ਕਿਹਾ : ਚੀਨ ਇਕ ਸ਼ਾਂਤੀ ਪਸੰਦ ਦੇਸ਼
ਲੰਡਨ/ਬਿਊਰੋ ਨਿਊਜ਼ : ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਲੰਡਨ ਦੀ ਕੈਂਬਿ੍ਰਜ ਯੂਨੀਵਰਸਿਟੀ ’ਚ ਭਾਸ਼ਣ ਦਿੱਤਾ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਭਾਰਤੀ ਲੋਕਤੰਤਰ ਨੂੰ ਖਤਰਾ ਦੱਸਿਆ ਅਤੇ ਨਾਲ ਹੀ ਗੁਆਂਢੀ ਮੁਲਕ ਚੀਨ ਦੀ ਤਰੀਫ਼ ਕਰਦਿਆਂ ਉਸ ਨੂੰ ਇਕ ਸ਼ਾਂਤੀ ਪਸੰਦ ਦੇਸ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਚੀਨ ਦਾ ਇਨਫਰਾਸਟੱਰਕਚਰ ਦੇਖੋ, ਉਥੇ ਦੀ ਚਾਹੇ ਰੇਲਵੇ ਹੋਵੇ ਜਾਂ ਏਅਰਪੋਰਟ ਹੋਣ ਸਭ ਕੁਝ ਨੇਚਰ ਨਾਲ ਜੁੜਿਆ ਹੋਇਆ ਹੈ ਅਤੇ ਉਥੋਂ ਦੀ ਸਰਕਾਰ ਇਕ ਕਾਰਪੋਰੇਸ਼ਨ ਦੀ ਤਰ੍ਹਾਂ ਕੰਮ ਕਰਦੀ ਹੈ। ਉਧਰ ਜੇਕਰ ਅਸੀਂ ਅਮਰੀਕਾ ਦੀ ਗੱਲ ਕਰੀਏ ਤਾਂ ਉਹ ਖੁਦ ਨੂੰ ਨੇਚਰ ਤੋਂ ਵੱਡਾ ਮੰਨਦਾ ਹੈ। ਰਾਹੁਲ ਗਾਂਧੀ ਇਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਕਸ਼ਮੀਰ ਨੂੰ ਕਥਿਤ ਤੌਰ ’ਤੇ ਹਿੰਸਕ ਜਗ੍ਹਾ ਵੀ ਦੱਸਿਆ। ਉਨ੍ਹਾਂ ਭਾਰਤ ’ਚ ਵਿਰੋਧੀ ਪਾਰਟੀਆਂ, ਆਗੂਆਂ ਅਤੇ ਲੋਕਤੰਤਰਿਕ ਸੰਸਥਾਵਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਫੋਨ ਦੀ ਜਾਸੂਸੀ ਹੁੰਦੀ ਹੈ ਅਤੇ ਵਿਰੋਧੀ ਧਿਰ ਦੇ ਖਿਲਾਫ਼ ਕੇਸ ਦਰਜ ਕੀਤੇ ਜਾਂਦੇ ਹਨ। ਉਨ੍ਹਾਂ ਆਪਣੇ ਖਿਲਾਫ਼ ਦਰਜ ਕੀਤੇ ਮਾਮਲਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੇਰੇ ਖਿਲਾਫ਼ ਵੀ ਕਹੀ ਕ੍ਰਿਮੀਨਲ ਦੇਸ ਦਰਜ ਕੀਤੇ ਗਏ ਹਨ ਪ੍ਰੰਤੂ ਇਹ ਕੇਸ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਦਰਜ ਕੀਤੇ ਗਏ ਹਨ ਜੋ ਅਪਰਾਧਿਕ ਨਹੀਂ ਸਨ।