅਤੇ ਰੈਪ ਸੰਗੀਤ ਦੇ ਨਾਲ ਆਪਣੀ ਪੇਸ਼ਕਾਰੀ ਦੇਣਗੇ। ਫ਼ਤਹਿ ਨੂੰ ਡਾ. ਜਿਊਸ ਦੇ ਕਈ ਟ੍ਰੈਕਸ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ 2014 ਦੀ ਬਾਲੀਵੁੱਡ ਫ਼ਿਲਮ ‘ਹੈਪੀ ਨਿਊ ਯੀਅਰ’ ਵਿਚ ਲਵਲੀ ਗੀਤ ਵੀ ਗਾਇਆ ਹੈ। ਫ਼ਤਹਿ ਨੂੰ ਬੈਸਟ ਨਾਰਥ ਅਮਰੀਕਨ ਐਕਟ ਅਤੇ ਬੈਸਟ ਅਰਬਨ ਏਸ਼ੀਅਨ ਐਕਟ ਲਈ 2015 ਵਿਚ ਬ੍ਰਿਟ ਏਸ਼ੀਆ ਯੂਜਿਕ ਐਵਾਰਡ ਵੀ ਮਿਲ ਚੁੱਕਿਆ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …