27.2 C
Toronto
Friday, June 12, 2026
spot_img
Homeਕੈਨੇਡਾਡਾਇਬਟੀਜ਼ ਦੀ ਬਿਮਾਰੀ ਖਿਲਾਫ ਚੌਕਸ ਕਰਨ ਲਈ ਦੌੜ ਦਾ ਆਯੋਜਨ

ਡਾਇਬਟੀਜ਼ ਦੀ ਬਿਮਾਰੀ ਖਿਲਾਫ ਚੌਕਸ ਕਰਨ ਲਈ ਦੌੜ ਦਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੇ ਚਿੰਗਿਓਸੀ ਪਾਰਕ ‘ਚ ਯੂਥ ਫਾਰ ਕਮਿਊਨਟੀ ਵਲੋਂ ਡਾਇਬਟੀਜ਼ ਵਰਗੀ ਨਾਮੁਰਾਦ ਬਿਮਾਰੀ ਦੇ ਲਈ ਇੱਕ ਦੌੜ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੈਨੇਡਾ ਦੀਆਂ ਸਾਰੀਆਂ ਸਿਆਸੀ ਪਾਰਟੀ ਦੇ ਆਗੂਆਂ ਨੇ ਵੀ ਇਸ ਦੌੜ ‘ਚ ਹਿਸਾ ਲਿਆ।
ਇਸ ਦੌੜ ‘ਚ ਹਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ। ਇਸ ਦਾ ਮਕਸਦ ਲੋਕਾਂ ਨੂੰ ਡਾਇਬਟੀਜ਼ ਦੀ ਬਿਮਾਰੀ ਖਿਲਾਫ ਅਵੇਰ ਕਰਨਾ ਸੀ। ਯੂਥ ਫਾਰ ਕਮਿਊਨਟੀ ਵਲੋਂ ਡਾਇਬਟੀਜ਼ ਵਰਗੀ ਬਿਮਾਰੀ ਦੇ ਲਈ ਇਸ ਦੌੜ ‘ਚ ਜਿੱਥੇ ਲਿਬਰਲ, ਕੰਸਰਵੇਟਿਵ ਅਤੇ ਨਿਊ ਡੈਮੋਕਰੇਟਿਵ ਪਾਰਟੀ ਦੇ ਆਗੂ ਸ਼ਾਮਿਲ ਹੋਏ, ਉਥੇ ਹੀ ਸਿਟੀ ਆਫ ਬਰੈਂਪਟਨ ਤੋਂ ਕੌਂਸਲਰ ਅਤੇ ਪੀਲ ਬੋਰਡ ਦੇ ਆਗੂ ਵੀ ਸ਼ਾਮਿਲ ਸਨ। ਇਸ ਦੌੜ ਤੋਂ ਪਹਿਲਾਂ ਸਿਹਤ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਬੈਲੰਸ ਡਾਇਟ ਬਾਰੇ ਵੀ ਜਾਣਕਾਰੀ ਦਿਤੀ ਗਈ।
ਇਸ ਦੌੜ ਦੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਇਸ ਤਰ੍ਹਾਂ ਦੇ ਇਵੈਂਟ ਜਿੱਥੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਣੂ ਕਰਵਾਉਦੇ ਹਨ ਉਥੇ ਹੀ ਡਾਇਬਟੀਜ਼ ਵਰਗੀ ਬਿਮਾਰੀਆਂ ਪ੍ਰਤੀ ਜਾਣਕਾਰੀ ਵੀ ਦਿੰਦੇ ਹਨ।

RELATED ARTICLES
POPULAR POSTS