ਬਰੈਂਪਟਨ : ਪੰਜਾਬੀ ਭਾਈਚਾਰੇ ਦੀ ਨਾਮਵਰ ਸ਼ਖਸੀਅਤ ਸਤਪਾਲ ਸਿੰਘ ਜੌਹਲ ਬਰੈਂਪਟਨ ਦੇ ਵਾਰਡ 9-10 ਤੋਂ ਸਕੂਲ ਬੋਰਡ ਟਰੱਸਟੀ ਲਈ ਹੁਣ ਉਮੀਦਵਾਰ ਬਕਾਇਦਾ ਹਨ। ਪਿਛਲੇ ਦਿਨੀਂ ਜੌਹਲ ਨੇ ਉਮੀਦਵਾਰੀ ਦਾ ਐਲਾਨ ਕੀਤਾ ਸੀ। ਬਰੈਂਪਟਨ ਸਿਟੀ ਕਲੱਰਕ ਵਲੋਂ ਉਨ੍ਹਾਂ ਦੀ ਨਾਮੀਨੇਸ਼ਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਸਕੂਲ ਬੋਰਡ ਟਰੱਸਟੀ ਦੀ ਚੋਣ ਲਈ 22 ਅਕਤੂਬਰ 2018 ਨੂੰ ਵੋਟਾਂ ਪੈਣੀਆਂ ਹਨ। ਜੌਹਲ ਨੇ ਆਖਿਆ ਕਿ ਲੰਘੇ ਲੰਬੇ ਸਮੇਂ ਤੋਂ ਵਾਰਡਾਂ ਦੇ ਵਾਸੀਆਂ ਦੀਆਂ ਸਕੂਲਾਂ ਨਾਲ ਸਬੰਧਿਤ ਮੁਸ਼ਕਿਲਾਂ ਵਿਚਾਰਨਾ ਜਾਰੀ ਰੱਖਿਆ ਜਾ ਰਿਹਾ ਹੈ। ਇਹ ਵੀ ਕਿ ਸਕੂਲ ਬੋਰਡ ਵਿੱਚ ਭਾਈਚਾਰੇ ਦੀਆਂ ਭਾਵਨਾਵਾਂ ਦੀ ਸਮਝ ਰੱਖਣ ਵਾਲ਼ਾ ਨੁਮਾਇੰਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਲੋਕ ਪ੍ਰਾਪਰਟੀ ਟੈਕਸ ਵਿੱਚ ਚੋਖਾ ਐਜੂਕੇਸ਼ਨ ਟੈਕਸ ਅਦਾ ਕਰਦੇ ਹਨ ਜਿਸ ਕਰਕੇ ਸਾਰੇ ਬੱਚੇ ਮਿਆਰੀ ਵਿਦਿਆ ਅਤੇ ਸਹੂਲਤਾਂ ਦੇ ਹੱਕਦਾਰ ਹਨ। ਉਨ੍ਹਾਂ ਨੇ ਕੁਝ ਐਜੂਕੇਸ਼ਨ ਪ੍ਰੋਗਰਾਮਾਂ ਵਿੱਚ ਬੱਚਿਆਂ ਦੇ ਦਾਖਲੇ ਵਾਸਤੇ ਪ੍ਰਚੱਲਤ ਲਾਟਰੀ ਸਿਸਟਮ ਨੂੰ ਮਾਪਿਆਂ ਅਤੇ ਬੱਚਿਆਂ ਦੇ ਸੁਪਨੇ ਚਕਨਾਚੂਰ ਕਰਨ ਵਾਲ਼ਾ ਦੱਸਿਆ ਅਤੇ ਕਿਹਾ ਕਿ ਸਾਰੇ ਬੱਚਿਆਂ ਨੂੰ ਉਨ੍ਹਾਂ ਦੀ ਯੋਗਤਾ ਦੇ ਅਧਾਰ ‘ਤੇ ਇਕਸਾਰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਜੌਹਲ ਨੇ ਕਿਹਾ ਕਿ ਸਕੂਲ ਟਰੱਸਟੀ ਵਜੋਂ ਲਾਟਰੀ ਸਿਸਟਮ ਖਤਮ ਕਰਨ ਲਈ ਸਿਰਤੋੜ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੀ ਸਫਲਤਾ ਲਈ ਮਾਪਿਆਂ ਦੇ ਟੀਚਰਾਂ ਨਾਲ ਟੀਮ ਵਰਕ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ ਤੇ ਸਕੂਲਾਂ ਦੇ ਸਟਾਫ ਦਾ ਮਾਪਿਆਂ ਪ੍ਰਤੀ ਰਵੱਈਆ ਸਤਿਕਾਰ ਵਾਲ਼ਾ ਰਹਿਣਾ ਜ਼ਰੂਰੀ ਹੈ। ਮਿਲੀ ਜਾਣਕਾਰੀ ਅਨੁਸਾਰ ਵਾਰਡ 9-10 ਦੇ ਵਾਸੀਆਂ ਦੇ ਮਨਾਂ ‘ਚ ਵਿੱਚ ਜੌਹਲ ਦੀ ਉਮੀਦਵਾਰੀ ਪ੍ਰਤੀ ਭਾਰੀ ਉਤਸ਼ਾਹ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …