Breaking News
Home / ਕੈਨੇਡਾ / ਬਰੈਂਪਟਨ ਵਿਚ ਰਿਮੈਂਬਰੈਂਸ ਡੇਅ ਮੌਕੇ ਧਿਆਨਦੇਣ ਯੋਗ ਗੱਲਾਂ

ਬਰੈਂਪਟਨ ਵਿਚ ਰਿਮੈਂਬਰੈਂਸ ਡੇਅ ਮੌਕੇ ਧਿਆਨਦੇਣ ਯੋਗ ਗੱਲਾਂ

ਬਰੈਂਪਟਨ, ਉਨਟਾਰੀਓ : ਇਸ ਸਾਲ ਰਿਮੈਂਬਰੈਂਸ ਡੇਅ ਸੋਮਵਾਰ 11 ਨਵੰਬਰ ਨੂੰ ਮਨਾਇਆ ਜਾਵੇਗਾ। ਇਸਦੇ ਨਤੀਜੇ ਵਜੋਂ ਕਈ ਸਿਟੀ ਸੇਵਾਵਾਂ ਉਪਲਬਧ ਨਹੀਂ ਰਹਿਣਗੀਆਂ ਜਾਂ ਘਟਾਏ ਗਏ ਸੇਵਾ ਪੱਧਰਾਂ ਦੇ ਹੇਠ ਕੰਮ ਕਰਨਗੀਆਂ। ਬਰੈਂਪਟਨ ਸਿਟੀ ਹਾਲ 11 ਨਵੰਬਰ ਨੂੰ ਬੰਦ ਰਹੇਗਾ। ਨਿਵਾਸੀ ਇਸ ਸਮੇਂ ਦੌਰਾਨ ਵਿਅਕਤੀਗਤ ਤੌਰ ‘ਤੇ ਵਿਆਹ ਦੇ ਲਾਇਸੈਂਸਾਂ ਲਈ ਦਰਖਾਸਤ ਨਹੀਂ ਦੇ ਸਕਣਗੇ, ਸਿਵਿਲ ਵੈਡਿੰਗ ਸਮਾਰੋਹਾਂ ਲਈ ਬੁਕਿੰਗ ਨਹੀਂ ਕਰ ਸਕਣਗੇ, ਪਾਰਕਿੰਗ ਦੇ ਜੁਰਮਾਨੇ ਨਹੀਂ ਦੇ ਸਕਣਗੇ, ਪਰਮਿਟਾਂ ਲਈ ਦਰਖਾਸਤ ਨਹੀਂ ਦੇ ਸਕਣਗੇ ਜਾਂ ਬਿਜਨਸ ਲਾਇਸੈਂਸ ਲੈਣ ਜਾਂ ਨਵਿਆਉਣ ਲਈ ਦਰਖਾਸਤ ਨਹੀਂ ਦੇ ਸਕਣਗੇ। ਕਈ ਸੇਵਾਵਾਂ ਸਧਾਰਨ ਢੰਗ ਨਾਲ ਕੰਮ ਕਰਨਾ ਜਾਰੀ ਰੱਖਣਗੀਆਂ, ਜਿਨਾਂ ਵਿਚ ਸ਼ਾਮਲ ਹਨ, ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਅਤੇ ਸਿਟੀ ਆਫ ਬਰੈਂਪਟਨ ਬਾਇ ਲਾਅ ਐਨਫੋਰਸਮੈਂਟ ਨਿਵਾਸੀ ਕਿਸੇ ਵੀ ਪੁੱਛਗਿੱਛ ਲਈ 311 ਜਾਂ 905 874 2000 (ਬਰੈਂਪਟਨ ਦੇ ਬਾਹਰੋਂ) ਫੋਨ ਕਰ ਸਕਦੇ ਹਨ ਜਾਂ [email protected] ‘ਤੇ ਈਮੇਲ ਕਰ ਸਕਦੇ ਹਨ। ਅਸੀਂ ਸਿਟੀ ਆਫ ਬਰੈਂਪਟਨ ਜਾਂ ਰੀਜ਼ਨ ਆਫ ਪੀਲ ਦੇ ਕਿਸੇ ਵੀ ਮੁੱਦਿਆਂ ਲਈ 24/7 ਉਪਲਬਧ ਹਾਂ। ਇਨਾਂ ਮੁੱਦਿਆਂ ਵਿਚ ਸ਼ਾਮਲ ਹਨ, ਪਾਰਕਿੰਗ, ਕੂੜਾ ਇਕੱਤਰੀਕਰਨ, ਰੇਕ੍ਰੀਏਸ਼ਨ ਪ੍ਰੋਗਰਾਮ ਆਦਿ।
ਰਿਮੈਂਬਰੈਂਸ ਡੇਅ 2019 ਦੇ ਕਾਰਜਕਰਮ : ਨਿਵਾਸੀਆਂ ਤੇ ਆਉਣ ਵਾਲਿਆਂ ਨੂੰ ਪੂਰੇ ਸ਼ਹਿਰ ਵਿਚ ਰਿਮੈਂਬਰੈਂਸ ਡੇਅ ਦੇ ਕਾਰਜ ਕਰਮਾਂ ਲਈ ਸਿਟੀ ਆਫ ਬਰੈਂਪਟਨ ਅਤੇ ਰੋਇਲ ਕੈਨੇਡੀਅਨ ਲੀਜ਼ਨ ਦੀਆਂ ਬ੍ਰਾਂਚਾਂ 15 ਅਤੇ 609 ਵਿਖੇ ਆਉਣ ਲਈ ਸੱਦਾ ਦਿੱਤਾ ਜਾਂਦਾ ਹੈ।
ਪਰੇਡ ਐਂਡ ਸਰਵਿਸ ਆਫ ਰਿਮੈਂਬਰੈਂਸ : ਐਤਵਾਰ 10 ਨਵੰਬਰ, ਸਵੇਰੇ 10.55 ਵਜੇ, ਚਿੰਗਕੂਜ਼ੀ ਪਾਰਕ, ਮੈਮੋਰੀਅਲ ਪਲਾਜ਼ਾ, 9050 ਬਰੈਂਮਲੀ ਰੋਡ। ਸਨਰਾਈਜ਼ ਸਰਵਿਸ : ਸੋਮਵਾਰ 11 ਨਵੰਬਰ, ਸਵੇਰੇ 7.55 ਵਜੇ, ਮੀਡੋਵੇਲ ਸੇਮੇਟਰੀ ਚੈਪਲ, 7732 ਮੈਵਿਸ ਰੋਡ।
ਪਰੇਡ ਐਂਡ ਸਰਵਿਸ ਆਫ ਰਿਮੈਂਬਰੈਂਸ : ਸੋਮਵਾਰ 11 ਨਵੰਬਰ, ਸਵੇਰੇ 10.55 ਵਜੇ, ਕੇਨ ਵਿਲੈਨਸ ਸਕਵੇਅਰ, ਸੋਨੋਟੈਫ, 2 ਵੈਲਿੰਗਟਨ, ਸਟਰੀਟ ਵੈਸਟ।
ਬਰੈਂਪਟਨ ਟ੍ਰਾਂਜ਼ਿਟ ਰਿਮੈਂਬਰੈਂਸ ਡੇਅ ਲਈ ਇਸ ਮੁਤਾਬਕ ਹੋਵੇਗਾ :
ਸ਼ੁੱਕਰਵਾਰ, 8 ਨਵੰਬਰ : ਕਾਰਜ ਦਿਨ ਵਾਲੀ ਸੇਵਾ
ਸ਼ਨੀਵਾਰ, 9 ਨਵੰਬਰ : ਸ਼ਨੀਵਾਰ ਵਾਲੀ ਸੇਵਾ
ਐਤਵਾਰ, 10 ਨਵੰਬਰ : ਐਤਵਾਰ/ਛੁੱਟੀ ਵਾਲੀ ਸੇਵਾ
ਸੋਮਵਾਰ, 11 ਨਵੰਬਰ (ਰਿਮੈਂਬਰੈਂਸ ਡੇਅ) ਕਾਰਜ ਦਿਨ ਵਾਲੀ ਸੇਵਾ।
ਸਾਰੇ ਟਰਮੀਨਲਾਂ ਤੇ ਗਾਹਕ ਸੇਵਾ ਕਾਊਂਟਰ ਖੁੱਲੇ ਰਹਿਣਗੇ। ਕਲਾਰਕ ਅਤੇ ਸੈਂਡਲਵੁੱਡ ਫੈਸਿਲਿਟੀਜ਼ ਰਿਮੈਂਬਰੈਂਸ ਡੇਅ ਨੂੰ ਬੰਦ ਰਹਿਣਗੀਆਂ।
ਲੜਾਈ ਲੜਨ ਵਾਲੇ ਸਾਬਕਾ ਫੌਜੀ ਰਿਮੈਂਬਰੈਂਸ ਡੇਅ ਨੂੰ ਬਰੈਂਪਟਨ ਟ੍ਰਾਂਜ਼ਿਟ ਵਿਚ ਮੁਫਤ ਸਫਰ ਕਰਨਗੇ। ਸਾਬਕਾ ਫੌਜੀ ਨੂੰ ਬਰੈਂਪਟਨ ਦੇ ‘ਵਾਰ ਵੈਟਰਨ ਪਾਸ’ ਜਾਂ ਇਨਾਂ ਚੀਜ਼ਾਂ ਵਿਚੋਂ ਕੁਝ ਨੂੰ ਪੇਸ਼ ਕਰਨ ਤੋਂ ਪਛਾਣਿਆ ਜਾ ਸਕਦਾ ਹੈ, ਮੈਡਲ, ਟੋਪੀਆਂ, ਵਰਦੀ, ਬਲੇਜ਼ਰ, ਪਛਾਣ ਦੇ ਹੋਰ ਸਾਧਨ। ਰੂਟ ਤੇ ਕਾਰਜਕਰਮ ਬਾਰੇ ਜਾਣਕਾਰੀ ਲਈ 905 874 2999 ‘ਤੇ ਕਾਲ ਕਰੋ ਜਾਂ www.bramptontransit.com ‘ਤੇ ਜਾਓ। ਰੀਅਲ ਟਾਈਮ ਵਿਚ ਅਗਲੀ ਬਸ ਬਾਰੇ ਜਾਣਕਾਰੀ ਲਈ ਕਿਸੇ ਸਮਾਰਟ ਫੋਨ ਜਾਂ ਕਿਸੇ ਹੋਰ ਮੋਬਾਇਲ ਡਿਵਾਈਸ ਦੇ ਰਾਹੀਂ nextride.brampton.ca ‘ਤੇ ਜਾਓ। ਸਫਰ ਦੀ ਯੋਜਨਾ ਵਾਲੇ ਹੋਰ ਟੂਲਸ ਲਈ www.triplink.ca ਤੇ ਗੂਗਲ ਮੈਪਸ ‘ਤੇ ਜਾਓ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …