7.8 C
Toronto
Tuesday, October 28, 2025
spot_img
HomeਕੈਨੇਡਾFrontਸੰਜੇ ਸਿੰਘ ਨੇ ਭਾਜਪਾ ’ਤੇ ਘੁਟਾਲਿਆਂ ਦੇ ਲਗਾਏ ਆਰੋਪ

ਸੰਜੇ ਸਿੰਘ ਨੇ ਭਾਜਪਾ ’ਤੇ ਘੁਟਾਲਿਆਂ ਦੇ ਲਗਾਏ ਆਰੋਪ

ਕਿਹਾ : ਭਾਜਪਾ ਨੇ ਇਲੈਕਟੋਰਲ ਬਾਂਡ ਦੇ ਨਾਮ ’ਤੇ ਕੀਤਾ ਘੁਟਾਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਆਗੂ ਅਤੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਭਾਰਤੀ ਜਨਤਾ ਪਾਰਟੀ ’ਤੇ ਇਲੈਕਟੋਰਲ ਬਾਂਡ ਸਕੀਮ ਦੇ ਜ਼ਰੀਏ ਭਿ੍ਰਸਟਾਚਾਰ ਕਰਨ ਦਾ ਆਰੋਪ ਲਗਾਇਆ ਹੈ। ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਨੇ ਇਲੈਕਟੋਰਲ ਬਾਂਡ ਦੇ ਨਾਮ ’ਤੇ ਘੁਟਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਕੰਪਨੀਆਂ ਨੇ ਮੁਨਾਫੇ ਤੋਂ ਜ਼ਿਆਦਾ ਭਾਜਪਾ ਨੂੰ ਚੰਦਾ ਦਿੱਤਾ ਅਤੇ ਕੁਝ ਕੰਪਨੀਆਂ ਨੂੰ ਟੈਕਸ ’ਚ ਛੋਟ ਵੀ ਦਿੱਤੀ ਗਈ। ਸੰਜੇ ਸਿੰਘ ਨੇ ਕਿਹਾ ਕਿ 33 ਕੰਪਨੀਆਂ ਅਜਿਹੀਆਂ ਹਨ, ਜਿਨ੍ਹਾਂ ਨੇ ਸਾਲ-ਸਾਲ ਵਿਚ 1 ਲੱਖ ਕਰੋੜ ਰੁਪਏ ਦਾ ਘਾਟਾ ਉਠਾਇਆ ਹੈ ਅਤੇ ਭਾਜਪਾ ਨੂੰ 450 ਕਰੋੜ ਰੁਪਏ ਦਾ ਚੰਦਾ ਦਿੱਤਾ ਹੈ। ਸੰਜੇ ਸਿੰਘ ਨੇ ਇਹ ਵੀ ਆਰੋਪ ਲਗਾਇਆ ਕਿ 6 ਕੰਪਨੀਆਂ ਨੇ ਭਾਜਪਾ ਨੂੰ 600 ਕਰੋੜ ਰੁਪਏ ਦਾ ਚੰਦਾ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਕ ਕੰਪਨੀ ਤਾਂ ਅਜਿਹੀ ਹੈ ਜਿਸ ਨੇ ਆਪਣੇ ਮੁਨਾਫੇ ਤੋਂ ਤਿੰਨ ਗੁਣਾ ਜ਼ਿਆਦਾ ਚੰਦਾ ਭਾਜਪਾ ਨੂੰ ਦਿੱਤਾ। ਜ਼ਿਕਰਯੋਗ ਹੈ ਕਿ ਮਨੀ ਲਾਂਡਰਿੰਗ ਦੇ ਮਾਮਲੇ ਵਿਚ ‘ਆਪ’ ਆਗੂ ਸੰਜੇ ਸਿੰਘ ਵੀ ਜੇਲ੍ਹ ਵਿਚ ਬੰਦ ਸਨ ਅਤੇ ਉਹ ਪਿਛਲੇ ਦਿਨੀਂ ਹੀ ਜ਼ਮਾਨਤ ’ਤੇ ਬਾਹਰ ਆਏ ਹਨ।
RELATED ARTICLES
POPULAR POSTS