Breaking News
Home / ਕੈਨੇਡਾ / ਪੰਜਾਬੀ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾਏਗਾ

ਪੰਜਾਬੀ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾਏਗਾ

ਬਰੈਂਪਟਨ/ਬਾਸੀ ਹਰਚੰਦ : ਗੁਰਮੇਲ ਸਿੰਘ ਸੱਗੂ ਨੇ ਦੱਸਿਆ ਕਿ ਪੰਜਾਬੀ ਮੁਟਿਆਰਾਂ/ਔਰਤਾਂ ਦਾ ਪ੍ਰਸਿੱਧ ਤੀਆਂ ਦਾ ਤਿਉਹਾਰ ਬਰੈਂਪਟਨ ਦੇ ਮਾਊਂਟੇਨਿਸ਼ ਪਾਰਕ ਵਿੱਚ 24 ਜੁਲਾਈ ਦਿਨ ਐਤਵਾਰ ਸਮਾਂ ਬਾਅਦ ਦੁਪਿਹਰ 3-00 ਵਜੇ ਤੋ 7-00 ਵਜੇ ਤੱਕ ਮਨਾਇਆ ਜਾਏਗਾ। ਇਸ ਤਿਉਹਾਰ ਸਮੇਂ ਪੰਜਾਬੀ ਮਹਿਲਾਵਾਂ ਇਕੱਠੀਆਂ ਹੋ ਕੇ ਆਪਣੇ ਮਨੋਭਾਵਾਂ/ਵਲਵਲਿਆਂ ਨੂੰ ਬੋਲੀਆਂ ਪਾ ਕੇ ਨੱਚ ਕੇ ਗਿੱਧਾ ਪਾ ਕੇ ਖੂਬ ਪਰਗਟ ਕੀਤਾ ਜਾਂਦਾ ਹੈ। ਪਿਛਲੇ ਕੁੱਝ ਸਾਲਾਂ ਤੋਂ ਇਸ ਤਿਉਹਾਰ ਦੀ ਸੁਰੂਆਤ ਹੋਈ ਸੀ ਅਤੇ ਬੜੀ ਸਫਲਤਾ ਪੂਰਵਕ ਚੱਲ ਰਿਹਾ ਹੈ। ਬੋਲੀਆਂ, ਗਿੱਧਾ ਅਤੇ ਗੀਤਾਂ ਨਾਲ ਖੂਬ ਰੌਣਕ ਲੱਗੇਗੀ। ਬੀਬੀਆਂ ਬੱਚੀਆਂ ਮੁਟਿਆਰਾਂ ਨੂੰ ਖੁੱਲਾ ਸੱਦਾ ਹੈ, ਸ਼ਾਮਲ ਹੋ ਕੇ ਰੌਣਕਾਂ ਵਧਾਉ ਅਤੇ ਕਰੋਨਾ ਦੇ ਸਮੇਂ ਤੋਂ ਬਾਹਰ ਨਿਕਲ ਕੇ ਦਿਮਾਗ ਤਾਜੇ ਕਰੋ, ਵਲਵਲੇ ਸਾਂਝੇ ਕਰੋ ਅਤੇ ਅਨੰਦ ਮਾਣੋ। ਖਾਣ ਪੀਣ ਦਾ ਖੁੱਲ੍ਹਾ ਡੁੱਲ੍ਹਾ ਪ੍ਰਬੰਧ ਹੋਵੇਗਾ। ਹੋਰ ਜਾਣਕਰੀ ਲਈ ਬੀਬੀ ਸੁਰਜੀਤ ਕੌਰ ਗਰੇਵਾਲ 437-249-1571 ਅਤੇ ਬੀਬੀ ਬਲਜਿੰਦਰ ਕੌਰ ਦਿਉਲ 437-778-3552 ਨੂੰ ਫੋਨ ਕਰ ਸਕਦੇ ਹੋ। ਜਾਂ ਇਸ ਤਿਉਹਾਰ ਦੇ ਪ੍ਰਬੰਧਕ ਗੁਰਮੇਲ ਸਿੰਘ ਸੱਗੂ ਫੋਨ 416-648-6706 ਤੋਂ ਜਾਣਕਾਰੀ ਲੈ ਸਕਦੇ ਹੋ।

 

Check Also

ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ

ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …