-1.2 C
Toronto
Sunday, December 7, 2025
spot_img
Homeਭਾਰਤਬੀਜੇਪੀ ਦੇ ਸੰਸਦ ਮੈਂਬਰ ਨੇ ਪਹਿਲਵਾਨ ਨੂੰ ਮਾਰਿਆ ਥੱਪੜ

ਬੀਜੇਪੀ ਦੇ ਸੰਸਦ ਮੈਂਬਰ ਨੇ ਪਹਿਲਵਾਨ ਨੂੰ ਮਾਰਿਆ ਥੱਪੜ

ਰਾਂਚੀ/ਬਿਊਰੋ ਨਿਊਜ਼
ਝਾਰਖੰਡ ਦੀ ਰਾਜਧਾਨੀ ਰਾਂਚੀ ‘ਚ ਅੰਡਰ-15 ਨੈਸ਼ਨਲ ਚੈਂਪੀਅਨਸ਼ਿਪ ਇਵੈਂਟ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ਼ ਭੂਸਣ ਨੇ ਇਕ ਪਹਿਲਵਾਨ ਨੂੰ ਥੱਪੜ ਮਾਰ ਦਿੱਤਾ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਜਿਸ ਪਹਿਲਵਾਲ ਨੂੰ ਥੱਪੜ ਮਾਰਿਆ ਗਿਆ ਹੈ ਉਹ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਰਾਂਚੀ ਦੇ ਖੇਡ ਪਿੰਡ ਸ਼ਹੀਦ ਗਣਪਤ ਰਾਏ ਇਨਡੋਰ ਸਟੇਡੀਅਮ ‘ਚ ਚੱਲ ਰਹੀ ਕੁਸ਼ਤੀ ਚੈਂਪੀਅਨਸ਼ਿਪ ‘ਚ ਸੰਸਦ ਮੈਂਬਰ ਬ੍ਰਿਜ਼ ਭੂਸ਼ਣ ਬਤੌਰ ਮੁੱਖ ਮਹਿਮਾਨ ਪਹੁੰਚੇ ਸਨ। ਮਿਲੀ ਜਾਣਕਾਰੀ ਅਨੁਸਾਰ ਜਿਸ ਪਹਿਲਵਾਨ ਨੂੰ ਥੱਪੜ ਮਾਰਿਆ ਗਿਆ ਉਸ ਨੂੰ ਅੰਡਰ 15 ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਖੇਡਣ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਉਮਰ ਦੀ ਛਾਣਬੀਣ ਦੌਰਾਨ ਉਹ ਪਹਿਲਵਾਨ 15 ਸਾਲ ਤੋਂ ਉਪਰ ਦਾ ਨਿਕਲਿਆ ਪ੍ਰੰਤੂ ਉਹ ਖੇਡਣ ਦੀ ਆਗਿਆ ਲੈਣ ਲਈ ਜ਼ੋਰ ਪਾ ਰਿਹਾ ਸੀ, ਜਿਸ ਦੇ ਚਲਦਿਆਂ ਉਹ ਸਟੇਜ ‘ਤੇ ਪਹੁੰਚ ਗਿਆ। ਉਹ ਮੁੱਖ ਮਹਿਮਾਨ ਬ੍ਰਿਜ ਭੂਸ਼ਣ ਅਤੇ ਜੱਜਾਂ ਨੂੰ ਬੇਨਤੀ ਕਰਦਾ ਰਿਹਾ ਕਿ ਉਸ ਨੂੰ ਅੰਡਰ 15 ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਦੀ ਆਗਿਆ ਦਿੱਤੀ ਜਾਵੇ। ਕਾਫੀ ਦੇਰ ਤੱਕ ਬਹਿਸ ਹੋਣ ਤੋਂ ਬਾਅਦ ਮਾਮਲਾ ਵਧ ਅਤੇ ਇਸ ਦੌਰਾਨ ਭਾਜਪਾ ਸੰਸਦ ਮੈਂਬਰ ਆਪਣਾ ਆਪਾ ਖੋਹ ਬੈਠੇ ਅਤੇ ਸਟੇਜ ‘ਤੇ ਪਹਿਲਵਾਨ ਨੂੰ ਥੱਪੜ ਮਾਰ ਦਿੱਤਾ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਹ ਮਾਮਲਾ ਕਾਫ਼ੀ ਭਖ ਗਿਆ ਹੈ ਅਤੇ ਭਾਜਪਾ ਸੰਸਦ ਦੀ ਇਸ ਕਾਰਵਾਈ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ।

 

RELATED ARTICLES
POPULAR POSTS