Breaking News
Home / ਦੁਨੀਆ / ਐੱਚ1ਬੀ ਵੀਜ਼ਾ ਧਾਰਕਾਂ ਦੇ ਬੱਚਿਆਂ ਨੂੰ ਨਿਊਜਰਸੀ ‘ਚ ਉੱਚ ਸਿੱਖਿਆ ਲਈ ਮਿਲੇਗੀ ਛੋਟ

ਐੱਚ1ਬੀ ਵੀਜ਼ਾ ਧਾਰਕਾਂ ਦੇ ਬੱਚਿਆਂ ਨੂੰ ਨਿਊਜਰਸੀ ‘ਚ ਉੱਚ ਸਿੱਖਿਆ ਲਈ ਮਿਲੇਗੀ ਛੋਟ

ਨਿਊਯਾਰਕ : ਅਮਰੀਕਾ ਦੇ ਨਿਊਜਰਸੀ ਸੂਬੇ ਨੇ ਐੱਚ-1ਬੀ ਵੀਜ਼ਾ ਧਾਰਕਾਂ ਦੇ ਬੱਚਿਆਂ ਲਈ ਕਾਲਜ ਤੇ ਯੂਨੀਵਰਸਿਟੀਆਂ ਨੂੰ ਵਧੇਰੇ ਕਿਫਾਇਤੀ ਬਣਾਉਣ ਲਈ ਕਾਨੂੰਨ ਅਮਲ ਵਿੱਚ ਲਿਆਉਣ ਦੀ ਤਿਆਰੀ ਖਿੱਚ ਲਈ ਹੈ। ਇਨ੍ਹਾਂ ਐੱਚ-1ਬੀ ਵੀਜ਼ਾ ਧਾਰਕਾਂ ‘ਚ ਵੱਡੀ ਗਿਣਤੀ ਭਾਰਤੀ ਆਈਟੀ ਪੇਸ਼ੇਵਰਾਂ ਦੀ ਹੈ ਤੇ ਉਪਰੋਕਤ ਫ਼ੈਸਲਾ ਭਾਰਤੀਆਂ ਲਈ ਵੱਡੀ ਵਿੱਤੀ ਰਾਹਤ ਹੋਵੇਗਾ। ਇਸ ਕਾਨੂੰਨ ਤਹਿਤ ਐੱਚ-1ਬੀ ਵੀਜ਼ਾ ਧਾਰਕਾਂ ਦੇ ਬੱਚਿਆਂ ਨੂੰ ਟਿਊਸ਼ਨ ਫੀਸ ਵਿੱਚ ਪੂਰੀ ਛੋਟ ਮਿਲੇਗੀ। ਨਿਊ ਯਾਰਕ ਵਿੱਚ ਭਾਰਤ ਦੇ ਡਿਪਟੀ ਕੌਂਸਲ ਜਨਰਲ ਸ਼ਤਰੂ ਸਿਨਹਾ ਨੇ ਇਸ ਨਵੇਂ ਕਾਨੂੰਨ ਦਾ ਸਵਾਗਤ ਕਰਦਿਆਂ ਭਾਰਤੀ ਭਾਈਚਾਰੇ ਲਈ ਅਹਿਮ ਪੇਸ਼ਕਦਮੀ ਦੱਸਿਆ ਹੈ।
ਨਿਊਜਰਸੀ ਦੇ ਗਵਰਨਰ ਫਿਲ ਮਰਫ਼ੀ ਨੇ ਮੰਗਲਵਾਰ ਨੂੰ ਇਕ ਕਾਨੂੰਨ ‘ਐੱਸ2555’ ਉਤੇ ਸਹੀ ਪਾਈ ਹੈ, ਜਿਸ ਨਾਲ ਸੂਬੇ ਵਿੱਚ ਪੜ੍ਹਦੇ ਵਿਦਿਆਰਥੀ, ਜੋ ਐੱਚ-1ਬੀ ਵੀਜ਼ਾ ਧਾਰਕਾਂ ਦੇ ਬੱਚੇ ਹਨ, ਉੱਚ ਸਿੱਖਿਆ ਨਾਲ ਸਬੰਧਤ ਸਰਕਾਰੀ ਸੰਸਥਾਵਾਂ ਵਿੱਚ ਟਿਊਸ਼ਨ ਫੀਸ ਵਿੱਚ ਛੋਟ ਦੇ ਯੋਗ ਹੋ ਜਾਣਗੇ। ਮਰਫ਼ੀ ਨੇ ਕਿਹਾ ਕਿ ਨਿਊ ਜਰਸੀ ਦੇ ਬਾਸ਼ਿੰਦੇ ਉੱਚ ਸਿੱਖਿਆ ਤਕ ਰਸਾਈ ਲਈ ਬਰਾਬਰ ਦੇ ਹੱਕਦਾਰ ਹਨ ਤੇ ਅੱਜ ਅਸੀਂ ਇਸ ਸੁਪਨੇ ਨੂੰ ਸੰਭਵ ਬਣਾਉਣ ਦੀ ਦਿਸ਼ਾ ਵਿੱਚ ਕਦਮ ਪੁੱਟਿਆ ਹੈ। ਮੈਨੂੰ ਇਸ ਕਾਨੂੰਨ, ‘ਤੇ ਸਹੀ ਪਾ ਕੇ ਮਾਣ ਮਹਿਸੂਸ ਹੋ ਰਿਹਾ ਹੈ। ਇਸ ਨਾਲ ਸਾਡੇ ਵਿਦਿਆਰਥੀਆਂ ਨੂੰ ਆਪਣੇ ਸਿੱਖਿਆ ਟੀਚਿਆਂ ਨੂੰ ਪੂਰਾ ਕਰਨ ‘ਚ ਮਦਦ ਮਿਲੇਗੀ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …