ਚਾਰ ਅੱਤਵਾਦੀ ਵੀ ਮਾਰ ਮੁਕਾਏ
ਨਗਰੋਟਾ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਵਿਚ ਅੱਜ ਦੋਹਰਾ ਅੱਤਵਾਦੀ ਹਮਲਾ ਹੋਇਆ। ਜੰਮੂ ਦੇ ਨਗਰੋਟਾ ਅਤੇ ਸਾਂਬਾ ਵਿਚ ਅੱਤਵਾਦੀਆਂ ਨੇ ਫੌਜੀ ਜਵਾਨਾਂ ਦੀਆਂ ਟੁਕੜੀਆਂ ‘ਤੇ ਹਮਲੇ ਕੀਤੇ। ਨਗਰੋਟਾ ਵਿਚ ਫੌਜ ਦੀ ਟੁਕੜੀ ‘ਤੇ ਅੱਤਵਾਦੀਆਂ ਨੇ ਅੱਜ ਸਵੇਰੇ ਪੌਣੇ ਛੇ ਵਜੇ ਹਮਲਾ ਬੋਲ ਦਿੱਤਾ ਤੇ ਇਸ ਅੱਤਵਾਦੀ ਹਮਲੇ ਵਿਚ ਤਿੰਨ ਜਵਾਨ ਸ਼ਹੀਦ ਹੋ ਗਏ, ਜਦੋਂ ਕਿ ਸਾਂਬਾ ਵਿਚ ਵੀ ਬੀਐਸਐਫ ਦੀ ਟੁਕੜੀ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਤਾਂ ਇਸ ਵਿਚ ਫੌਜ ਨੇ ਚਾਰ ਅੱਤਵਾਦੀ ਮਾਰ ਮੁਕਾਏ। ਸ਼ਹੀਦ ਹੋਣ ਵਾਲੇ ਜਵਾਨਾਂ ਵਿਚ ਮਹਾਰਾਸ਼ਟਰ ਦੇ ਰਹਿਣ ਵਾਲੇ ਮੇਜਰ ਕੁਨਾਲ ਗੌਸਵਾਮੀ ਵੀ ਸ਼ਾਮਲ ਹਨ। ਦੂਸਰੇ ਸ਼ਹੀਦ ਹੋਏ ਦੋ ਜਵਾਨਾਂ ਵਿਚੋਂ ਇਕ ਨਾਂਦੇੜ ਦਾ ਜਸਵੰਤ ਕਦਮ ਅਤੇ ਦੂਸਰਾ ਰਾਗਵਿੰਦਰ ਸ਼ਾਮਲ ਹੈ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …