ਵਾਸ਼ਿੰਗਟਨ : ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਨ ਦੀ ਦੌੜ ਵਿਚ ਮੋਹਰੀ ਡੋਨਾਲਡ ਟਰੰਪ ਦੀਆਂ ਆਰਥਿਕ ਨੀਤੀਆਂ ‘ਜਲਦਬਾਜ਼ੀ’ ਤੇ ‘ਬੇਹੱਦ ਜੋਖ਼ਿਮ’ ਵਾਲੀਆਂ ਹਨ। ਇਹ ਗੱਲ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰੀ ਦੀ ਮਜ਼ਬੂਤ ਦਾਅਵੇਦਾਰ ਹਿਲੇਰੀ ਕਲਿੰਟਨ ਨੇ ਇਕ ਚੋਣ ਰੌਲੀ ਦੌਰਾਨ ਕਹੀ। ਨੈਸ਼ਨਲ ਇਕਨਾਮਿਕ ਕੌਂਸਲ ਦੇ ਸਾਬਕਾ ਨਿਰਦੇਸ਼ਕ ਜੇਨ ਸਪਰਲਿੰਗ ਨੇ ਕਿਹਾ, ‘ਰਾਸ਼ਟਰਪਤੀ ਦੇ ਅਹੁਦੇ ਦੇ ਕਿਸੇ ਪ੍ਰਮੁੱਖ ਉਮੀਦਵਾਰ ਵੱਲੋਂ ਪੇਸ਼ ਕੀਤਾ ਗਿਆ ਇਹ ਕਰ ਪ੍ਰਸਤਾਵ ਸਭ ਤੋਂ ਜੋਖ਼ਿਮ, ਜਲਦਬਾਜ਼ੀ ਤੇ ਪਿਛਲਪੈਰੀ ਆਉਣ ਵਾਲਾ ਹੈ। ਇਸ ਬਾਰੇ ਕੋਈ ਜ਼ਿਆਦਾ ਅਸਹਿਮਤੀ ਨਹੀਂ ਹੈ।’ਟਰੰਪ ਵੱਲੋਂ ਆਪਣੀ ਆਰਥਿਕ ਨੀਤੀ ਬਾਰੇ ਜਾਰੀ ਕੀਤੇ ਬਿਆਨ ਬਾਰੇ ਪੁੱਛਣ ‘ਤੇ ਸਪਰਲਿੰਗ ਨੇ ਕਿਹਾ, ‘ਜੇਕਰ ਤੁਸੀਂ ਕਰ ਨੀਤੀ ਕੇਂਦਰ ਦੇ ਵਿਸ਼ਲੇਸ਼ਣ ‘ਤੇ ਨਜ਼ਰ ਮਾਰੋ ਤਾਂ ਪਤਾ ਲੱਗਦਾ ਹੈ ਕਿ ਇਸ ਨਾਲ ਇਕ ਫ਼ੀਸਦੀ ਸਿਖ਼ਰਲੀ ਅਮੀਰ ਆਬਾਦੀ ‘ਤੇ ਕਰ ਬੋਝ ਵਿੱਚ 40 ਫ਼ੀਸਦੀ ਕਟੌਤੀ ਹੋਵੇਗੀ।

