Breaking News
Home / ਪੰਜਾਬ / ਡਾ. ਧਰਮਵੀਰ ਗਾਂਧੀ ਨੇ ਕੀਤੀ ਅਪੀਲ

ਡਾ. ਧਰਮਵੀਰ ਗਾਂਧੀ ਨੇ ਕੀਤੀ ਅਪੀਲ

6ਪੰਜਾਬ ਅੰਦਰ ‘ਫੈਡਰਲ’ ਮੰਚ ਵਾਸਤੇ ਪੰਜਾਬੀ ਅੱਗੇ ਆਉਣ
ਅਰਵਿੰਦ ਕੇਜਰੀਵਾਲ ਨੂੰ ਦੱਸਿਆ ਤਾਨਾਸ਼ਾਹ
ਚੰਡੀਗੜ੍ਹ/ਬਿਊਰੋ ਨਿਊਜ਼
ਡਾ: ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਰਾਹੀਂ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ, ਕਿ ਉਹ ਜਿੱਲ੍ਹਣ ਵਿੱਚ ਫਸੇ ਪੰਜਾਬ ਨੂੰ ਬਾਹਰ ਕੱਢਣ ਅਤੇ ਇੱਕੀਵੀਂ ਸਦੀ ਦੇ ਹਾਣ ਦੇ ਹੋਣ ਵਾਸਤੇ ਇੱਕ ‘ਸਾਂਝੇ ਮੰਚ’ ਉਤੇ ਇਕੱਠੇ ਹੋਣ। ਡਾ: ਗਾਂਧੀ ਨੇ, ਪੰਜਾਬ ਦੀ ਅਜੋਕੀ ਤਰਾਸਦੀ ਲਈ, ਅਕਾਲੀ-ਭਾਜਪਾ ਸਰਕਾਰ ਨੂੰ ਸਿੱਧੇ ਤੌਰ ਉੱਤੇ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਈ ਦਹਾਕੇ ਸ਼੍ਰੋਮਣੀ ਅਕਾਲੀ ਦਲ ਉੱਪਰ ਜੋ ਵਿਸ਼ਵਾਸ਼ ਜਤਾਇਆ, ਇਸ ਖੇਤਰੀ ਪਾਰਟੀ ਨੇ, ਉਸ ਦਾ ਸਿਲਾ ਪੰਜਾਬ ਦੇ ਭਵਿੱਖ ਅਤੇ ਹਿੱਤਾਂ ਨੂੰ ਦਗ਼ਾ ਦੇ ਕੇ ਦਿੱਤਾ। ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਨੂੰ ਨਵਿਆਉਣ ਦੀ ਬਜਾਏ ਪੁਰਾਣੀਆਂ ਬੋਦੀਆਂ ਰਵਾਇਤਾਂ ਕਾਇਮ ਰੱਖਣ, ਕਿਸਾਨੀ, ਵਪਾਰ ਅਤੇ ਨੌਜਵਾਨੀ ਨੂੰ ਦਿਸ਼ਾਹੀਣ ਕਰਕੇ ਉਨਾਂ ਦੇ ਭਵਿੱਖ ‘ਤੇ ਹਨੇਰਾ ਪਸਾਰ ਦਿੱਤਾ ਹੈ। ਕਿਸਾਨੀ ਨੂੰ ਕਰਜਾ ਸੰਕਟ ਵਿੱਚ ਧੱਕਣ ਦੇ ਨਾਲ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦੀ ਬੇਹੁਰਮਤੀ ਅਤੇ ਬੇਕਦਰੀ ਦੀਆਂ ਹੱਦਾਂ ਤੋੜ ਦਿੱਤੀਆਂ ਹਨ।
ਇਸੇ ਦੌਰਾਨ ਗਾਂਧੀ ਨੇ ਕੇਜਰੀਵਾਲ ਨੂੰ ਤਾਨਾਸ਼ਾਹ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਹੱਥ ਪਾਰਟੀ ਦੀ ਤਾਕਤ ਹੁੰਦੀ ਤਾਂ ਉਹ ਕੇਜਰੀਵਾਲ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੰਦੇ।  ਡਾਕਟਰ ਗਾਂਧੀ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੂੰ ‘ਸੂਬੇਦਾਰ’ ਦੱਸਿਆ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਵਿੱਚ ਪੰਜਾਬ ਦੇ ਕਿਸੇ ਵੀ ਆਗੂ ਦੀ ਨਹੀਂ ਚੱਲਦੀ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …