ਪਰਿਵਾਰ ਨੂੰ ਨਸਲੀ ਹਮਲੇ ਦਾ ਸ਼ੱਕ
ਨਿਊਯਾਰਕ/ਬਿਊਰੋ ਨਿਊਜ਼
ਵਿਦੇਸ਼ਾਂ ਵਿਚ ਸਿੱਖ ਭਾਈਚਾਰੇ ਨਾਲ ਸਬੰਧਤ ਵਿਅਕਤੀਆਂ ਨਾਲ ਕੁੱਟਮਾਰ ਅਤੇ ਨਸਲੀ ਟਿੱਪਣੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਸਿੱਖ ਡਰਾਈਵਰ ਬਲਜੀਤ ਸਿੰਘ ਸਿੱਧੂ ਦੀ ਬੁਰੀ ਤਰ੍ਹਾਂ ਕੁੱਟਮਾਰ ਹੋਣ ਦਾ ਸਮਾਚਾਰ ਮਿਲਿਆ ਹੈ। ਬਲਜੀਤ ਸਿੰਘ ‘ਤੇ ਇਕ ਵਿਅਕਤੀ ਨੇ ਲੋਹੇ ਦੀ ਸੀਖ ਨਾਲ ਹਮਲਾ ਕੀਤਾ ਅਤੇ ਇਹ ਘਟਨਾ ਉਸਦੇ ਘਰ ਦੇ ਬਾਹਰ ਹੀ ਵਾਪਰੀ। ਧਿਆਨ ਰਹੇ ਕਿ ਪਿਛਲੇ 15 ਦਿਨਾਂ ਵਿਚ ਕੁੱਟਮਾਰ ਦੀ ਇਹ ਦੂਜੀ ਵਾਰਦਾਤ ਹੈ। ਊਬਰ ਡਰਾਈਵਰ ਅਤੇ ਡਾਕ ਲੈ ਕੇ ਜਾਣ ਦਾ ਕੰਮ ਕਰਦੇ ਬਲਜੀਤ ਸਿੰਘ ਸਿੱਧੂ ‘ਤੇ ਹਮਲਾ ਪਿਛਲੇ ਦਿਨੀਂ ਉਸ ਸਮੇਂ ਹੋਇਆ ਜਦੋਂ ਉਹ ਡਿਊਟੀ ਖ਼ਤਮ ਕਰਨ ਮਗਰੋਂ ਰਿਚਮੰਡ ‘ਚ ਹਿੱਲਟਾਪ ਮਾਲ ਨੇੜੇ ਆਪਣੇ ਘਰ ਦੇ ਬਾਹਰ ਕਾਰ ਪਾਰਕ ਕਰ ਰਿਹਾ ਸੀ। ਬਲਜੀਤ ਸਿੱਧੂ ਨੇ ਦੱਸਿਆ ਕਿ ਹਮਲਾਵਰ ਨੇ ਲਾਈਟਰ ਮੰਗਿਆ ਅਤੇ ਮੇਰੇ ਵਲੋਂ ਨਾਂਹ ਕਰਨ ‘ਤੇ ਉਹ ਵਿਅਕਤੀ ਉਥੋਂ ਚਲਾ ਗਿਆ ਤੇ ਫਿਰ ਵਾਪਸ ਆ ਕੇ ਉਸ ਨੇ ਮੇਰੇ ‘ਤੇ ਹਮਲਾ ਕਰ ਦਿੱਤਾ। ਪਰਿਵਾਰ ਇਸ ਹਮਲੇ ਨੂੰ ਨਫ਼ਰਤੀ ਹਮਲੇ ਵਜੋਂ ਵੇਖ ਰਿਹਾ ਹੈ।
Check Also
ਅਮਰੀਕਾ ਵਿਚ ਬਰਫਬਾਰੀ ਤੇ ਹੱਡ ਚੀਰਵੀਂ ਠੰਡ ਨੇ ਜਨ ਜੀਵਨ ਉਪਰ ਪਾਇਆ ਵਿਆਪਕ ਅਸਰ
ਮੌਸਮ ਵਿਭਾਗ ਵੱਲੋਂ ਤਾਪਮਾਨ ‘ਚ ਜਬਰਦਸਤ ਗਿਰਾਵਟ ਦੀ ਚਿਤਾਵਨੀ ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅੱਜਕੱਲ੍ਹ ਕੇਂਦਰੀ …