16.4 C
Toronto
Monday, September 15, 2025
spot_img
Homeਦੁਨੀਆਪਾਕਿਸਤਾਨੀ ਮਹਿਲਾ ਪੁਲਿਸ ਮੁਲਾਜ਼ਮ ਜਬਰ-ਜਨਾਹ ਦੇ 200 ਕੇਸਾਂ ਦੀ ਕਰ ਰਹੀ ਹੈ...

ਪਾਕਿਸਤਾਨੀ ਮਹਿਲਾ ਪੁਲਿਸ ਮੁਲਾਜ਼ਮ ਜਬਰ-ਜਨਾਹ ਦੇ 200 ਕੇਸਾਂ ਦੀ ਕਰ ਰਹੀ ਹੈ ਪੜਤਾਲ

ਇਸਲਾਮਾਬਾਦ : ਇੱਕ ਪਾਕਿਸਤਾਨੀ ਮਹਿਲਾ ਐੱਸਐੱਚਓ ਆਪਣੇ ਨੌਕਰੀ ਜੁਆਇਨ ਕਰਨ ਦੇ ਦੋ ਮਹੀਨੇ ਦੇ ਅੰਦਰ ਜਬਰ-ਜਨਾਹ ਅਤੇ ਜਿਨਸੀ ਸੋਸ਼ਣ ਦੇ 200 ਕੇਸਾਂ ਦੀ ਜਾਂਚ ਪੜਤਾਲ ਕਰ ਰਹੀ ਹੈ। ਇੱਕ ਅੰਤਰਰਾਸ਼ਟਰੀ ਮੀਡੀਆ ਰਿਪੋਰਟ ਦੇ ਹਵਾਲੇ ਅਨੁਸਾਰ ਕੁਲਸੁਮ ਫਾਤਿਮਾ ਪਾਕਿਸਤਾਨੀ ਪੰਜਾਬ ਦੇ ਪਾਕਿਪਟਨ ਜ਼ਿਲ੍ਹੇ ਵਿੱਚ ਪਹਿਲੀ ਮਹਿਲਾ ਵਜੋਂ ਨਿਯੁਕਤ ਕੀਤੀ ਗਈ ਅਤੇ ਉਸ ਨੇ ਆਪਣੀ ਨਿਯੁਕਤੀ ਦੇ ਥੋੜ੍ਹੇ ਦਿਨਾਂ ਵਿੱਚ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ। ਇਕ ਇੰਟਰਵਿਊ ਵਿੱਚ ਫਾਤਿਮਾ ਨੇ ਦੱਸਿਆ ਕਿ ਨਾਬਾਲਿਗ ਲੜਕੀਆਂ ਨਾਲ ਜਿਨਸੀ ਸੋਸ਼ਣ ਦੀ ਘਟਨਾਵਾਂ ਨੇ ਉਸ ਅੰਦਰ ਗੁੱਸਾ ਭਰ ਦਿੱਤਾ ਸੀ ਪਰ ਉਸ ਵੇਲੇ ਉਹ ਇਨ੍ਹਾਂ ਘਟਨਾਵਾ ਖ਼ਿਲਾਫ਼ ਕੁਝ ਵੀ ਕਰਨ ਦੇ ਯੋਗ ਨਹੀਂ ਸੀ। ਉਸ ਨੇ ਕਿਹਾ, ”ਮੈਨੂੰ ਲੱਗਦਾ ਸੀ ਕਿ ਇੱਕ ਦਿਨ ਮੈਂ ਇਸ ਮੁਕਾਮ ‘ਤੇ ਪਹੁੰਚ ਜਾਵਾਂ, ਜਿੱਥੇ ਛੋਟੀਆਂ ਬੱਚੀਆਂ ਲਈ ਕੁੱਝ ਕਰ ਸਕਾਂ। ਮੈਨੂੰ ਇਹ ਮੌਕਾ ਉਦੋਂ ਮਿਲਿਆ ਜਦ ਮੈਂ ਇੱਕ ਮੁਕਾਬਲੇ ਦਾ ਇਮਤਿਹਾਨ ਪਾਸ ਕਰਨ ਮਗਰੋਂ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਵਜੋਂ ਨਿਯੁਕਤ ਹੋਈ।” ਫਾਤਿਮਾ ਨੇ ਦੱਸਿਆ ਕਿ ਉਸ ਨੂੰ ਖ਼ੁਸ਼ੀ ਹੈ ਕਿ ਉਸ ਨੂੰ ਅਜਿਹਾ ਹੀ ਕੰਮ ਕਰਨ ਦਾ ਮੌਕਾ ਮਿਲਿਆ, ਜਿਹੜਾ ਉਸ ਨੇ ਹਮੇਸ਼ਾ ਚਾਹਿਆ ਸੀ। ਮਹਿਲਾ ਐੱਸਐੱਚਓ ਮਹਿਲਾਵਾਂ ਅਤੇ ਨਾਬਾਲਿਗ ਲੜਕੀਆਂ ਦੇ ਕੇਸ ਦੇਖਦੀ ਹੈ। ਪਾਕਿਪਟਨ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਇਬਾਦਤ ਨਿਸ਼ਾਰ ਨੇ ਦੱਸਿਆ ਕਿ ਮਹਿਲਾ ਪੁਲਿਸ ਅਧਿਕਾਰੀਆਂ ਦੀ ਨਿਯੁਕਤੀ ਲੋਕਾਂ ਨੂੰ ਇਨਸਾਫ਼ ਦਿਵਾਉਣ ਵਿਚ ਮਦਦ ਕਰੇਗੀ।

RELATED ARTICLES
POPULAR POSTS