ਅੰਮ੍ਰਿਤਸਰ : ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਇਕ ਟੀ. ਵੀ. ਨਿਊਜ਼ ਐਾਕਰ ਤੇ ਪੱਤਰਕਾਰ ਮੁਰੀਦ ਅੱਬਾਸ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰ ਦੀ ਪੱਤਰਕਾਰ ਨਾਲ ਮਾਮੂਲੀ ਤਕਰਾਰਬਾਜ਼ੀ ਕਰਾਚੀ ਦੇ ਖ਼ਯਾਬਾਨ-ਏ-ਬੁਖਾਰੀ ਕੈਫ਼ੇ ਦੇ ਨੇੜੇ ਹੋਈ ਸੀ, ਜਿਸ ਤੋਂ ਬਾਅਦ ਉਸ ਨੇ ਇਸ ਵਾਰਦਾਤ ਨੂੂੰ ਅੰਜਾਮ ਦਿੱਤਾ। ਇਸ ਘਟਨਾ ਤੋਂ ਬਾਅਦ ਜਦੋਂ ਪੁਲਿਸ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ, ਤਾਂ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਪੱਤਰਕਾਰ ਦਾ ਨਾਮ ਮੁਰੀਦ ਅੱਬਾਸ ਦੱਸਿਆ ਜਾ ਰਿਹਾ ਹੈ। ਹਮਲਾਵਰ ਦੀ ਪਹਿਚਾਣ ਆਤਿਫ਼ ਜਮਾਨ ਵਜੋਂ ਹੋਈ ਹੈ। ਸਾਊਥ ਡੀ. ਆਈ. ਜੀ. ਸ਼ਰਜਿਲ ਖ਼ਰਾਲ ਅਨੁਸਾਰ ਹਮਲਾਵਰ ਤੇ ਮ੍ਰਿਤਕ ਮੁਰੀਦ ਅੱਬਾਸ ਵਿਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਝਗੜਾ ਚਲ ਰਿਹਾ ਸੀ। ਉੱਧਰ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਨੇ ਇਮਰਾਨ ਖ਼ਾਨ ਦੀ ਸਰਕਾਰ ਨੂੰ ਫਾਸੀਵਾਦੀ ਦੱਸਦਿਆਂ ਦੋਸ਼ ਲਗਾਇਆ ਹੈ ਕਿ ਪਾਕਿ ਵਿਚ ਪ੍ਰੈੱਸ ਦੀ ਅਜ਼ਾਦੀ ਖ਼ਤਰੇ ਵਿਚ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਰੀਅਮ ਨਵਾਜ਼ ਦਾ ਲਾਈਵ ਭਾਸ਼ਨ ਦਿਖਾਉਣ ਵਾਲੇ ਤਿੰਨ ਟੀ. ਵੀ. ਨਿਊਜ਼ ਚੈਨਲਾਂ ਚੈਨਲ 24, ਐਬਟੈਕ ਤੇ ਕੈਪੀਟਲ ਟੀ. ਵੀ. ਨੂੰ ਆਫ਼-ਏਅਰ ਕਰ ਦਿੱਤਾ ਹੈ, ਜੋ ਕਿ ਸਿੱਧੇ ਤੌਰ ‘ਤੇ ਪ੍ਰੈੱਸ ਦੀ ਅਜ਼ਾਦੀ ‘ਤੇ ਹਮਲਾ ਹੈ।
Check Also
ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ
ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …