-8.3 C
Toronto
Wednesday, January 21, 2026
spot_img
Homeਭਾਰਤਦੇਸ਼ ਹਿੱਤ ਲਈ ਲੋਕਾਂ ਦਾ ਗੁੱਸਾ ਸਹਿਣਾ ਹੀ ਪੈਂਦਾ : ਮੋਦੀ

ਦੇਸ਼ ਹਿੱਤ ਲਈ ਲੋਕਾਂ ਦਾ ਗੁੱਸਾ ਸਹਿਣਾ ਹੀ ਪੈਂਦਾ : ਮੋਦੀ

22 ਦਸੰਬਰ ਨੂੰ ਦਿੱਲੀ ‘ਚ ਹੋ ਰਹੀ ਭਾਜਪਾ ਦੀ ਰੈਲੀ ‘ਤੇ ਖਤਰੇ ਦੇ ਬੱਦਲ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ‘ਚ ਐਸੋਸੀਏਸ਼ਨ ਆਫ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਆਫ ਇੰਡੀਆ ਦੀ ਸਾਲਾਨਾ ਆਮ ਸਭਾ ਨੂੰ ਸੰਬੋਧਨ ਕਰਦੇ ਹੋਏ ਦੇਸ਼ ਦੀ ਅਰਥ ਵਿਵਸਥਾ ਨੂੰ 5 ਲੱਖ ਕਰੋੜ ਡਾਲਰ ਤੱਕ ਪਹੁੰਚਣ ਦੇ ਟੀਚੇ ਨੂੰ ਫਿਰ ਤੋਂ ਦੁਹਰਾਇਆ। ਇਸ ਮੌਕੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਦੇਸ਼ ਭਰ ਵਿਚ ਚੱਲ ਰਹੀ ਵਿਰੋਧ ਦੀ ਲਹਿਰ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਹਿੱਤ ‘ਚ ਕਈ ਵਾਰ ਲੋਕਾਂ ਦੀ ਨਾਰਾਜ਼ਗੀ ਤੇ ਗੁੱਸਾ ਸਹਿਣਾ ਪੈਂਦਾ ਹੈ।
ਉਧਰ ਦੂਜੇ ਪਾਸੇ ਖੁਫੀਆ ਏਜੰਸੀਆਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ 22 ਦਸੰਬਰ ਨੂੰ ਦਿੱਲੀ ਵਿਚ ਭਾਜਪਾ ਦੀ ਰੈਲੀ ਮੌਕੇ ਪ੍ਰਧਾਨ ਮੰਤਰੀ ਨੂੰ ਖਤਰਾ ਹੋ ਸਕਦਾ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਲੱਗੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਅਤੇ ਦਿੱਲੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਕੇਂਦਰੀ ਏਜੰਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੰਕੇਤ ਮਿਲੇ ਹਨ ਕਿ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਭਾਰਤ ਵਿਚ ਦਾਖਲ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਨਿਗ੍ਹਾ ਪ੍ਰਧਾਨ ਮੰਤਰੀ ਦੀ ਰੈਲੀ ‘ਤੇ ਹੋ ਸਕਦੀ ਹੈ।

RELATED ARTICLES
POPULAR POSTS