Breaking News
Home / ਦੁਨੀਆ / ਪਾਕਿਸਤਾਨ ਦੇ ਵਿਗਿਆਨ ਮੰਤਰੀ ਫਵਾਦ ਚੌਧਰੀ ਦਾ ਕਹਿਣਾ

ਪਾਕਿਸਤਾਨ ਦੇ ਵਿਗਿਆਨ ਮੰਤਰੀ ਫਵਾਦ ਚੌਧਰੀ ਦਾ ਕਹਿਣਾ

ਸਾਰੇ ਆਤਮਘਾਤੀ ਹਮਲਾਵਰ ਮਦਰੱਸਿਆਂ ‘ਚ ਪੜ੍ਹਨ ਵਾਲੇ ਵਿਦਿਆਰਥੀ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਵਿਗਿਆਨ ਮੰਤਰੀ ਚੌਧਰੀ ਫਵਾਦ ਹੁਸੈਨ ਇਕ ਵਾਰ ਫਿਰ ਆਪਣੇ ਵਿਵਾਦਤ ਬਿਆਨ ਲਈ ਸੋਸ਼ਲ ਮੀਡੀਆ ਦੇ ਨਿਸ਼ਾਨੇ ‘ਤੇ ਆ ਗਏ ਹਨ। ਫਵਾਦ ਨੇ ਕਿਹਾ ਕਿ ਮੱਦਰੱਸਿਆਂ ਵਿਚ ਪੜ੍ਹਨ ਵਾਲੇ ਸਾਰੇ ਵਿਦਿਆਰਥੀ ਆਤਮਘਾਤੀ ਹਮਲਾਵਰ ਨਹੀਂ ਹੁੰਦੇ, ਪਰ ਕੌੜੀ ਸਚਾਈ ਹੈ ਕਿ ਸਾਰੇ ਆਤਮਘਾਤੀ ਹਮਲਾਵਰ ਮੱਦਰੱਸਿਆਂ ਦੇ ਵਿਦਿਆਰਥੀ ਹੁੰਦੇ ਹਨ। ਇਸ ਤੋਂ ਪਹਿਲਾਂ ਫਵਾਦ ਨੇ ਭਾਰਤ ਦੇ ਚੰਦਰਯਾਨ2 ਮਿਸ਼ਨ ਦਾ ਮਜ਼ਾਕ ਵੀ ਉਡਾਇਆ। ਚੌਧਰੀ ਦੇ ਬਿਆਨ ਦੀ ਪਾਕਿਸਤਾਨ ਵਿਚ ਵੀ ਨਿੰਦਾ ਹੋ ਰਹੀ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੀ ਪੁਲਾੜ ਯਾਤਰੀ ਨੇ ਚੰਦਰਯਾਨ ਨੂੰ ਲੈ ਕੇ ਭਾਰਤ ਦੀ ਪ੍ਰਸੰਸਾ ਕੀਤੀ ਸੀ।

Check Also

ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜੱਸੀ ਦੇ ਕਤਲ ਦਾ ਮਾਮਲਾ

ਮਾਂ ਮਲਕੀਤ ਕੌਰ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਖ਼ਿਲਾਫ਼ ਦੋਸ਼ ਆਇਦ ਸੰਗਰੂਰ : ਪੰਜਾਬੀ ਮੂਲ …