Breaking News
Home / ਭਾਰਤ / ਦੁਨੀਆ ਦੇ 10 ਅਮੀਰ ਦੇਸ਼ਾਂ ਦੀ ਸੂਚੀ ‘ਚ ਭਾਰਤ ਹੋਇਆ ਸ਼ਾਮਲ

ਦੁਨੀਆ ਦੇ 10 ਅਮੀਰ ਦੇਸ਼ਾਂ ਦੀ ਸੂਚੀ ‘ਚ ਭਾਰਤ ਹੋਇਆ ਸ਼ਾਮਲ

7ਕੈਨੇਡਾ ਤੇ ਆਸਟਰੇਲਆ ਨੂੰ ਪਛਾੜ ਦੇ ਭਾਰਤ 7ਵੇਂ ਨੰਬਰ ‘ਤੇ ਪਹੁੰਚਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਨਰਿੰਦਰ ਮੋਦੀ ਸਰਕਾਰ ਲਈ ਇਹ ਖੁਸ਼ੀ ਵਾਲੀ ਗੱਲ ਹੋ ਸਕਦੀ ਹੈ। ਦੁਨੀਆ ਦੇ 10 ਸਭ ਤੋਂ ਜ਼ਿਆਦਾ ਅਮੀਰ ਦੇਸ਼ਾਂ ਦੀ ਸੂਚੀ ਵਿਚ ਭਾਰਤ 7ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਭਾਰਤ ਨੇ ਕੈਨੇਡਾ, ਆਸਟਰੇਲੀਆ ਅਤੇ ਇਟਲੀ ਨੂੰ ਪਛਾੜ ਨੇ ਇਹ ਸਥਾਨ ਹਾਸਲ ਕੀਤਾ ਹੈ। ‘ਨਿਊ ਵਰਲਡ ਵੇਲਥ’ ਨੇ ਇਹ ਸੂਚੀ ਤਿਆਰ ਕੀਤੀ ਹੈ। ਸੂਚੀ ਵਿਚ ਪਹਿਲੇ ਸਥਾਨ ‘ਤੇ ਅਮਰੀਕਾ ਅਤੇ ਦੂਸਰੇ ਸਥਾਨ ‘ਤੇ ਚੀਨ ਹੈ। ਅਮੀਰ ਦੇਸ਼ਾਂ ਦੀ ਸੂਚੀ ਦੇਸ਼ ਦੇ ਲੋਕਾਂ ਦੀ ਸੰਪਤੀ ਨੂੰ ਅਧਾਰ ਬਣਾ ਕੇ ਤਿਆਰ ਕੀਤੀ ਗਈ ਹੈ। ਇਸ ਸੂਚੀ ਵਿਚ ਜਪਾਨ ਤੀਜੇ ਅਤੇ ਯੂਕੇ ਚੌਥੇ ਸਥਾਨ ‘ਤੇ ਹੈ। ਭਾਰਤ ਦੇ ਅਮੀਰ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋਣ ਨੂੰ ਇਥੋਂ ਦੀ ਜ਼ਿਆਦਾ ਅਬਾਦੀ ਨੂੰ ਮੰਨਿਆ ਜਾ ਰਿਹਾ ਹੈ।

Check Also

ਭਾਰਤੀ ਨੇਵੀ ‘ਚ ਇਤਿਹਾਸਕ ਫੈਸਲਾ

ਪਹਿਲੀ ਵਾਰ ਨੇਵੀ ਹੈਲੀਕਾਪਟਰ ਸਟ੍ਰੀਮ ‘ਚ ਸ਼ਾਮਲ ਹੋਈਆਂ ਦੋ ਮਹਿਲਾਵਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਭਾਰਤੀ …