Breaking News
Home / ਦੁਨੀਆ / ਵ੍ਹਾਈਟ ਹਾਊਸ ਲਈ ਦੌੜ ਕੋਈ ਰਿਐਲਿਟੀ ਸ਼ੋਅ ਨਹੀਂ: ਓਬਾਮਾ

ਵ੍ਹਾਈਟ ਹਾਊਸ ਲਈ ਦੌੜ ਕੋਈ ਰਿਐਲਿਟੀ ਸ਼ੋਅ ਨਹੀਂ: ਓਬਾਮਾ

Obama copy copyਡੋਨਾਲਡ ਟਰੰਪ ਦੇ ਪਿਛੋਕੜ ਤੇ ਬਿਆਨਾਂ ਦੀ ਪੁਣਛਾਣ ਕਰਨ ਦਾ ਸੱਦਾ
ਵਾਸ਼ਿੰਗਟਨ/ਬਿਊਰੋ ਨਿਊਜ਼
ਡੋਨਾਲਡ ਟਰੰਪ ਦੇ ਰਿਪਬਲਿਕਨ ਪਾਰਟੀ ਦਾ ਸੰਭਾਵੀ ਨਾਮਜ਼ਦ ਉਮੀਦਵਾਰ ਬਣਨ ਤੋਂ ਬਾਅਦ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਖ਼ਬਰਦਾਰ ਕੀਤਾ ਹੈ ਕਿ ਵ੍ਹਾਈਟ ਹਾਊਸ ਲਈ ਦੌੜ ਕੋਈ ”ਰਿਐਲਿਟੀ ਸ਼ੋਅ” ਨਹੀਂ ਹੈ ਅਤੇ ਉਨ੍ਹਾਂ ਇਸ ਵਿਵਾਦਗ੍ਰਸਤ ਅਰਬਪਤੀ ਦੇ ਪਿਛੋਕੜ ਅਤੇ ਬਿਆਨਾਂ ਦੀ ਪੁਣ ਛਾਣ ਕਰਨ ਦਾ ਸੱਦਾ ਦਿੱਤਾ ਹੈ।ਓਬਾਮਾ ਨੇ ਕਿਹਾ, ”ਇਹ ਕੋਈ ਮਨੋਰੰਜਨ ਦੀ ਗੱਲ ਜਾਂ ਫ਼ਿਰ ਰਿਐਲਿਟੀ ਸ਼ੋਅ ਨਹੀਂ ਹੈ। ਰਿਪਬਲਿਕਨ ਪਾਰਟੀ ਦੀ ਚੋਣ ਪ੍ਰਕਿਰਿਆ ਤੇ ਟਰੰਪ ਦੇ ਲਿਹਾਜ਼ ਤੋਂ ਵੱਖ-ਵੱਖ ਮੁੱਦਿਆਂ ਬਾਰੇ ਉਨ੍ਹਾਂ ਦੀ ਪੁਜ਼ੀਸ਼ਨ ਦੀ ਘੋਖਵੀਂ ਨਿਰਖ ਪਰਖ ਕਰਨੀ ਬਣਦੀ ਹੈ।ਉਨ੍ਹਾਂ ਦਾ ਲੰਮਾ ਚੌੜਾ ਰਿਕਾਰਡ ਹੈ ਜਿਸ ਦੀ ਘੋਖ ਕਰਨੀ ਪਵੇਗੀ ਤੇ ਮੇਰੇ ਖਿਆਲ ਮੁਤਾਬਕ ਸਾਨੂੰ ਬੀਤੇ ਵਿੱਚ ਉਸ ਵੱਲੋਂ ਦਿੱਤੇ ਬਿਆਨਾਂ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ।” ਡੋਨਾਲਡ ਟਰੰਪ ਨੇ ਅਮਰੀਕਾ ਵਿੱਚ ਮੁਸਲਮਾਨਾਂ ਦੇ ਦਾਖ਼ਲੇ ‘ਤੇ ਪਾਬੰਦੀ ਅਤੇ ਨਾਟੋ ਫੰਡਾਂ ਵਿੱਚ ਕਟੌਤੀ ਲਈ ਮੈਕਸੀਕਨ ਪਰਵਾਸੀਆਂ ਨੂੰ ਲਾਂਭੇ ਰੱਖਣ ਜਿਹੇ ਬਿਆਨ ਦਾਗ ਕੇ ਵੱਡੇ ਪੱਧਰ ‘ਤੇ ਰੋਸ ਮੁਜ਼ਾਹਰਿਆਂ ਨੂੰ ਜਨਮ ਦਿੱਤਾ ਸੀ।
27 ਮਈ ਨੂੰ ਹੀਰੋਸ਼ੀਮਾ ਜਾਣਗੇ ਓਬਾਮਾ
ਵਾਸ਼ਿੰਗਟਨ : ਚੀਨ ਦੇ ਵਧਦੇ ਪ੍ਰਭਾਵ ਨੂੰ ਵੇਖਦਿਆਂ ਅਮਰੀਕਾ ਜਾਪਾਨ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਤਹਿਤ ਬਰਾਕ ਓਬਾਮਾ 27 ਮਈ ਨੂੰ ਹੀਰੋਸ਼ੀਮਾ ਜਾਣਗੇ। ਓਬਾਮਾ ਦਾ ਇਹ ਦੌਰਾ ਇਤਿਹਾਸਕ ਹੋਏਗਾ। ਅਹਿਮ ਗੱਲ ਇਹ ਹੈ ਕਿ ਆਪਣੇ ਦੌਰੇ ਦੌਰਾਨ ਉਹ ਜਾਪਾਨੀਆਂ ਤੋਂ ਦੂਜੀ ਵਿਸ਼ਵ ਜੰਗ ਵੇਲੇ ਸੁੱਟੇ ਗਏ ਪਰਮਾਣੂ ਬੰਬ ਲਈ ਮੁਆਫੀ ਨਹੀਂ ਮੰਗਣਗੇ।ਅਮਰੀਕਾ ਨੇ 1945 ਵਿੱਚ ਜਾਪਾਨੀ ਸ਼ਹਿਰ ਹੀਰੋਸ਼ੀਮਾ ‘ਤੇ ਪਰਮਾਣੂ ਬੰਬ ਸੁੱਟਿਆ ਸੀ ਜਿਸ ਨਾਲ ਤਕਰੀਬਨ 1,40,000 ਲੋਕ ਮਾਰੇ ਗਏ ਸਨ। ਦੱਸਿਆ ਜਾਂਦਾ ਹੈ ਕਿ ਓਬਾਮਾ ਪਰਮਾਣੂ ਹਥਿਆਰਾਂ ਤੋਂ ਮੁਕਤ ਦੁਨੀਆ ਵਿੱਚ ਸ਼ਾਂਤੀ ਤੇ ਸਕਿਊਰਟੀ ਬਾਰੇ ਪ੍ਰਤੀਬੱਧਤਾ ‘ਤੇ ਜ਼ੋਰ ਦੇਣ ਲਈ ਹੀਰੋਸ਼ੀਮਾ ਦਾ ਇਤਿਹਾਸਕ ਦੌਰਾ ਕਰ ਰਹੇ ਹਨ। ਓਬਾਮਾ 20 ਤੋਂ 28 ਮਈ ਤੱਕ ਏਸ਼ੀਆ ਦੌਰੇ ‘ਤੇ ਰਹਿਣਗੇ। ਹੀਰੋਸ਼ੀਮਾ ਦੇ ਦੌਰੇ ਦੌਰਾਨ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਵੀ ਉਨ੍ਹਾਂ ਨਾਲ ਮੌਜੂਦ ਰਹਿਣਗੇ। ਓਬਾਮਾ ਹੀਰੋਸ਼ੀਮਾ ਦਾ ਦੌਰਾ ਕਰਨ ਵਾਲੇ ਪਹਿਲੇ ਅਮਰੀਕੀ ਪ੍ਰਧਾਨ ਮੰਤਰੀ ਹੋਣਗੇ। ਰਾਸ਼ਟਰਪਤੀ ਵਜੋਂ ਓਬਾਮਾ ਦਾ ਕਾਰਜਕਾਲ ਜਨਵਰੀ 2017 ਨੂੰ ਖਤਮ ਹੋ ਜਾਏਗਾ। ਇਸ ਤੋਂ ਪਹਿਲਾਂ ਜਿੰਮੀ ਕਾਰਟਰ ਨੇ ਹੀਰੋਸ਼ੀਮਾ ਦਾ ਦੌਰਾ ਕੀਤਾ ਸੀ ਪਰ ਉਹ ਰਾਸ਼ਟਰਪਤੀ ਅਹੁਦੇ ਤੋਂ ਲਹਿਣ ਮਗਰੋਂ ਹੀ ਉੱਥੇ ਗਏ ਸਨ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …