14.2 C
Toronto
Friday, September 11, 2026
spot_img
Homeਕੈਨੇਡਾਲਾਵਾਰਸਾਂ-ਅਪਾਹਜਾਂ ਦੇ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ 15 ਤੋਂ 19 ਨਵੰਬਰ ਤੱਕ...

ਲਾਵਾਰਸਾਂ-ਅਪਾਹਜਾਂ ਦੇ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ 15 ਤੋਂ 19 ਨਵੰਬਰ ਤੱਕ ਬਰੈਂਪਟਨ-ਮਿਸੀਸਾਗਾ ਵਿੱਚ

ਲਾਵਾਰਸਾਂ-ਅਪਾਹਜਾਂ ਦੇ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ 15 ਤੋਂ 19 ਨਵੰਬਰ ਤੱਕ ਬਰੈਂਪਟਨ-ਮਿਸੀਸਾਗਾ ਵਿੱਚਬਰੈਂਪਟਨ : ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਦੇ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਲਈ 15 ਤੋਂ 19 ਨਵੰਬਰ (ਦੁਪਹਿਰ) ਤੱਕ ਸਿੰਘ ਸਭਾ ਗੁਰਦੁਵਾਰਾ ਸਾਹਿਬ (ਮਾਲਟਨ) ਵਿਖੇ ਪਹੁੰਚ ਰਹੇ ਹਨ। ਸਾਬਕਾ ਪ੍ਰੋਫੈਸਰ ਅਤੇ ਸਾਇੰਸਦਾਨ ਡਾ. ਮਾਂਗਟ ਨੇ ਕਈ ਸਾਲ ਸਾਇਕਲ ‘ਤੇ ਫਿਰਕੇ ਲੁਧਿਆਣਾ ਸ਼ਹਿਰ ਵਿੱਚ ਬਿਮਾਰੀਆਂ ਨਾਲ ਪੀੜਤ ਲਾਵਾਰਸਾਂ, ਅਪਾਹਜਾਂ ਅਤੇ ਗ਼ਰੀਬਾਂ ਦਾ ਮੁਫ਼ਤ ਇਲਾਜ ਕਰਵਾਇਆ। ਅਜਿਹੇ ਬੇਸਹਾਰਿਆਂ ਦੀ ਸੇਵਾ-ਸੰਭਾਲ ਵਾਸਤੇ ਸੰਗਤਾਂ ਦੇ ਸਹਿਯੋਗ ਨਾਲ ਸਰਾਭਾ-ਸਹੌਲੀ-ਅੱਬੂਵਾਲ ਪਿੰਡਾਂ ਵਿਚਕਾਰ ਤਿੰਨ ਮੰਜ਼ਲਾ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਤਿਆਰ ਕਰਵਾਇਆ। ਇਸ ਆਸ਼ਰਮ ਵਿੱਚ 135 (ਇੱਕ ਸੌ ਪੈਂਤੀ) ਦੇ ਕਰੀਬ ਲਾਵਾਰਸ, ਬੇਘਰ, ਬੇਸਹਾਰਾ, ਅਪਾਹਜ, ਨੇਤਰਹੀਣ, ਬਿਮਾਰੀਆਂ ਨਾਲ ਪੀੜਤ ਅਤੇ ਦਿਮਾਗੀ ਸੰਤੁਲਨ ਗੁਆ ਚੁੱਕੇ ਲੋੜਵੰਦ ਰਹਿੰਦੇ ਹਨ। ਇਹਨਾਂ ਵਿੱਚੋਂ 55 ਦੇ ਕਰੀਬ ਅਜਿਹੇ ਹਨ ਜਿਹੜੇ ਆਪਣੀ ਕਿਰਿਆ ਆਪ ਨਹੀਂ ਸੋਧ ਸਕਦੇ। ਆਸ਼ਰਮ ਵਿੱਚ ਰਹਿਣ ਵਾਲੇ ਲੋੜਵੰਦਾਂ ਨੂੰ ਮੰਜਾ-ਬਿਸਤਰਾ, ਮੈਡੀਕਲ ਸਹਾਇਤਾ, ਗੁਰੂ ਦਾ ਲੰਗਰ, ਕੱਪੜੇ ਆਦਿ ਹਰ ਜ਼ਰੂਰੀ ਵਸਤੂ ਮੁਫ਼ਤ ਮਿਲਦੀ ਹੈ। ਕੋਈ ਵੀ ਫ਼ੀਸ ਜਾਂ ਖ਼ਰਚਾ ਨਹੀਂ ਲਿਆ ਜਾਂਦਾ। ਆਸ਼ਰਮ ਦਾ ਪ੍ਰਬੰਧ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦਾ ਹੈ। ਸੰਪਰਕ: ਕੈਨੇਡਾ (ਸੈੱਲ) 403-401-8787, ਇੰਡੀਆ (ਮੋਬਾਇਲ) 95018-42505 ।

RELATED ARTICLES
POPULAR POSTS