ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਨੇੜਲੇ ਪਾਰਕ ਵਿਚ 1 ਜੁਲਾਈ ਨੂੰ ਬੜੀ ਧੂਮ-ਧਾਮ ਨਾਲ ਕੈਨੇਡਾ ਦਿਵਸ ਮਨਾਇਆ ਗਿਆ ਜਿਸ ਵਿਚ ਇਸ ਇਲਾਕੇ ਦੇ ਵੱਖ-ਵੱਖ ਸਰਕਾਰੀ ਪੱਧਰ ਦੇ ਨੁਮਾਇੰਦੇ ਪਹੁੰਚੇ।
ਇਨ੍ਹਾਂ ਵਿਚ ਸੀਨੀਅਰਜ਼ ਦੇ ਕੇਂਦਰੀ ਮੰਤਰੀ ਕਮਲ ਖਹਿਰਾ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਐਮਪੀਪੀ ਅਮਰਜੋਤ ਸੰਧੂ, ਰਿਜ਼ਨਲ ਕੌਂਸਲਰ ਮਾਇਕਲ ਪਲੇਸ਼ੀ ਅਤੇ ਮੇਅਰ ਦੇ ਮੈਨੇਜਰ ਕੁਲਦੀਪ ਸਿੰਘ ਗੋਲੀ ਸ਼ਾਮਿਲ ਸਨ।
ਇਸ ਸਮੇਂ ਖਾਣ ਪੀਣ ਦਾ ਵੀ ਵਧੀਆ ਇੰਤਜ਼ਾਮ ਸੀ, ਜਿਸ ਵਿਚ ਬਰੇਕਫਾਸਟ ਅਤੇ ਦੁਪਹਿਰ ਦਾ ਵਧੀਆ ਖਾਣਾ ਸ਼ਾਮਿਲ ਸੀ। ਪ੍ਰੋਗਰਾਮ ਦੇ ਸ਼ੁਰੂ ਵਿਚ ਕਲੱਬ ਦੇ ਜਨਰਲ ਸਕੱਤਰ ਤਰਲੋਚਨ ਸਿੰਘ ਬਡਵਾਲ ਨੇ ਆਏ ਨੁਮਾਇੰਦਿਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਬਜ਼ੁਰਗਾਂ ਅਤੇ ਇਲਾਕੇ ਦੀਆਂ ਮੰਗਾਂ ਪੂਰੀਆਂ ਕਰਨ ਲਈ ਕਿਹਾ।
ਮੰਤਰੀ ਕਮਲ ਖਹਿਰਾ ਨੇ ਉਨ੍ਹਾਂ ਦੇ ਵਿਭਾਗ ਵਲੋਂ ਬਜ਼ੁਰਗਾਂ ਨੂੰ ਦਿਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦੱਸਿਆ, ਐਮ ਪੀ ਪੀ ਅਮਰਜੋਤ ਸੰਧੂ ਨੇ ਵਿਸ਼ੇਸ਼ ਤੌਰ ‘ਤੇ ਇਸ ਇਲਾਕੇ ਦੀ ਟਰੈਫਿਕ ਸੌਖੀ ਬਣਾਉਣ ਹਿੱਤ ਬਣਾਏ ਜਾ ਰਹੇ ਹਾਈਵੇ 413 ਦਾ ਜ਼ਿਕਰ ਕੀਤਾ, ਮੇਅਰ ਪੈਟਰਿਕ ਬਰਾਊਨ ਨੇ ਸ਼ਹਿਰ ਵਿਚ ਵਧਾਈਆਂ ਜਾ ਰਹੀਆਂ ਸਹੂਲਤਾਂ, ਖਾਸ ਕਰ ਬਜ਼ਰਗਾਂ ਲਈ ਮੁਫਤ ਬੱਸ ਸੇਵਾ ਬਾਰੇ ਦੱਸਿਆ ਅਤੇ ਰਿਜ਼ਨਲ ਕੌਂਸਲਰ ਮਾਇਕਲ ਪਲੇਸ਼ੀ ਨੇ ਪਾਰਕਾਂ ਵਿਚ ਚੰਗੀਆਂ ਸਹੂਲਤਾਂ ਦਾ ਜ਼ਿਕਰ ਕੀਤਾ। ਡਾ. ਬਲਜਿੰਦਰ ਸੇਖੋਂ ਨੇ ਕੈਨੇਡਾ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਮਿਸਟਰ ਜੇ ਨੇ ਅਪਣੇ ਵਿਚਾਰ ਪੇਸ਼ ਕੀਤੇ ਅਤੇ ਸੁਖਵਿੰਦਰ ਜੀਤ ਨੇ ਖੁਦ ਗੀਤ ਗਾਉਣ ਦੇ ਨਾਲ-ਨਾਲ ਮੈਂਬਰਾਂ ਦੇ ਸਹਿਯੋਗ ਨਾਲ ਗੀਤ ਸੰਗੀਤ ਦਾ ਆਯੋਜਨ ਕੀਤਾ।
ਕਲੱਬ ਦੇ ਕਾਰਜਕਰਨੀ ਮੈਂਬਰ ਮਨਜੀਤ ਸਿੰਘ, ਰਾਕੇਸ਼ ਜੈਨ, ਵਿਨੋਦ ਕਪੇਈ, ਬ੍ਰਿਜ ਕਪੇਈ, ਆਨੰਦ ਚੌਧਰੀ ਨੇ ਖਾਣ-ਪੀਣ ਦੇ ਅਤੇ ਆਮ ਪ੍ਰਬੰਧ ਵਿਚ ਖਾਸ ਯੋਗਦਾਨ ਪਾਇਆ। ਬਾਅਦ ਵਿਚ ਜੇਅ, ਪੂਨਮ ਅਤੇ ਕਿਰਨ ਨੇ ਖੇਡਾਂ ਕਰਵਾਈਆਂ ਗਈਆਂ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ। ਕਲੱਬ ਬਾਰੇ ਹੋਰ ਜਾਣਕਾਰੀ ਲਈ ਤਰਲੋਚਨ ਸਿੰਘ ਬਡਵਾਲ (647 960 9841) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …