Breaking News
Home / ਦੁਨੀਆ / ਕਮਸ਼ੀਰ ਮਸਲੇ ‘ਤੇ ਵਿਚੋਲਗੀ ਦਾ ਫੈਸਲਾ ਮੋਦੀ ਦੇ ਹੱਥ : ਟਰੰਪ

ਕਮਸ਼ੀਰ ਮਸਲੇ ‘ਤੇ ਵਿਚੋਲਗੀ ਦਾ ਫੈਸਲਾ ਮੋਦੀ ਦੇ ਹੱਥ : ਟਰੰਪ

ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਬੋਲੇ – ਇਸ ਮਾਮਲੇ ਬਾਰੇ ਸਿਰਫ ਪਾਕਿ ਨਾਲ ਹੋਵੇਗੀ ਗੱਲਬਾਤ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਰ ਕਸ਼ਮੀਰ ਮਾਮਲੇ ‘ਤੇ ਵਿਚੋਲਗੀ ਨੂੰ ਲੈ ਕੇ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਕਿ ਵਿਚੋਲਗੀ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ‘ਚ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਤੇ ਪਾਕਿ ਚਾਹੁਣਗੇ ਤਾਂ ਉਹ ਇਸ ਮਾਮਲੇ ‘ਤੇ ਜ਼ਰੂਰ ਗੱਲਬਾਤ ਕਰਨੀ ਚਾਹੁਣਗੇ। ਇਸਦੇ ਚੱਲਦਿਆਂ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਬੈਂਕਾਕ ਵਿਚ ਆਸੀਅਨ ਸੰਮੇਲਨ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨਾਲ ਗੱਲਬਾਤ ਕੀਤੀ ਹੈ। ਜੈਸ਼ੰਕਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਸਾਫ ਕਰ ਦਿੱਤਾ ਹੈ ਕਿ ਕਸ਼ਮੀਰ ‘ਤੇ ਕੋਈ ਵੀ ਚਰਚਾ ਸਿਰਫ ਪਾਕਿਸਤਾਨ ਨਾਲ ਹੀ ਹੋਵੇਗੀ ਅਤੇ ਕਿਸੇ ਵੀ ਤੀਜੀ ਧਿਰ ਦੀ ਜ਼ਰੂਰਤ ਨਹੀਂ ਹੋਵੇਗੀ।

Check Also

ਕੁਵੈਤ ਦੀ ਇਕ ਇਮਾਰਤ ’ਚ ਅੱਗ ਲੱਗਣ ਕਾਰਨ 41 ਵਿਅਕਤੀਆਂ ਦੀ ਹੋਈ ਮੌਤ

ਮਰਨ ਵਾਲਿਆਂ ਵਿਚ 10 ਭਾਰਤੀ ਨਾਗਰਿਕ ਵੀ ਸ਼ਾਮਲ ਕੁਵੈਤ/ਬਿਊਰੋ ਨਿਊਜ਼ : ਕੁਵੈਤ ਦੇ ਮੰਗਾਫ਼ ਸ਼ਹਿਰ …