ਔਟਵਾ : ਪਾਰਲੀਮੈਂਟ ਹਿੱਲ ‘ਤੇ ਦੂਜਾ ਸਲਾਨਾ ਵਿਸਾਖੀ ਸਮਾਗਮ 10 ਅਪਰੈਲ ਵਾਲੇ ਦਿਨ ਹੋਇਆ। ਬਰੈਂਪਟਨ ਨੌਰਥ ਤੋਂ ਐਮ ਪੀ ਰੂਬੀ ਸਹੋਤਾ ਨੇ ਕਿਹਾ ਹੈ ਕਿ ਇਹ ਈਵੈਂਟ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ। ਰੂਬੀ ਸਹੋਤਾ ਇਸ ਸਮਾਗਮ ਦੇ ਕੋ-ਹੋਸਟ ਸਨ। ਇਸ ਮੌਕੇ ਪੰਜ ਸੌ ਦੇ ਕਰੀਬ ਮਹਿਮਾਨ ਸ਼ਾਮਲ ਸਨ ਅਤੇ ਇਸ ਤੋਂ ਇਲਾਵਾ ਪੂਰੇ ਮੁਲਕ ਜਾਂ ਦੁਨੀਆ ਭਰ ਵਿੱਚੋਂ ਹਜ਼ਾਰਾਂ ਲੋਕਾਂ ਨੇ ਇਸ ਸਮਾਗਮ ਨੂੰ ਇੰਟਰਨੈਟ ਦੇ ਜ਼ਰੀਏ ਦੇਖਿਆ। ਇਨ੍ਹਾਂ ਸਮਾਗਮਾਂ ਦਾ ਅਰੰਭ 8 ਅਪਰੈਲ ਵਾਲੇ ਦਿਨ ਸ੍ਰੀ ਅਖੰਡ ਪਾਠ ਨਾਲ ਹੋਇਆ। 10 ਅਪਰੈਲ ਵਾਲੇ ਦਿਨ ਭੋਗ ਤੋਂ ਬਾਅਦ ਕੀਰਤਨ ਹੋਇਆ ਅਤੇ ਲੰਗਰ ਵਰਤਾਇਆ ਗਿਆ। ਸ਼ਾਮ ਦੇ ਵਕਤ ਵਿਸਾਖੀ ਕਲਚਰਲ ਸਮਾਗਮ ਕੀਤਾ ਗਿਆ। ਇਸ ਮੌਕੇ ਇੰਡੀਜਨਸ ਐਲਡਰਜ਼ ਦਾ ਡਰੱਮਿੰਗ ਸਰਕਲ, ਬ੍ਰਿਟਿਸ਼ ਕੋਲੰਬੀਆ ਦੇ ਇੱਕ ਡਾਂਸ ਗਰੁੱਪ ਦਾ ਭੰਗੜਾ ਅਤੇ ਰਿਵਾਇਤੀ ਪੰਜਾਬੀ ਸੰਗੀਤ ਪੇਸ਼ ਕੀਤਾ ਗਿਆ।
ਇਸ ਸਮਾਗਮ ਬਾਰੇ ਗੱਲ ਕਰਦੇ ਹੋਏ ਐਮ ਪੀ ਰੂਬੀ ਢੱਲਾ ਨੇ ਕਿਹਾ ਕਿ ਪਿਛਲੇ ਸਾਲ ਵਿਸਾਖੀ ਔਨ ਦਾ ਹਿੱਲ ਸਮਾਗਮ ਦਾ ਮੁੱਖ ਵਿਸ਼ਾ ਪਿਛਲੇ 150 ਸਾਲਾਂ ਦੌਰਾਨ ਕੈਨੇਡਾ ਨੂੰ ਸਿੱਖਾਂ ਦੀ ਦੇਣ ਦਾ ਜਸ਼ਨ ਮਨਾਉਣਾ ਸੀ। ਇਸ ਸਾਲ ਦੇ ਸਮਾਗਮ ਦਾ ਵਿਸ਼ਾ ਸਿੱਖ ਸਿਧਾਤਾਂ ਅਤੇ ਕਦਰਾਂ ਕੀਮਤਾਂ ਦਾ ਕੈਨੇਡੀਅਨ ਕਦਰਾਂ ਕੀਮਤਾਂ ਨਾਲ ਸੁਮੇਲ ਸੀ ਅਤੇ ਇਸ ਗੱਲ ਤੇ ਵਿਚਾਰ ਕਰਨਾ ਸੀ ਕਿ ਅਗਲੇ 150 ਸਾਲਾਂ ਵਿੱਚ ਕੈਨੇਡਾ ਦੀ ਉਸਾਰੀ ਵਿੱਚ ਅਸੀਂ ਕੀ ਯੋਗਦਾਨ ਪਾ ਸਕਦੇ ਹਾਂ। ਇਸ ਤਰ੍ਹਾਂ ਦੇ ਸਮਾਗਮ ਸਾਨੂੰ ਆਪਣਾ ਕਲਚਰ ਦੂਜੇ ਕੈਨੇਡੀਅਨਾਂ ਨਾਲ ਸਾਂਝਾ ਕਰਨ ਦਾ ਮੌਕਾ ਦਿੰਦੇ ਹਨ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …