Breaking News
Home / ਕੈਨੇਡਾ / ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਇਕੱਤਰਤਾ ‘ਚ ਬਲਬੀਰ ਗੋਰਾ ਦਾ ਗੀਤ ‘ਅਸਲਾ’ ਰਿਲੀਜ਼

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਇਕੱਤਰਤਾ ‘ਚ ਬਲਬੀਰ ਗੋਰਾ ਦਾ ਗੀਤ ‘ਅਸਲਾ’ ਰਿਲੀਜ਼

logo-2-1-300x105-3-300x105ਕੈਲਗਰੀ/ਬਿਊਰੋ ਨਿਊਜ਼
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਦਸੰਬਰ ਮਹੀਨੇ ਦੀ ਮਾਸਿਕ ਇਕੱਤਰਤਾ 18 ਦਸੰਬਰ ਨੂੰ ਤਰਲੋਚਨ ਸਿੰਘ ਸੈਹਿੰਬੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿਚ ਮਾਸਟਰ ਜੀਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਸੰਧੂ ਵੀ ਸ਼ਾਮਿਲ ਹੋਏ।
ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ‘ਤੇ ਬਲਬੀਰ ਗੋਰਾ ਦੁਆਰਾ ਲਿਖਿਆ ਹੋਇਆ ਗੀਤ ‘ਅਸਲਾ’ ਰੀਲੀਜ਼ ਕਿਤਾ ਗਿਆ। ਇਹ ਗੀਤ ਅਸਲ ਵਿਚ ਭਾਰਤ ਵਿਚ ਚੱਲ ਰਹੇ ਅਸਲਾ ਕਲਚਰ ਦੇ ਵਿਰੁੱਧ ਇੱਕ ਆਵਾਜ਼ ਹੈ। ਇਸ ਗੀਤ ਨੂੰ ਹੈਪੀ ਕੁਲਾਰ ਨੇ ਪ੍ਰੋਡਿਊਸ ਕੀਤਾ ਹੈ ਜਿਸ ਨੂੰ ਸੁਨੀਲ ਵਰਮਾ ਦੇ ਸੰਗੀਤ ਨਾਲ ਸ਼ਿੰਗਾਰਿਆ ਗਿਆ ਹੈ ਅਤੇ ਇੱਕ ਬਹੁਤ ਹੀ ਖ਼ੂਬਸੂਰਤ ਆਵਾਜ਼ ਮੁਸਕਾਨ ਕੁਰੈਸ਼ੀ ਨੇ ਬਹੁਤ ਸੁਚੱਜੇ ਢੰਗ ਨਾਲ ਗਾਇਆ ਹੈ। ਬਲਬੀਰ ਗੋਰਾ ਦੇ ਇਸ ਉੱਦਮ ਨੂੰ ਸਭ ਹਾਜ਼ਰੀਨ ਵੱਲੋਂ ਬਹੁਤ ਸਲਾਹਿਆ ਗਿਆ। ਬਲਜਿੰਦਰ ਸੰਘਾ ਨੇ ਅਤੇ ਸਤਵਿੰਦਰ ਸਿੰਘ ਨੇ ਇਸ ਗੀਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੀਟਿੰਗ ਦੌਰਾਨ ਤਿੰਨ ਖ਼ਾਸ ਲੇਖ ਪੜ੍ਹੇ ਗਏ। ਪਹਿਲਾ ਦਵਿੰਦਰ ਮਲਹਾਂਸ ਨੇ ਸਆਦਤ ਹਸਨ ਮੰਟੋ ਬਾਰੇ ਪੜ੍ਹਿਆ। ਦੂਜਾ ਲੇਖ ਹਰੀਪਾਲ ਨੇ ਪੜ੍ਹਿਆ ਜਿਸ ਵਿਚ ਉਸ ਨੇ ਕਿਹਾ ਕਿ ਸੰਸਾਰ ਵਿਚ ਦੋ ਤਰ੍ਹਾਂ ਦੇ ਲੇਖਕ ਹਨ। ਇੱਕ ਹਨ ਉਹ ਜੋ ਆਪਣੇ ਸ਼ੌਕ ਲਈ ਲਿਖਦੇ ਹਨ ਅਤੇ ਇੱਕ ਉਹ ਹਨ ਜਿਨ੍ਹਾਂ ਲਈ ਲਿਖਣਾ ਇੱਕ ਮਜਬੂਰੀ ਬਣ ਜਾਂਦਾ ਹੈ ਕਿਉਂਕਿ ਉਹ ਹਨ ਜਿਨ੍ਹਾਂ ਨੂੰ ਸਮਾਜ ਦੀਆਂ ਕੁਰੀਤੀਆਂ ਚੁੱਭਦੀਆਂ ਹਨ ਅਤੇ ਉਹ ਆਮ ਲੋਕਾਂ ਦੇ ਦੁੱਖ ਤਕਲੀਫ਼ਾਂ ਨੂੰ ਉਜਾਗਰ ਕਰਦੇ ਹਨ ਅਤੇ ਉਨ੍ਹਾਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰਦੇ ਹਨ। ਸਿਰਫ਼ ਇਹ ਰਚਨਾਵਾਂ ਹੀ ਸਦੀਵੀ ਹੋ ਜਾਂਦੀਆਂ ਹਨ। ਹਰੀਪਾਲ ਨੇ ਆਪਣੇ ਸਾਥੀ ਲੇਖਕਾਂ ਨੂੰ ਵੱਧ ਤੋਂ ਵੱਧ ਸਾਹਿਤ ਪੜ੍ਹਨ ਲਈ ਪ੍ਰੇਰਿਆ ਤਾਂ ਕਿ ਉਹ ਵੀ ਆਪਣੀਆਂ ਰਚਨਾਵਾਂ ਨੂੰ ਹੋਰ ਪਰਪੱਕਤਾ ਦੇ ਸਕਣ।
ਤੀਜਾ ਲੇਖ ਨਰਿੰਦਰ ਸਿੰਘ ਢਿੱਲੋਂ ਨੇ ਘਰੇਲੂ ਹਿੰਸਾ ਬਾਰੇ ਪੜ੍ਹਿਆ। ਇਸ ਲੇਖ ਵਿਚ ਉਨ੍ਹਾਂ ਨੇ ਘਰੇਲੂ ਹਿੰਸਾ ਦੇ ਖ਼ਾਸ ਕਾਰਨਾਂ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ ।
ਮਹਿੰਦਰਪਾਲ ਸਿੰਘ ਪਾਲ, ਮਾ. ਜੀਤ ਸਿੰਘ ਸਿੱਧੂ, ਡਾ. ਮਨਮੋਹਨ ਸਿੰਘ ਬਾਠ, ਗੁਰਨਾਮ ਸਿੰਘ ਗਿੱਲ ਵੱਲੋਂ ਰਚਨਾਵਾਂ ਪੇਸ਼ ਕੀਤੀਆਂ ਗਈਆਂ।  ਇਸ ਮੀਟਿੰਗ ਵਿਚ ਮੰਗਲ ਚੱਠਾ, ਸੁਖਪਾਲ ਪਰਮਾਰ, ਰਣਜੀਤ ਸਿੰਘ ਲਾਡੀ, ਗੁਰਮੇਲ ਸਿੰਘ, ਜਗਤਾਰ ਸਿੰਘ ਸਿੱਧੂ, ਗੁਰਲਾਲ ਸਿੰਘ ਰੁਪਾਲੋ, ਅਵਨਿੰਦਰ ਨੂਰ, ਜਸਜੀਤ ਸਿੰਘ ਧਾਮੀ, ਕਮਲਜੀਤ ਢਿੱਲੋਂ, ਰਾਜੀਵ ਸ਼ਰਮਾ, ਪਰਮਜੀਤ ਸੂਰੀ ਅਤੇ ਜਗਪ੍ਰੀਤ ਸ਼ੇਰਗਿੱਲ ਵੀ ਸ਼ਾਮਿਲ ਹੋਏ।
ਪ੍ਰਧਾਨ ਤਰਲੋਚਨ ਸੈਹਿੰਬੀ ਵੱਲੋਂ ਬਲਬੀਰ ਗੋਰਾ ਨੂੰ ਵਧਾਈ ਦਿੱਤੀ ਗਈ ਅਤੇ ਨਾਲ ਹੀ ਸੁਖਪਾਲ ਪਰਮਾਰ, ਦਰਸ਼ਨ ਖੇਲਾ ਅਤੇ ਜਗਪ੍ਰੀਤ ਸਿੰਘ ਸ਼ੇਰਗਿੱਲ ਦੀ ਟੀਮ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਨ੍ਹਾਂ ਦੇ ਕਾਮਾਗਾਟਾਮਾਰੂ ਦੇ ਮੁਆਫ਼ੀ ਨਾਮੇ ਦੇ ਗੀਤ ਲਈ ਸਨਮਾਨ ਮਿਲਣ ਦੀ ਵਧਾਈ ਦਿੱਤੀ ਅਤੇ ਆਏ ਸਭ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਮੀਟਿੰਗ ਦੀ ਸਮਾਪਤੀ ਕੀਤੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …