Breaking News
Home / ਕੈਨੇਡਾ / Front / ਬਸਪਾ ਇਕੱਲਿਆਂ ਹੀ ਲੜੇਗੀ 2024 ਦੀਆਂ ਲੋਕ ਸਭਾ ਚੋਣਾਂ

ਬਸਪਾ ਇਕੱਲਿਆਂ ਹੀ ਲੜੇਗੀ 2024 ਦੀਆਂ ਲੋਕ ਸਭਾ ਚੋਣਾਂ

ਬਸਪਾ ਇਕੱਲਿਆਂ ਹੀ ਲੜੇਗੀ 2024 ਦੀਆਂ ਲੋਕ ਸਭਾ ਚੋਣਾਂ

ਕੁਮਾਰੀ ਮਾਇਆਵਤੀ ਨੇ ਕਿਸੇ ਵੀ ਗੱਠਜੋੜ ’ਚ ਸ਼ਾਮਲ ਨਾ ਹੋਣ ਦਾ ਕੀਤਾ ਐਲਾਨ

 

ਲਖਨਊ/ਬਿਊਰੋ ਨਿਊਜ਼ : ਬਹੁਜਨ ਸਮਾਜ ਪਾਰਟੀ ਇਸ ਸਾਲ ਹੋਣ ਵਾਲੀਆਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ’ਚ ਇਕੱਲਿਆਂ ਹੀ ਮੈਦਾਨ ਵਿਚ ਨਿੱਤਰੇਗੀ। ਇਸ ਸਬੰਧੀ ਐਲਾਨ ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਕੁਮਾਰੀ ਮਾਇਆਵਤੀ ਵੱਲੋਂ ਅੱਜ ਬੁੱਧਵਾਰ ਨੂੰ ਕੀਤਾ ਗਿਆ। ਜਦਕਿ ਮੁੰਬਈ ’ਚ ਹੋਣ ਵਾਲੀ ਇੰਡੀਆ ਗੱਠਜੋੜ ਦੀ ਮੀਟਿੰਗ ਤੋਂ ਪਹਿਲਾਂ ਇਹ ਚਰਚਾ ਸੀ ਕਿ ਵਿਰੋਧੀ ਧਿਰਾਂ ਦੇ ਨਵੇਂ ਗੱਠਜੋੜ ’ਚ ਸ਼ਾਮਲ ਹੋਣ ਦੇ ਲਈ ਮਾਇਆਵਤੀ ਨਾਲ ਸੰਪਰਕ ਕੀਤਾ ਜਾ ਰਿਹਾ ਸੀ। ਮਾਇਆਵਤੀ ਨੇ ਮੰੁਬਈ ’ਚ ਵਿਰੋਧੀ ਗੱਠਜੋੜ ਦੀ ਮੀਟਿੰਗ ਤੋਂ ਇਕ ਦਿਨ ਪਹਿਲਾਂ ਕਿਹਾ ਕਿ ਐਨਡੀਏ ਅਤੇ ਇੰਡੀਆ ਗੱਠਜੋੜ ’ਚ ਜ਼ਿਆਦਾਤਰ ਗਰੀਬ ਵਿਰੋਧੀ ਪਾਰਟੀਆਂ ਸ਼ਾਮਲ ਹਨ, ਜਿਨ੍ਹਾਂ ਦੀਆਂ ਨੀਤੀਆਂ ਦਾ ਬਹੁਜਨ ਸਮਾਜ ਪਾਰਟੀ ਵੱਲੋਂ ਲਗਾਤਾਰ ਵਿਰੋਧੀ ਕੀਤਾ ਜਾਂਦਾ ਹੈ। ਇਸ ਲਈ ਇਨ੍ਹਾਂ ਨਾਲ ਗੱਠਜੋੜ ਕਰਕੇ ਚੋਣ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮਾਇਆਵਤੀ ਨੇ ਅੱਗੇ ਲਿਖਿਆ ਕਿ ਬੀਐਸਪੀ ਵਿਰੋਧੀਆਂ ਦੇ ਜੋੜ-ਤੋੜ ਤੋਂ ਟੁੱਟੇ ਸਮਾਜ ਦੇ ਕਰੋੜਾਂ ਲੋਕਾਂ ਅਤੇ ਆਪਸੀ ਭਾਈਚਾਰੇ ਨੂੰ ਜੋੜ ਕੇ ਉਨ੍ਹਾਂ ਦੇ ਗੱਠਜੋੜ ਨਾਲ ਸਾਲ 2007 ਦੀ ਤਰ੍ਹਾਂ ਇਕੱਲਿਆਂ ਹੀ ਅਗਾਮੀ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਲੜੇਗੀ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ 23 ਅਗਸਤ ਨੂੰ ਵੀ ਇਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕੁਮਾਰੀ ਮਾਇਆਵਤੀ ਨੇ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਾ ਕਰਨ ਦਾ ਐਲਾਨ ਕੀਤਾ ਸੀ।

 

Check Also

ਆਇਫਾ ਪੁਰਸਕਾਰ: ਸ਼ਾਹਰੁਖ ਖਾਨ ਨੂੰ ਸਰਬੋਤਮ ਅਦਾਕਾਰ ਤੇ ਰਾਣੀ ਮੁਖਰਜੀ ਨੂੰ ਸਰਬੋਤਮ ਅਦਾਕਾਰਾ ਦਾ ਖਿਤਾਬ

‘ਐਨੀਮਲ’ ਨੂੰ ਸਰਬੋਤਮ ਫਿਲਮ ਵਜੋਂ ਮਿਲਿਆ ਪੁਰਸਕਾਰ ਭੁਪਿੰਦਰ ਬੱਬਲ ਨੂੰ ਸਭ ਤੋਂ ਵਧੀਆ ਪਲੇਅਬੈਕ ਗਾਇਕ …