Breaking News
Home / ਕੈਨੇਡਾ / ‘ਇੰਸਪੀਰੇਸ਼ਨਲ ਸਟੈੱਪਸ 2023’ ਬੇਹੱਦ ਸਫ਼ਲ ਹੋ ਨਿਬੜਿਆ

‘ਇੰਸਪੀਰੇਸ਼ਨਲ ਸਟੈੱਪਸ 2023’ ਬੇਹੱਦ ਸਫ਼ਲ ਹੋ ਨਿਬੜਿਆ

800 ਤੋਂ ਵਧੇਰੇ ਦੌੜਾਕਾਂ ਤੇ ਵੱਾਕਰਾਂ ਨੇ ਕੀਤੀ ਸ਼ਮੂਲੀਅਤ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 16 ਜੁਲਾਈ ਨੂੰ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਦੇ ઑਟੈਰੀਫ਼ੌਕਸ ਸਿੰਥੈਟਿਕ ਟਰੈਕ਼ ਵਿਚ ઑਦੌੜ ਤੇ ਮਜ਼ਾ਼ (ਰੱਨ ਐਂਡ ਫ਼ਨ) ਦਾ ਵੱਡਾ ਈਵੈਂਟ ઑਇੰਸਪੀਰੇਸ਼ਨਲ ਸਟੈੱਪਸ-2023਼ ਆਯੋਜਿਤ ਕੀਤਾ ਗਿਆ। ਇਸ ਵਿੱਚ ਇੱਕ ਸਾਲ ਦੇ ਬੱਚਿਆਂ ਤੋਂ ਲੈ ਕੇ 96 ਸਾਲ ਦੇ ਬਜ਼ੁਰਗਾਂ ਨੇ ਬੜੇ ਜੋਸ਼ ਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਈਵੈਂਟ ਦਾ ਉਦੇਸ਼ ਲੋਕਾਂ ਵਿੱਚ ਸਿਹਤ ਸਬੰਧੀ ਜਾਗਰੂਕਤਾ ਫੈਲਾਉਣਾ, ਉਚੇਰੀ ਸਿੱਖਿਆ ਲਈ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨਾ, ਵਾਤਾਵਰਣ ਸਬੰਧੀ ਜਾਣਕਾਰੀ ਦੇਣਾ ਅਤੇ ਇੰਡੀਜੀਨੀਅਸ ਤੇ ਲੋੜਵੰਦ ਵਿਅੱਕਤੀਆਂ ਦੀ ਮਦਦ ਕਰਨਾ ਸੀ।
ਇਹ ਮਹਾਨ ਈਵੈਂਟ ਐੱਨਲਾਈਟ ਕਿੱਡਜ਼ ਫ਼ਾਰ ਐਜੂਕੇਸ਼ਨ, ਟੀ.ਪੀ.ਏ.ਆਰ. ਕਲੱਬ, ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ, ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ, ਸਹਾਇਤਾ, ਡਰੱਗਜ਼ ਅਵੇਅਰਨੈੱਸ ਸੋਸਾਇਟੀ, ਪਿੰਗਲਵਾੜਾ ਅਤੇ ਤਰਕਸ਼ੀਲ ਸੋਸਾਇਟੀ ਆਫ਼ ਕੈਨੇਡਾ ਵੱਲੋਂ ਮਿਲ ਕੇ ਆਯੋਜਿਤ ਕੀਤਾ ਗਿਆ। ਇਸ ਵਿੱਚ ਹਾਫ਼-ਮੈਰਾਥਨ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੌੜਾਂ ਤੇ ਵਾੱਕ ਦੇ ਮੁਕਾਬਲੇ ਹੋਏ ਅਤੇ ਹੋਰ ਕਈਆਂ ਨੇ ਮੌਜ-ਮੇਲੇ ਵਜੋਂ ਇਨ੍ਹਾਂ ਵਿੱਚ ਭਰਪੂਰ ਹਿੱਸਾ ਲਿਆ। 800 ਤੋਂ ਵਧੇਰੇ ਦੌੜਾਕ ਅਤੇ ਵਾੱਕਰ ਇਸ ਈਵੈਂਟ ਵਿੱਚ ਸ਼ਾਮਲ ਹੋਏ।
ਮੁਕਾਬਲੇ ਵਾਲੀਆਂ ਉਪਰੋਕਤ ਤਿੰਨ ਦੌੜਾਂ ਵਿੱਚ ਪਹਿਲੇ, ਦੂਸਰੇ ਅਤੇ ਤੀਸਰੇ ਨੰਬਰ ‘ઑਤੇ ਆਉਣ ਵਾਲਿਆਂ ਨੂੰ ਇਨਾਮ ਦਿੱਤੇ ਗਏ। ਹਾਫ਼ ਮੈਰਥਨ ਦੌੜ ਵਿੱਚ ਬਹਾਦਰ ਸ਼ੌਕਰ ਪਹਿਲੇ ਨੰਬਰ ‘ઑਤੇ, ਹਰਕੀਰਤ ਸੁੰਨੜ ਦੂਸਰੇ ‘ઑਤੇ ਅਤੇ ਜਸ਼ਨ ਸਿੰਘ ਤੀਸਰੇ ਨੰਬਰ ‘ઑਤੇ ਆਏ। ਇਸ ਤੋਂ ਇਲਾਵਾ 7 ਤੋਂ 17 ਸਾਲ ਤੱਕ ਦੇ ਬੱਚਿਆਂ ਤੇ ਨੌਜੁਆਨਾਂ ਅਤੇ 65 ਸਾਲ ਤੋਂ ਉੱਪਰਲੇ ਸੀਨੀਅਰਾਂ ਲਈ ਕ੍ਰਮਵਾਰ ਇੱਕ ਕਿਲੋਮੀਟਰ ਅਤੇ 400 ਮੀਟਰ ਦੌੜਾਂ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਬੱਚਿਆਂ ਅਤੇ ਬਜ਼ੁਰਗਾਂ ਨੇ ਬਹੁਤ ਉਤਸ਼ਾਹ ਵਿਖਾਇਆ। ਛੇ ਸਾਲ ਤੋਂ ਛੋਟੇ ਬੱਚਿਆਂ ਦੀ 400 ਮੀਟਰ ਦੌੜ ਕਰਵਾਈ ਗਈ ਜਿਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪੇ ਵੀ ਦੌੜਦੇ ਨਜ਼ਰ ਆਏ। ਇਹ ਦੌੜਾਂ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਉਤਸ਼ਾਹਿਤ ਕਰਨ ਲਈ ਸਨ। ਦੌੜ ਤੇ ਵਾੱਕ ਦੇ ਇਸ ਵੱਡੇ ਈਵੈਂਟ ਵਿੱਚ ਹਿੱਸਾ ਲੈਣ ਵਾਲੇ ਸਾਰੇ ਦੌੜਾਕਾਂ ਤੇ ਵਾੱਕਰਾਂ ਨੂੰ ਪ੍ਰਬੰਧਕਾਂ ਵੱਲਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਬਰੈਂਪਟਨ ਈਸਟ ਦੇ ਐੱਮ.ਪੀ.ਪੀ. ਹਰਦੀਪ ਗਰੇਵਾਲ, ਬਰੈਂਪਟਨ ਵੈੱਸਟ ਦੇ ਐੱਮ.ਪੀ.ਪੀ. ਅਮਰਜੋਤ ਸੰਧੂ ਅਤੇ ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਵੱਲੋਂ ਜੇਤੂਆਂ ਨੂੰ ਸਰਟੀਫ਼ੀਕੇਟ ਅਤੇ ਇਨਾਮ ਦਿੱਤੇ ਗਏ। ਰੂਬੀ ਸਹੋਤਾ ਜੋ ਪਿਛਲੇ 10 ਸਾਲ ਤੋਂ ઑਇੰਸਪੀਰੇਸ਼ਨਲ ਸਟੈੱਪਸ਼ ਦੇ ਈਵੈਂਟਸ ਦੌਰਾਨ ਦੌੜ ਵਿੱਚ ਵੀ ਭਾਗ ਲੈਂਦੇ ਰਹੇ ਹਨ, ਆਪਣੇ ਕੁਝ ਰੁਝੇਵਿਆਂ ਕਾਰਨ ਇਸ ਵਾਰ ਦੌੜ ਵਿਚ ਸ਼ਾਮਲ ਨਾ ਹੋ ਸਕੇ ਅਤੇ ਉਨਾਂ ਨੇ ਇਨਾਮ-ਵੰਡ ਸਮਾਗ਼ਮ ਵਿੱਚ ਹੀ ਆਪਣੀ ਹਾਜ਼ਰੀ ਲਵਾਈ। ਇਸ ਦੌਰਾਨ ਪੀਲ ਪੁਲਿਸ ਵੱਲੋਂ 10 ਜੂਨ ਨੂੰ ਕਰਵਾਈ ਗਈ ਦੌੜ਼-ਰੇਸ ਅਗੇਨਸਟ ਰੇਸਿਜ਼ਮ਼ ਵਿੱਚ ਮੱਲਾਂ ਮਾਰਨ ਵਾਲੇ ਸੀਨੀਅਰ ਮੈਂਬਰਾਂ ਧਿਆਨ ਸਿੰਘ ਸੋਹਲ ਤੇ ਸੁਰਿੰਦਰ ਸਿੰਘ ਨਾਗਰਾ ਅਤੇ ਨੌਜੁਆਨ ਮੈਂਬਰ ਏਕਨੂਰ ਗਿੱਲ ਨੂੰ ਟੀਪੀਏਆਰ ਕਲੱਬ ਵੱਲੋਂ ਅਤੇ ਇਸ ਕਲੱਬ ਦੇ ઑਲੋਹ-ਪੁਰਸ਼ਾਂ਼ ਹਰਜੀਤ ਸਿੰਘ ਤੇ ਕੁਲਦੀਪ ਗਰੇਵਾਲ ਨੂੰ ઑਇੰਸਪੀਰੇਸ਼ਨਲ ਸਟੈੱਪਸ਼ ਦੇ ਪ੍ਰਬੰਧਕਾਂ ਵੱਲੋਂ ਸ਼ਾਨਦਾਰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ઑਐੱਨਲਾਈਟ ਕਿੱਡਜ਼਼ ਦੇ ਪ੍ਰਬੰਧਕਾਂ ਵੱਲੋਂ ઑਇੰਡੀਜੀਨੀਅਸ ਸੰਸਥਾ਼ (ਇੰਡਸਪਾਇਰ) ਨੂੰ 10,000 ਡਾਲਰ ਦਾ ਚੈੱਕ ਭੇਂਟ ਕੀਤਾ ਗਿਆ। ઑਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ਼ ਦੇ ਇੱਕ ਸਪਾਂਸਰ ਵੱਲੋਂ ਏਨੀ ਹੀ ਰਕਮ 10,000 ਡਾਲਰ ઑਸਕਾਈਲਿੰਕ ਚਿਲਡਰਨਜ਼ ਚੈਰਿਟੀ਼ ਵੱਲੋ ઑਇਨਡਸਪਾਇਰ਼ ਨੂੰ ਦਿੱਤੀ ਗਈ।
ਦੌੜਾਂ ਦੇ ਇਸ ਈਵੈਂਟ ਵਿੱਚ ਪੰਜਾਬ ਦੇ ਖੇਡ-ਮੇਲਿਆਂ ਵਰਗਾ ਮਾਹੌਲ ਵੇਖਣ ਨੂੰ ਮਿਲਿਆ। ਫ਼ਰੂਟ, ਚਾਹ-ਪਾਣੀ, ਕੌਫ਼ੀ ਅਤੇ ਕਈ ਪ੍ਰਕਾਰ ਦੀ ਜਾਣਕਾਰੀ ਦੇਣ ਵਾਲੇ ਵੱਖ-ਵੱਖ ਸਟਾਲ ਲੱਗੇ ਹੋਏ ਸਨ। ਓਨਟਾਰੀਓ ਖਾਲਸਾ ਦਰਬਾਰ ਡਿਕਸੀ ਵੱਲੋਂ ਚਾਵਲ ਤੇ ਛੋਲਿਆਂ ਦਾ ਸਟਾਲ ਸੱਜਿਆ ਹੋਇਆ ਸੀ ਅਤੇ ਕਈ ਹੋਰ ਸੰਸਥਾਵਾਂ ਵੱਲੋਂ ਖਾਣ-ਪੀਣ ਦੇ ਸਟਾਲ ਲੱਗੇ ਹੋਏ ਸਨ। ਇਸ ਈਵੈਂਟ ਨੂੰ ਕੱਵਰ ਕਰਨ ਲਈ ઑਪ੍ਰਾਈਮ ਏਸ਼ੀਆ ਟੀ.ਵੀ.਼ ਦੇ ਪ੍ਰਮੁੱਖ-ਰਿਪੋਰਟਰ ਪਰਮਵੀਰ ਬਾਠ ਵੈਨਕੂਵਰ ਤੋਂ ਉਚੇਚੇ ਤੌਰ ‘ઑਤੇ ਇੱਥੇ ਪਹੁੰਚੇ। ਉਹ ਸਾਰਾ ਸਮਾਂ ਇਸ ਈਵੈਂਟ ਵਿੱਚ ਭਾਗ ਲੈਣ ਵਾਲੇ ਦੌੜਾਕਾਂ ਤੇ ਵਾੱਕਰਾਂ, ਪ੍ਰਬੰਧਕਾਂ ਤੇ ਇੱਥੇ ਰੌਣਕ ਮੇਲਾ ਵੇਖਣ ਆਏ ਦਰਸ਼ਕਾਂ ਨਾਲ ਗੱਲਬਾਤ ਕਰਦੇ ਰਹੇ ਅਤੇ ਆਪਣੇ ਕੈਮਰਾਮੈਨ ਦੀ ਮਦਦ ਨਾਲ ਇਸ ਈਵੈਂਟ ਦੇ ਮੁੱਖ ਦ੍ਰਿਸ਼ ਕੈਮਰੇ ਵਿੱਚ ਕੈਦ ਕਰਦੇ ਰਹੇ। ਇਸ ਤੋਂ ਇਲਾਵਾ ਬਰੈਂਪਟਨ ਦੇ ਸਥਾਨਕ ਮੀਡੀਆ ਵੱਲੋਂ ਵੀ ਇਸ ਈਵੈਂਟ ਦੀ ਕੱਵਰੇਜ ਕੀਤੀ ਗਈ। ਕੁਲ ਮਿਲਾ ਕੇ ઑਦੌੜ ਤੇ ਮਜ਼ਾ਼ ਦਾ ਇਹ ਮਹਾਨ ਈਵੈਂਟ ਗਿਣਾਤਮਿਕ ਤੇ ਗੁਣਾਤਮਿਕ ਦੋਹਾਂ ਪੱਖਾਂ ਤੋਂ ਹੀ ਬੇਹੱਦ ਸਫ਼ਲ ਰਿਹਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …