ਯੰਗ ਕਬੱਡੀ ਕਲੱਬ ਦਾ ਕੱਪ ਬਰੈਂਪਟਨ ਟੋਰਾਂਟੋ ਕਲੱਬ ਨੇ ਜਿੱਤਿਆ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਕਬੱਡੀ ਵਿਚ ਵੱਡਾ ਨਾਮ ਰੱਖਣ ਵਾਲੇ ਯੰਗ ਕਬੱਡੀ ਕਲੱਬ ਵੱਲੋਂ ਟੋਰਾਂਟੋ ਸੀਜ਼ਨ ਦਾ ਆਖਰੀ ਲੋਕਲ ਟੂਰਾਨਮੈਂਟ ਇੱਥੇ ਪਾਵਰੇਡ ਸੈਂਟਰ ਦੇ ਖੂਬਸੂਰਤ ਮੈਦਾਨ ‘ਚ ਕਰਵਾਇਆ ਗਿਆ। ਜਿਸ ਨੂੰ ਦਰਸ਼ਕਾਂ ਨੇ ਬੇਮਿਸਾਲ ਹੁੰਗਾਰਾ ਦਿੱਤਾ। ਇਸ ਕੱਪ ਨੂੰ ਜਿੱਤਣ ਦਾ ਮਾਣ ਬਰੈਂਪਟਨ-ਟੋਰਾਂਟੋ ਕਬੱਡੀ ਕੱਪ ਨੇ ਪ੍ਰਾਪਤ ਕੀਤਾ।
ਇਸ ਮੌਕੇ ਐਮ.ਪੀ.ਰਮੇਸ਼ ਸੰਘਾ, ਐਮ.ਪੀ. ਪ੍ਰਭਮੀਤ ਸਰਕਾਰੀਆਂ ਤੇ ਹੋਰ ਨਾਮਵਰ ਸ਼ਖਸ਼ੀਅਤਾਂ ਪੁੱਜੀਆਂ। ਇਸ ਮੌਕੇ ਮੇਜ਼ਬਾਨ ਕਲੱਬ ਵੱਲੋਂ ਕਬੱਡੀ ਕੁਮੈਂਟੇਟਰ ਅਮਰੀਕ ਖੋਸਾ ਦਾ 1100 ਡਾਲਰ ਨਾਲ, ਬੀ ਸੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਬੱਬਲ ਸੰਗਰੂਰ ਤੇ ਗਿਆਨ ਵੜਿੰਗ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਯੰਗ ਕਬੱਡੀ ਕਲੱਬ ਵੱਲੋਂ ਇਸ ਕੱਪ ਦਾ ਸੰਚਾਲਨ ਕਰਨ ‘ਚ ਪ੍ਰਧਾਨ ਕੁਲਵਿੰਦਰ ਸਿੰਘ ਪੱਤੜ, ਮੀਤ ਪ੍ਰਧਾਨ ਦਲਜੀਤ ਸਿੰਘ ਮਾਂਗਟ, ਸਕੱਤਰ ਗੋਲਡੀ ਧਾਲੀਵਾਲ, ਰੈਂਬੋ ਸਿੱਧੂ ਕਾਓਂਕੇ ਖਜ਼ਾਨਚੀ, ਬਿੱਲਾ ਸਿੱਧੂ, ਰਾਣਾ ਸਿੱਧੂ, ਨਿੰਦਰ ਧਾਲੀਵਾਲ, ਜੱਸੀ ਸਰਾਏ, ਪੰਮਾ ਸਰਾਏ, ਵਿੱਕੀ ਸ਼ਰਮਾ, ਜਗਤਾਰ ਸਰਾਏ, ਸੰਨੀ, ਹੈਪੀ ਧਾਲੀਵਾਲ, ਹਰਨੇਕ ਸਰਾਏ ਤੇ ਸਾਬੀ ਕਲਸੀਆਂ ਹੋਰਾਂ ਦੀ ਟੀਮ ਨੇ ਕੀਤਾ। ਉਨਟਾਰੀਓ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਹੋਤਾ, ਚੇਅਰਮੈਨ ਮਲਕੀਤ ਸਿੰਘ ਦਿਉਲ, ਜਨਰਲ ਸਕੱਤਰ ਗੁਰਮੁਖ ਸਿੰਘ ਅਟਵਾਲ, ਮੀਤ ਪ੍ਰਧਾਨ ਬਿੱਲਾ ਸਿੱਧੂ, ਖਜ਼ਾਨਚੀ ਸ਼ੇਰਾ ਮੰਡੇਰ, ਡਾਇਰੈਕਟਰ ਹਰਮਨ ਚਾਹਲ, ਰੇਸ਼ਮ ਬਰਾੜ, ਜਿੰਦਰ ਬੁੱਟਰ ਤੇ ਜਤਿੰਦਰ ਤੋਚੀ ਸੰਘਾ ਹੋਰਾਂ ਦੀ ਅਗਵਾਈ ‘ਚ 8 ਚੋਟੀ ਦੀਆਂ ਟੀਮਾਂ ਨੇ ਵੱਡੇ ਇਕੱਠ ਦੇ ਰੂਪ ‘ਚ ਜੁੜੇ ਕਬੱਡੀ ਪ੍ਰੇਮੀਆਂ ਨੂੰ ਉੱਚਕੋਟੀ ਦੇ ਮੁਕਾਬਲੇ ਦਿਖਾਏ। ਇਸ ਕੱਪ ਦੇ ਆਰੰਭਕ ਦੌਰ ਦੇ ਮੈਚਾਂ ‘ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਦੀ ਟੀਮ ਨੇ ਲਾਇਨਜ਼-ਮਾਲਟਨ ਕਬੱਡੀ ਕਲੱਬ ਦੀ ਟੀਮ ਨੂੰ 34.5-28 ਅੰਕਾਂ (16.5-14) ਨਾਲ, ਦੂਸਰੇ ਮੈਚ ‘ਚ ਬਰੈਂਪਟਨ-ਟੋਰਾਂਟੋ ਕਬੱਡੀ ਕਲੱਬ ਨੇ ਮੈਟਰੋ ਪੰਜਾਬੀ ਕਬੱਡੀ ਕਲੱਬ ਨੂੰ 36.5-32 ਅੰਕਾਂ (19.5-16) ઠਨਾਲ, ਤੀਸਰੇ ਮੈਚ ‘ਚ ਉਨਟਾਰੀਓ ਖਾਲਸਾ ਦਰਬਾਰ ਕਬੱਡੀ ਕਲੱਬ ਨੇ ਯੰਗ ਕਬੱਡੀ ਕਲੱਬ ਦੀ ਟੀਮ ਨੂੰઠ 31-35.5 ਅੰਕਾਂ (17.5-16) ਨਾਲ, ਚੌਥੇ ਮੈਚ ‘ਚ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੇ ਬਾਬਾ ਕਾਹਨ ਦਾਸ ਕਬੱਡੀ ਕਲੱਬ ਨੂੰ 35.5-28, ਨਾਲ ਹਰਾਇਆ। ਕੁਆਰਟਰ ਫਾਈਨਲ ਪੜਾਅ ਤਹਿਤ ਪਹਿਲੇ ਮੈਚ ‘ਚ ਇੰਟਰਨੈਸ਼ਨਲ ਪੰਜਾਬੀ ਕਬੱਡੀ ਕਲੱਬ ਨੇ ਯੰਗ ਕਬੱਡੀ ਕਲੱਬ ਨੂੰ 37.5-33 ਨਾਲ, ਦੂਸਰੇ ਮੈਚ ‘ਚ ਬਰੈਂਪਟਨ ਟੋਰਾਂਟੋ ਕਲੱਬ ਨੇ ਬਾਬਾ ਕਾਹਨ ਦਾਸ ਕਬੱਡੀ ਕਲੱਬ 43-17 ਨਾਲ, ਤੀਸਰੇ ਮੈਚ ‘ਚ ਲਾਇਨਜ਼-ਮਾਲਟਨ ਕਲੱਬ ਦੀ ਟੀਮ ਨੇ ਉਨਟਾਰੀਓ ਖਾਲਸਾ ਦਰਬਾਰ ਕਲੱਬ ਦੀ ਟੀਮ ਨੂੰ 36.5-30 ਨਾਲ ਅਤੇ ਚੌਥੇ ਮੈਚ ‘ਚ ਮੈਟਰੋ ਪੰਜਾਬੀ ਕਲੱਬ ਨੇ ਟੋਰਾਂਟੋ ਪੰਜਾਬੀ ਕਲੱਬ ਨੂੰ 31.5-28 ਨਾਲ ਹਰਾਕੇ ਸੈਮੀਫਾਈਨਲ ‘ਚ ਥਾਂ ਬਣਾਈ।
ਪਹਿਲੇ ਸੈਮੀਫਾਈਨਲ ‘ਚ ਬਰੈਂਪਟਨ-ਟੋਰਾਂਟੋ ਕਲੱਬ ਦੀ ਟੀਮ ਨੇ ਲਾਇਨਜ਼-ਮਾਲਟਨ ਕਲੱਬ ਦੀ ਟੀਮ ਨੂੰ 42-27.5 ਨਾਲ ਅਤੇ ਦੂਸਰੇ ਸੈਮੀਫਾਈਨਲ ‘ਚ ਮੈਟਰੋ ਪੰਜਾਬੀ ਕਲੱਬ ਨੇ ਇੰਟਰਨੈਸ਼ਨਲ ਪੰਜਾਬੀ ਕਲੱਬ ਨੂੰ 44-43.5 ਨਾਲ ਹਰਾਕੇ, ਫਾਈਨਲ ‘ਚ ਥਾਂ ਬਣਾਈ। ਯੰਗ ਕਲੱਬ ਵੱਲੋਂ ਕਰਵਾਏ ਟੋਰਾਂਟੋ ਸੀਜ਼ਨ ਦੇ ਆਖਰੀ ਕੱਪ ਦੇ ਫਾਈਨਲ ਮੁਕਾਬਲੇ ‘ਚ ਬਰਪੈਂਟਨ ਟੋਰਾਂਟੋ ਕਲੱਬ ਨੇ ਮੈਟਰੋ ਕਲੱਬ ਨੂੰ 40.5-33 ਨਾਲ ਹਰਾਕੇ, ਖਿਤਾਬ ਜਿੱਤਿਆ। ਜਿਸ ਦੌਰਾਨ ਜੇਤੂ ਟੀਮ ਦੇ ਖਿਡਾਰੀ ਸੁਖਜਿੰਦਰ ਕਾਲਾ ਧਨੌਲਾ ਨੇ 13 ਰੇਡਾਂ ਤੋਂ 11 ਅੰਕ ਬਣਾਕੇ ਸਰਵੋਤਮ ਧਾਵੀ ਅਤੇ ਅਰਸ਼ ਚੋਹਲਾ ਸਾਹਿਬ ਨੇ 11 ਕੋਸ਼ਿਸ਼ਾਂ ਤੋਂ 6 ਜੱਫੇ ਲਗਾ ਕੇ ਬਿਹਤਰੀਨ ਜਾਫੀ ਦਾ ਖਿਤਾਬ ਜਿੱਤਿਆ। ਕੁਮੈਂਟੇਟਰ ਸੁਰਜੀਤ ਕਕਰਾਲੀ, ਅਮਰੀਕ ਖੋਸਾ, ਸ਼ਿੰਦਰ ਧਾਲੀਵਾਲ ਤੇ ਇਕਬਾਲ ਗਾਲਿਬ ਨੇ ਸਾਰਾ ਦਿਨ ਰੰਗ ਬੰਨਿਆ। ਬਲਵੀਰ ਸਿੰਘ ਨਿੱਝਰ, ਬਲਦੇਵ ਪੱਪੂ ਭਦੌੜ, ਰਾਜਵਿੰਦਰ ਸਰਾਏ ਨੀਟਾ, ਸਵਰਨਾ ਵੈਲੀ ਤੇ ਸਰਬਜੀਤ ਸਾਬੀ ਨੇ ਮੈਚਾਂ ਦਾ ਸੰਚਾਲਨ ਕੀਤੀ।
ਇਸ ਕੱਪ ਦੀ ਸਫਲਤਾ ਲਈ ਸਪਾਂਸਰ ਬੀ.ਵੀ.ਡੀ ਪੈਟਰੋਲੀਅਮ, ਪੱਤੜ ਭਰਾ ਦੁਬਈ, ਅਮਨਦੀਪ ਲਾਅ ਅਫਸਰ, ਅੱਲ੍ਹਾ ਰੱਖਾ ਗਰੁੱਪ ਦੁਬਈ, ਯੂਨਾਈਟਡ ਟਾਈਗਰਜ਼ ਕਲੱਬ ਬੀ.ਸੀ., ਫਸਟ ਚਾਇਸ ਫਾਈਨਾਂਸਲ ਗਰੁੱਪ ਨੇ ਅਹਿਮ ਯੋਗਦਾਨ ਪਾਇਆ। ਇਸ ਮੌਕੇ ਕਬੱਡੀ ਪ੍ਰਮੋਟਰ ਇੰਦਰਜੀਤ ਧੁੱਗਾ, ਹਰਵਿੰਦਰ ਬਾਸੀ, ਕਾਲਾ ਹਾਂਸ, ਸੁੱਖਾ ਬਾਸੀ, ਸੁੱਖਾ ਮਾਨ, ਕਰਨ ਘੁਮਾਣ, ਗੋਗਾ ਗਹੂਣੀਆ, ਸੁੱਖਾ ਰੰਧਾਵਾ ਕੁਇੱਕ ਟਾਇਰ, ਜਿੰਦਰ ਬੁੱਟਰ, ਕੁਲਵੰਤ ਸਿੰਘ ਢੀਂਡਸਾ, ਰੇਸ਼ਮ ਬਰਾੜ, ਸੰਦੀਪ ਲੱਲੀਆਂ, ਵੈਨਕੂਵਰ ਤੋਂ ਬੀ ਸੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਬੱਬਲ ਸੰਗਰੂਰ ਤੇ ਕਬੱਡੀ ਪ੍ਰਮੋਟਰ ਗਿਆਨ ਵੜਿੰਗ ਉਚੇਚੇ ਤੌਰ ‘ਤੇ ਪੁੱਜੇ। ਗੁਰੁ ਨਾਨਕ ਲੰਗਰ ਸੇਵਾ ਸੁਸਾਇਟੀ ਵੱਲੋਂ ਗੁਰੂ ਕਾ ਲੰਗਰ ਲਗਾਇਆ ਗਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …