Breaking News
Home / ਭਾਰਤ / ਲੱਦਾਖ ‘ਚ ਵੱਡੀ ਗਿਣਤੀ ਟੈਂਕਾਂ ਦੀ ਤਾਇਨਾਤੀ

ਲੱਦਾਖ ‘ਚ ਵੱਡੀ ਗਿਣਤੀ ਟੈਂਕਾਂ ਦੀ ਤਾਇਨਾਤੀ

ਚੰਡੀਗੜ੍ਹ/ਬਿਊਰੋ ਨਿਊਜ਼
ਚੀਨ ਨਾਲ ਸਰਹੱਦੀ ਟਕਰਾਅ ਦਰਮਿਆਨ ਲੱਦਾਖ ‘ਚ ਟੈਕਾਂ ਅਤੇ ਬਖ਼ਤਰਬੰਦ ਵਾਹਨਾਂ ਦੀ ਵੱਡੀ ਗਿਣਤੀ ‘ਚ ਤਾਇਨਾਤੀ ਦੇਖੀ ਗਈ ਹੈ। ਫ਼ੌਜ ਵੱਲੋਂ ਊੱਚੀਆਂ ਚੋਟੀਆਂ ‘ਤੇ ਕਾਰਗੁਜ਼ਾਰੀ ‘ਚ ਸੁਧਾਰ ਲਈ ਟੈਂਕਾਂ ਨੂੰ ਲਿਜਾਣ ਵਾਲੇ ਵਾਹਨਾਂ ‘ਚ ਬਦਲਾਅ ਕੀਤਾ ਜਾ ਰਿਹਾ ਹੈ। ਊਨ੍ਹਾਂ ਵੱਲੋਂ ਊੱਚੀਆਂ ਚੋਟੀਆਂ ਵਾਲੀਆਂ ਕਿੱਟਾਂ ਖ਼ਰੀਦੀਆਂ ਜਾ ਰਹੀਆਂ ਹਨ ਤਾਂ ਜੋ ਭੇਲ ਵੱਲੋਂ ਬਣਾਏ ਗਏ ਟੈਟਰਾ 88 ਟਰੈਕਟਰ ਦੇ ਇੰਜਣ ‘ਚ ਸੁਧਾਰ ਕੀਤਾ ਜਾ ਸਕੇ ਜੋ ਟੈਂਕ ਟਰਾਂਸਪੋਰਟਰ ਟਰੇਲਰ ਨੂੰ ਖਿੱਚਦਾ ਹੈ। ਸੂਤਰਾਂ ਨੇ ਕਿਹਾ ਕਿ ਇਹ ਕਿੱਟਾਂ ਖ਼ਰੀਦ ਕੇ ਉਨ੍ਹਾਂ ਨੂੰ ਈਐੱਮਈ ਕੋਰ ਦੀ ਸਥਾਨਕ ਵਰਕਸ਼ਾਪ ‘ਚ ਮੁੜ ਤੋਂ ਫਿੱਟ ਕੀਤਾ ਜਾਵੇਗਾ। ਗਰਮੀਆਂ ‘ਚ ਟੀ-90 ਟੈਂਕ ਅਤੇ ਪੈਦਲ ਸੈਨਾ ਦੇ ਟਾਕਰੇ ਵਾਲੇ ਵਾਹਨਾਂ ਸਮੇਤ ਵੱਡੀ ਪੱਧਰ ‘ਤੇ ਬਖ਼ਤਰਬੰਦ ਵਾਹਨ ਪੂਰਬੀ ਲੱਦਾਖ ‘ਚ ਪਹੁੰਚਾਏ ਗਏ ਸਨ। ਫ਼ੌਜ ਨੇ ਮਈ ‘ਚ 36 ਨਵੇਂ 88 ਟਰੈਕਟਰ ਖ਼ਰੀਦਣ ਦਾ ਅਮਲ ਸ਼ੁਰੂ ਕੀਤਾ ਸੀ ਜੋ 70 ਟਨ ਤੱਕ ਵਜ਼ਨ ਨੂੰ ਖਿੱਚ ਸਕਦੇ ਹਨ। ਇਸ ਦੇ ਨਾਲ 20-25 ਟਨ ਸ਼੍ਰੇਣੀ ਦੇ ਹਲਕੇ ਟੈਂਕ ਖ਼ਰੀਦੇ ਜਾਣ ਦਾ ਅਮਲ ਵੀ ਚੱਲ ਰਿਹਾ ਹੈ ਜਿਹੜੇ ਚੀਨ ਵੱਲੋਂ ਵੀ ਵਰਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਲੱਦਾਖ ਦਾ ਜ਼ਿਆਦਾਤਰ ਇਲਾਕਾ ਊੱਚਾ-ਨੀਵਾਂ ਹੈ ਪਰ ਡੇਪਸਾਂਗ, ਚੁਸ਼ੂਲ ਅਤੇ ਡੇਮਚੋਕ ਵਰਗੇ ਇਲਾਕਿਆਂ ‘ਚ ਜ਼ਮੀਨ ਸਮਤਲ ਹੈ ਅਤੇ ਊਥੇ ਬਖ਼ਤਰਬੰਦ ਵਾਹਨ ਤਾਇਨਾਤ ਕੀਤੇ ਜਾ ਸਕਦੇ ਹਨ।

Check Also

ਭਾਰਤ ਨੂੰ ਮਿਲੇ ਤਿੰਨ ਨਵੇਂ ਜੰਗੀ ਜਹਾਜ਼

ਪੀਐਮ ਮੋਦੀ ਬੋਲੇ : ਇਹ ਤਿੰਨੋਂ ਜਹਾਜ਼ ਮੇਡ ਇਨ ਇੰਡੀਆ ਮੁੰਬਈ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ …