16.4 C
Toronto
Monday, September 15, 2025
spot_img
Homeਪੰਜਾਬਭਾਰਤ-ਪਾਕਿ ਸਰਹੱਦ ਤੋਂ 15 ਕਰੋੜ ਦੀ ਹੈਰੋਇਨ ਬਰਾਮਦ

ਭਾਰਤ-ਪਾਕਿ ਸਰਹੱਦ ਤੋਂ 15 ਕਰੋੜ ਦੀ ਹੈਰੋਇਨ ਬਰਾਮਦ

bsf1ਫਿਰੋਜ਼ਪੁਰ/ਬਿਊਰੋ ਨਿਊਜ਼
ਫਿਰੋਜ਼ਪੁਰ ‘ਚ ਪੈਂਦੀ ਭਾਰਤ ਪਾਕਿਸਤਾਨ ਸਰਹੱਦ ਤੋਂ ਬੀ.ਐਸ.ਐਫ. ਨੇ 15 ਕਰੋੜ ਦੀ 3 ਕਿਲੋਗ੍ਰਾਮ ਹੈਰੋਇਨ ਫੜੀ ਹੈ। ਇਸ ਤੋਂ ਇਲਾਵਾ ਦੋ ਪਾਕਿਸਤਾਨੀ ਮੋਬਾਇਲ ਸਿਮ ਵੀ ਫੜੇ ਗਏ ਹਨ। ઠਬੀ. ਐੱਸ. ਐੱਫ. ਦੀ ਬਟਾਲੀਅਨ ਵੱਲੋਂ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਹੈਰੋਇਨ ਦੀ ਖੇਪ ਨੂੰ ਕਬਜ਼ੇ ਵਿਚ ਲੈਂਦੇ ਹੋਏ ਸਮੱਗਲਰਾਂ ਦੇ ਨਾਪਾਕ ਇਰਾਦਿਆਂ ਨੂੰ ਫੇਲ੍ਹ ਕਰ ਦਿੱਤਾ ਹੈ। ਡੀ.ਆਈ.ਜੀ.  ਬੀ.ਐੱਸ.ਐੱਫ. ਫਿਰੋਜ਼ਪੁਰ ਸੈਕਟਰ ਆਰ. ਕੇ. ਥਾਪਾ ਨੇ ਦੱਸਿਆ ਹੈ ਕਿ ਭਾਰਤ-ਪਾਕਿ ਬਾਰਡਰ ‘ਤੇ ਸਖਤ ਸੁਰੱਖਿਆ ਦੇ ਪ੍ਰਬੰਧ ਕਰਦੇ ਹੋਏ ਬੀ. ਐੱਸ. ਐੱਫ. ਦੀ ਬਟਾਲੀਅਨ ਵੱਲੋਂ ਬਾਰਡਰ ‘ਤੇ ਸਖਤ ਨਜ਼ਰ ਰੱਖੀ ਜਾ ਰਹੀ ਸੀ ਤੇ ਗੁਪਤ ਸੂਚਨਾਵਾਂ ਦੇ ਮਿਲਦਿਆਂ ਹੀ ઠਫੈਸਿੰਗ ਦੇ ਕੋਲ ਪਾਕਿਸਤਾਨੀ ਵਿਅਕਤੀਆਂ ਨੂੰ ਦੇਖਿਆ ਗਿਆ। ઠਥਾਪਾ ਨੇ ਕਿਹਾ ਕਿ ਬੀਐਸਐਫ ਦੇ ਜਵਾਨ ਆਪਣੀ ਡਿਊਟੀ ਬੇਹੱਦ ਤਨਦੇਹੀ ਨਾਲ ਨਿਭਾ ਰਹੇ ਹਨ ਤੇ ਦੁਸ਼ਮਣਾਂ ਦੀ ਹਰ ਸਾਜਿਸ਼ ਨੂੰ ਬੇਨਕਾਬ ਕਰ ਰਹੇ ਨੇ।

RELATED ARTICLES
POPULAR POSTS