20.6 C
Toronto
Monday, August 31, 2026
spot_img
Homeਭਾਰਤਸਿਲੌਂਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੋਡ ਸ਼ੋਅ

ਸਿਲੌਂਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੋਡ ਸ਼ੋਅ

ਸਿਲੌਂਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੋਡ ਸ਼ੋਅਚੋਣ ਰੈਲੀ ਨੂੰ ਵੀ ਕੀਤਾ ਸੰਬੋਧਨ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ੁੱਕਰਵਾਰ ਨੂੰ ਨਾਗਾਲੈਂਡ ਅਤੇ ਮੇਘਾਲਿਆ ਵਿਚ ਚੋਣ ਰੈਲੀ ’ਚ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਮੇਘਾਲਿਆ ਦੇ ਸ਼ਿਲੌਂਗ ਵਿਚ ਕਿਹਾ ਕਿ ਕੁਝ ਲੋਕ ਜਿਨ੍ਹਾਂ ਨੂੰ ਦੇਸ਼ ਨੇ ਨਕਾਰ ਦਿੱਤਾ ਹੈ, ਜੋ ਨਿਰਾਸ਼ਾ ਵਿਚ ਡੁੱਬ ਚੁੱਕੇ ਹਨ, ਉਹ ਅੱਜ ਕੱਲ੍ਹ ਕਹਿ ਰਹੇ ਹਨ ਕਿ ਮੋਦੀ ਤੇਰੀ ਕਬਰ ਖੁਦੇਗੀ। ਮੋਦੀ ਨੇ ਕਿਹਾ ਕਿ ਪਰ ਦੇਸ਼ ਕਹਿ ਰਿਹਾ ਹੈ ਕਿ ਮੋਦੀ ਤੇਰਾ ਕਮਲ ਖਿਲੇਗਾ। ਪ੍ਰਧਾਨ ਮੰਤਰੀ ਨੇ ਮੇਘਾਲਿਆ ਦੇ ਲੋਕਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਦਾ ਜਾਨਦਾਰ ਰੋਡ ਸ਼ੋਅ ਤੁਸੀਂ ਕੀਤਾ ਹੈ, ਮੈਂ ਇਸਦਾ ਕਰਜ਼ ਜ਼ਰੂਰ ਚੁਕਾਵਾਂਗਾ। ਮੋਦੀ ਨੇ ਕਿਹਾ ਕਿ ਤੁਹਾਡੇ ਇਸ ਪਿਆਰ ਅਤੇ ਅਸ਼ੀਰਵਾਦ ਦਾ ਕਰਜ਼ ਮੈਂ ਮੇਘਾਲਿਆ ਦਾ ਵਿਕਾਸ ਕਰਕੇ ਚੁਕਾਵਾਂਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਘਾਲਿਆ ਵਿਚ ਚਾਰੇ ਪਾਸੇ ਭਾਜਪਾ ਹੀ ਭਾਜਪਾ ਦਿਸ ਰਹੀ ਹੈ ਅਤੇ ਪਿੰਡ ਹੋਵੇ ਜਾਂ ਸ਼ਹਿਰ ਹਰ ਪਾਸੇ ਕਮਲ ਖਿੜ੍ਹਦਾ ਦਿਸ ਰਿਹਾ ਹੈ। ਜ਼ਿਕਰਯੋਗ ਹੈ ਕਿ 27 ਫਰਵਰੀ ਨੂੰ ਮੇਘਾਲਿਆ ਅਤੇ ਨਾਗਾਲੈਂਡ ਵਿਚ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਇਨ੍ਹਾਂ ਵੋਟਾਂ ਦੇ ਨਤੀਜੇ 2 ਮਾਰਚ ਨੂੰ ਆਉਣਗੇ।

RELATED ARTICLES
POPULAR POSTS