Breaking News
Home / ਦੁਨੀਆ / ਦੁਨੀਆਂ ਦੇ 5 ਪ੍ਰਦੂਸ਼ਿਤ ਸ਼ਹਿਰਾਂ ‘ਚ 4 ਭਾਰਤੀ

ਦੁਨੀਆਂ ਦੇ 5 ਪ੍ਰਦੂਸ਼ਿਤ ਸ਼ਹਿਰਾਂ ‘ਚ 4 ਭਾਰਤੀ

gdf (2)ਭਾਰਤ ‘ਚ ਗਵਾਲੀਅਰ, ਇਲਾਹਾਬਾਦ, ਪਟਨਾ ਤੇ ਰਾਏਪੁਰ ਪ੍ਰਦੂਸ਼ਿਤ ਸ਼ਹਿਰਾਂ ‘ਚ ਸ਼ਾਮਲ ਅਤੇ ਦਿੱਲੀ ਨੌਵੇਂ ਨੰਬਰ ‘ਤੇ
ਜਨੇਵਾ/ਬਿਊਰੋ ਨਿਊਜ਼  : ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਪੰਜ ਸ਼ਹਿਰਾਂ ਵਿਚ ਚਾਰ ਭਾਰਤੀ ਸ਼ਹਿਰ ਆਉਂਦੇ ਹਨ। ਆਲਮੀ ਸਿਹਤ ਸੰਸਥਾ ਨੇ ਭਾਰਤ ਬਾਰੇ ਇਹ ਗੱਲ ਕਹੀ ਹੈ। ਡਬਲਿਊ.ਐਚ.ਓ. ਮੁਤਾਬਕ ਭਾਰਤ ਇਸ ਮੌਕੇ ਪ੍ਰਦੂਸ਼ਨ ਦੀ ਵੱਡੀ ਮਾਰ ਹੇਠ ਹੈ ਤੇ ਇਸ ਕੋਲ ਪ੍ਰਦੂਸ਼ਣ ਨੂੰ ਮੌਨੀਟਰ ਕਰਨ ਦਾ ਸਹੀ ਸਿਸਟਮ ਵੀ ਨਹੀਂ ਹੈ। ਡਬਲਿਊ.ਐਚ.ਓ. ਮੁਤਾਬਕ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਇਰਾਨ ਦਾ ਜੋਬਲ ਹੈ ਜਿਹੜਾ ਗਰਮੀਆਂ ਵਿਚ ਗੰਦੀ ਮਿੱਟੀ ਦੀਆਂ ਹਨ੍ਹੇਰੀਆਂ ਦਾ ਸ਼ਿਕਾਰ ਹੁੰਦਾ ਹੈ। ਇਸ ਤੋਂ ਬਾਅਦ ਭਾਰਤ ਵਿਚ ਗਵਾਲੀਅਰ, ਇਲਾਹਾਬਾਦ, ਪਟਨਾ ਤੇ ਰਾਏਪੁਰ ਆਉਂਦੇ ਹਨ। ਭਾਰਤ ਦੀ ਰਾਜਧਾਨੀ ਦਿੱਲੀ ਇਨ੍ਹਾਂ ਸ਼ਹਿਰਾਂ ਵਿਚ ਨੌਵੇਂ ਨੰਬਰ ‘ਤੇ ਹੈ ਤੇ ਦਿੱਲੀ ਦੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸੈਂਕੜੇ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸਿਹਤ ਸੰਸਥਾ ਮੁਤਾਬਕ ਪ੍ਰਦੂਸ਼ਣ ਨਾਲ ਲੋਕਾਂ ਨੂੰ ਕੈਂਸਰ, ਅਟੈਕ ਤੇ ਦਿਲ ਦੀਆਂ ਬਿਮਾਰੀਆਂ ਵੱਡੇ ਪੱਧਰ ‘ਤੇ ਲੱਗ ਰਹੀਆਂ ਹਨ। ਸੰਸਥਾ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਨਾਲ ਸੱਤ ਮਿਲੀਅਨ ਲੋਕ ਹਰ ਸਾਲ ਮੌਤ ਦਾ ਸ਼ਿਕਾਰ ਹੋ ਰਹੇ ਹਨ।ਇਨ੍ਹਾਂ ਵਿਚੋਂ ਬਹੁਤੇ ਗੰਧਲੀ ਹਵਾ ਕਾਰਨ ਬਿਮਾਰੀਆਂ ਦਾ ਸ਼ਿਕਾਰ ਬਣਦੇ ਹਨ। ਜ਼ਿਕਰਯੋਗ ਹੈ ਕਿ ਇਹ ਸੰਸਥਾ ਹਰ ਸਾਲ ਪ੍ਰਦੂਸ਼ਣ ਦੇ ਅੰਕੜੇ ਪੇਸ਼ ਕਰਦੀ ਹੈ ਤੇ ਹਰ ਸਾਲ ਪ੍ਰਦੂਸ਼ਣ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ।

Check Also

ਸ਼੍ਰੋਮਣੀ ਕਮੇਟੀ ਪਾਕਿ ਰੇਲ ਹਾਦਸੇ ਵਿਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਦੇਵੇਗੀ ਸਹਾਇਤਾ

ਅੰਮ੍ਰਿਤਸਰ/ਬਿਊਰੋ ਨਿਊਜ਼ : ਲੰਘੇ ਦਿਨੀਂ ਪਾਕਿਸਤਾਨ ਵਿਚ ਵਾਪਰੇ ਰੇਲ ਹਾਦਸੇ ‘ਚ ਮਾਰੇ ਗਏ ਸਿੱਖਾਂ ਦੇ …