ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਉਪ ਰਾਜਪਾਲ ਨੇ ਕੇਜਰੀਵਾਲ ਸਰਕਾਰ ਦੇ 2 ਅਫਸਰਾਂ ਖਿਲਾਫ ਕਾਰਵਾਈ ਕਰਦਿਆਂ ਮੁਅੱਤਲ ਕਰ ਦਿੱਤਾ ਹੈ। ਇਹਨਾਂ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਸਾਬਕਾ ਓਐਸਡੀ ਨਵਲੇਂਦਰ ਕੁਮਾਰ ਤੇ ਏਡੀਐਮ ਅਮਿਤ ਕੁਮਾਰ ਹਨ। ਇਹਨਾਂ ਦੇ ਨਾਲ ਹੀ ਏਡੀਐਮ ਕੇ.ਸੀ. ਸੁਰੇਂਦਰ ਨੂੰ ਮੁਅੱਤਲ ਕਰਨ ਲਈ ਵੀ ਗ੍ਰਹਿ ਮੰਤਰਾਲੇ ਨੂੰ ਸਿਫਾਰਸ਼ ਕੀਤੀ ਗਈ ਹੈ।
ਸੂਤਰਾਂ ਮੁਤਾਬਕ ਐਨ ਕੇ ਸਿੰਘ ਨੇ ਭਲਸਵਾ ਵਿਚ ਪ੍ਰਮੁੱਖ ਜਮੀਨ ਨੂੰ ਨਿੱਜੀ ਵਿਅਕਤੀਆਂ ਨੂੰ ਦੇਣ ਦਾ ਗੈਰ ਕਾਨੂੰਨੀ ਮਤਾ ਪਾਸ ਕੀਤਾ ਸੀ। ਜਿਸ ਨੂੰ ਦਿੱਲੀ ਸ਼ਹਿਰੀ ਵਿਕਾਸ ਬੋਰਡ ਲਈ ਇਕਵਾਇਰ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ‘ਤੇ ਇੱਕ ਵਾਰ ਫਿਰ ਇਲਜ਼ਾਮ ਲਗਾਉਂਦਿਆਂ ਕਿਹਾ, ‘ਮੋਦੀ ਸਰਕਾਰ ਦਿੱਲੀ ਵਿਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਤਿਆਰੀ ਕਰ ਰਹੀ ਹੈ।’
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …