ਬਰੈਂਪਟਨ/ਡਾ. ਝੰਡ : ਕੈਨੇਡਾ ਦੇ ਬਹੁ-ਮੁਖੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਸਾਂਝੇ ਸੱਭਿਆਚਾਰਕ ਮੇਲੇ ਕੈਰਾਬਰਮ-2022 ਦਾ ਆਯੋਜਨ ਹਰ ਸਾਲ ਟੋਰਾਂਟੋ ਏਰੀਏ ਵਿਚ ਕੀਤਾ ਜਾਂਦਾ ਹੈ। ਇਸ ਦੇ ਇਕ ਹਿੱਸੇ ‘ਪੰਜਾਬ ਪਾਵਿਲੀਅਨ’ ਦਾ ਆਯੋਜਨ ਬਰੈਂਪਟਨ ਦੇ ਲੋਫ਼ਰ ਲੇਕ ਲੇਨ ਕਰੀਏਸ਼ਨ ਸੈਂਟਰ ਵਿਚ 8,9 ਤੇ 10 ਜੁਲਾਈ ਨੂੰ ਕੀਤਾ ਜਾ ਰਿਹਾ ਹੈ।
ਇਸ ਵਿਚ ਵੱਖ-ਵੱਖ ਕਿਸਮ ਦੇ ਨਾਚ, ਗੀਤ-ਸੰਗੀਤ, ਭੰਗੜਾ ਗਿੱਧਾ, ਫ਼ੈਸੀ ਡਰੈੱਸ, ਆਦਿ ਆਈਟਮਾਂ ਪੇਸ਼ ਕਰਨ ਦਾ ਪ੍ਰੋਗਰਾਮ ਇਸ ਮੇਲੇ ਦੀ ਆਰਗੇਨਾਈਜ਼ੇਸ਼ਨ ਕਮੇਟੀ ਵੱਲੋਂ ਉਲੀਕਿਆ ਗਿਆ ਹੈ।
ਇਸ ਮੇਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਬਰੈਂਪਟਨ ਦੀਆਂ ਦੋ ਦਰਜਨ ਤੋਂ ਵਧੀਕ ਸੀਨੀਅਰਜ਼ ਕਲੱਬਾਂ ਦੀ ਸਾਂਝੀ ‘ਅੰਬਰੇਲਾ-ਬਾਡੀ’ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਬਰੈਂਪਟਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਨੇ ਦੱਸਿਆ ਕਿ ਇਸ ਵਿਚ ਸੀਨੀਅਰਜ਼ ਸਾਥੀਆਂ ਦੇ ਤਾਸ਼ ਦੀ ਗੇਮ ‘ਸਵੀਪ’ ਦੇ ਮੁਕਾਬਲੇ ਕਰਵਾਉਣ ਦੀ ਜ਼ਿੰਮੇਵਾਰੀ ਇਸ ਐਸੋਸੀਏਸ਼ਨ ਨੂੰ ਸੌਂਪੀ ਗਈ ਹੈ ਅਤੇ ਇਹ ਮੁਕਾਬਲੇ ਬਰੈਂਪਟਨ ਦੇ ਲੋਫ਼ਰ ਲੇਕ ਲੇਨ ਕਰੀਏਸ਼ਨ ਸੈਂਟਰ ਵਿਚ 8,9 ਅਤੇ 10 ਜੁਲਾਈ ਨੂੰ ਕਰਵਾਏ ਜਾ ਰਹੇ ਹਨ।
ਇਸ ਗੇਮ ‘ਸਵੀਪ’ ਦੇ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਚਾਹਵਾਨ ਸੀਨੀਅਰਜ਼ ਸਾਥੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਇਸ ਵਿਚ ਭਾਗ ਲੈਣ ਵਾਲੀਆਂ ਟੀਮਾਂ ਲਈ ਕੇਵਲ 10 ਡਾਲਰ ਹੀ ਐਂਟਰੀ ਫੀਸ ਰੱਖੀ ਗਈ ਹੈ।
ਇਨ੍ਹਾਂ ਮੁਕਾਬਲਿਆਂ ਵਿਚੋਂ ਪਹਿਲੇ, ਦੂਸਰੇ ਅਤੇ ਤੀਸਰੇ ਨੰਬਰ ‘ਤੇ ਆਉਣ ਵਾਲੀਆਂ ਟੀਮਾਂ ਦੇ ਨਾਂਵਾਂ ਦਾ ਐਲਾਨ 10 ਜੁਲਾਈ ਵਾਲੇ ਦਿਨ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਵਿਚ ਕੀਤਾ ਜਾਏਗਾ ਅਤੇ ਉਨ੍ਹਾਂ ਨੂੰ ਉੱਥੇ ਨਕਦ ਇਨਾਮ ਦਿੱਤੇ ਜਾਣਗੇ। ਹੋਰ ਜਾਣਕਾਰੀ ਲਈ ਜੰਗੀਰ ਸਿੰਘ ਸੈਂਹਬੀ (416-409- 0126), ਰਣਜੀਤ ਸਿੰਘ ਤੱਗਰ (416-878-3711), ਪ੍ਰੀਤਮ ਸਿੰਘ ਸਰਾਂ (416-833-0567), ਅਮਰੀਕ ਸਿੰਘ ਕੁਮਰੀਆ (647-998-7253), ਮਹਿੰਦਰ ਸਿੰਘ ਮੋਹੀ (416-659-1232), ਪ੍ਰਿਤਪਾਲ ਸਿੰਘ ਗਰੇਵਾਲ (647-209-9905), ਇਕਬਾਲ ਸਿੰਘ ਵਿਰਕ (647-704-7803) ਜਾਂ ਹਰਚੰਦ ਸਿੰਘ ਬਾਸੀ 437-255-5029) ਨਾਲ ਸੰਪਰਕ ਕੀਤਾ ਜਾ ਸਕਦਾ ਹੈ।