16.9 C
Toronto
Sunday, September 6, 2026
spot_img
Homeਦੁਨੀਆਐਮੀ ਬੇਰਾ ਏਸ਼ੀਆ ਤੇ ਪੈਸੇਫ਼ਿਕ ਸਬ ਕਮੇਟੀ ਦੇ ਚੇਅਰਮੈਨ ਨਿਯੁਕਤ

ਐਮੀ ਬੇਰਾ ਏਸ਼ੀਆ ਤੇ ਪੈਸੇਫ਼ਿਕ ਸਬ ਕਮੇਟੀ ਦੇ ਚੇਅਰਮੈਨ ਨਿਯੁਕਤ

ਐਮੀ ਬੇਰਾ ਏਸ਼ੀਆ ਤੇ ਪੈਸੇਫ਼ਿਕ ਸਬ ਕਮੇਟੀ ਦੇ ਚੇਅਰਮੈਨ ਨਿਯੁਕਤਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਨੇ ਐਲਾਨ ਕੀਤਾ ਹੈ ਕਿ ਭਾਰਤੀ ਮੂਲ ਦੇ ਬਜ਼ੁਰਗ ਕਾਂਗਰਸਮੈਨ ਐਮੀ ਬੇਰਾ ਕੈਲੀਫੋਰਨੀਆ ਨੂੰ ਏਸ਼ੀਆ, ਪੈਸੇਫ਼ਿਕ ਤੇ ਨਾਨ ਪ੍ਰੋਲੀਫਰੇਸ਼ਨ ਸਬ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਬੇਰਾ ਨੇ ਇਕ ਬਿਆਨ ‘ਚ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਵਿਸ਼ਵ ਦਾ ਏਸ਼ੀਆ ਇਕ ਬਹੁਤ ਹੀ ਅਹਿਮ ਖ਼ਿੱਤਾ ਹੈ ਅਤੇ ਅਮਰੀਕਾ ਦੇ ਇਸ ਖ਼ਿੱਤੇ ਨਾਲ ਗਹਿਰੇ ਸਬੰਧ ਹਨ। ਉਨ੍ਹਾਂ ਕਿਹਾ ਹੈ ਕਿ ਉਹ ਇਹ ਗੱਲ ਯਕੀਨੀ ਬਣਾਉਣ ਲਈ ਕੰਮ ਕਰਨਗੇ ਕਿ ਅਮਰੀਕਾ ਏਸ਼ੀਆ ਤੇ ਪ੍ਰਸ਼ਾਂਤ ਮਹਾਸਾਗਰ ਖ਼ਿੱਤੇ ‘ਚ ਆਪਣੇ ਹਿਤਾਂ ਤੇ ਆਪਣੇ ਵਾਅਦਿਆਂ ਦੀ ਪੂਰਤੀ ਲਈ ਆਪਣੇ ਸਾਰੇ ਰਾਜਸੀ, ਸਭਿਆਚਾਰਕ ਤੇ ਫ਼ੌਜੀ ਸਾਧਨਾਂ ਅਤੇ ਸਬੰਧਾਂ ਦੀ ਵਰਤੋਂ ਕਰੇ।

RELATED ARTICLES
POPULAR POSTS