25 C
Toronto
Sunday, May 17, 2026
spot_img
Homeਪੰਜਾਬਕਾਂਗਰਸੀ ਵਿਧਾਇਕ ਨਵਤੇਜ ਚੀਮਾ ਨੂੰ ਮਿਲੀਆਂ ਧਮਕੀਆਂ

ਕਾਂਗਰਸੀ ਵਿਧਾਇਕ ਨਵਤੇਜ ਚੀਮਾ ਨੂੰ ਮਿਲੀਆਂ ਧਮਕੀਆਂ

ਲੰਘੇ ਕੱਲ੍ਹ ਮੁੱਖ ਮੰਤਰੀ ਨੂੂੰ ਵੀ ਹਵਾਲਾਤੀ ਨੇ ਦਿੱਤੀਆਂ ਸਨ ਧਮਕੀਆਂ
ਕਪੂਰਥਲਾ/ਬਿਊਰੋ ਨਿਊਜ਼
ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਸੁੱਖਾ ਕਾਹਲਵਾਂ ਗੈਂਗ ਦੇ ਮੈਂਬਰ ਗੈਂਗਸਟਰ ਹਰਜੋਤ ਸਿੰਘ ਅਤੇ ਅਮਰਬੀਰ ਲਾਲੀ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਧਮਕੀਆਂ ਦੇਣ ਦਾ ਕਾਰਨ ਵਿਧਾਇਕ ਚੀਮਾ ਵਲੋਂ ਗੈਂਗਸਟਰਾਂ ‘ਤੇ ਚੱਲ ਰਹੇ ਅਪਰਾਧਿਕ ਮਾਮਲਿਆਂ ਵਿਚ ਮਦਦ ਨਾ ਕਰਨਾ ਦੱਸਿਆ ਗਿਆ ਹੈ। ਜ਼ਿਲ੍ਹਾ ਪੁਲਿਸ ਨੇ ਇਸ ਸੰਬੰਧ ਵਿਚ ਥਾਣਾ ਕਬੀਰਪੁਰ ਵਿਚ ਇੱਕ ਰਿਪੋਰਟ ਵੀ ਦਰਜ ਕੀਤੀ ਹੈ।
ਚੇਤੇ ਰਹੇ ਕਿ ਲੰਘੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਫਰੀਦਕੋਟ ਦੀ ਕੇਂਦਰੀ ਜੇਲ੍ਹ ਵਿਚੋਂ ਹਵਾਲਾਤੀ ਨੇ ਸ਼ੋਸ਼ਲ ਮੀਡੀਆ ਰਾਹੀਂ ਬੁਰਾ ਭਲਾ ਕਿਹਾ ਸੀ। ਇੱਥੋਂ ਤੱਕ ਕਿ ਹਵਾਲਾਤੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।

RELATED ARTICLES
POPULAR POSTS