Breaking News
Home / ਕੈਨੇਡਾ / Front / ਜਾਪਾਨ ’ਚ 7.4 ਦੀ ਗਤੀ ਦਾ ਭੂਚਾਲ  – ਸੁਨਾਮੀ ਦਾ ਅਲਰਟ ਕੀਤਾ ਗਿਆ ਜਾਰੀ 

ਜਾਪਾਨ ’ਚ 7.4 ਦੀ ਗਤੀ ਦਾ ਭੂਚਾਲ  – ਸੁਨਾਮੀ ਦਾ ਅਲਰਟ ਕੀਤਾ ਗਿਆ ਜਾਰੀ 

ਨਵੀਂ ਦਿੱਲੀ/ਬਿਊਰੋ ਨਿਊਜ਼
ਜਾਪਾਨ ਦੇ ਇਸ਼ਿਕਾਵਾ ਸੂਬੇ ਵਿਚ ਅੱਜ ਸੋਮਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਭੂਚਾਲ ਦੀ ਗਤੀ 7.4 ਦਰਜ ਕੀਤੀ ਗਈ। ਇਸ ਦੌਰਾਨ ਇਸ਼ਿਕਾਵਾ ਪ੍ਰਸ਼ਾਸਨ ਨੇ ਸੁਨਾਮੀ ਦਾ ਅਲਰਟ ਵੀ ਜਾਰੀ ਕੀਤਾ ਹੈ। ਇਸ ਭੂੁਚਾਲ ਨਾਲ ਅਜੇ ਤੱਕ ਕਿਸੇ ਤਰ੍ਹਾਂ ਦੇ ਕੋਈ ਨੁਕਸਾਨ ਦੀ ਖਬਰ ਨਹੀਂ ਹੈ। ਜਪਾਨ ਦੇ ਮੀਡੀਆ ਦੇ ਮੁਤਾਬਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਭੂਚਾਲ ਕਾਰਨ ਪੰਜ ਮੀਟਰ (ਕਰੀਬ 16 ਫੁੱਟ) ਉੱਚੀਆਂ ਲਹਿਰਾਂ ਉਠ ਸਕਦੀਆਂ ਹਨ। ਇਸ ਦੌਰਾਨ ਕੋਸਟਲ ਖੇਤਰ ਵਿਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਗਿਆ ਹੈ। ਜਪਾਨ ਦੇ ਮੀਡੀਆ ਮੁਤਾਬਕ ਫੁਕੂਸੀਮਾ ਨਿਊਕਲੀਅਰ ਪਲਾਂਟ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਦਰਅਸਲ, ਜਪਾਨ ਵਿਚ ਮਾਰਚ 2011 ਦੌਰਾਨ 9 ਦੀ ਗਤੀ ਵਾਲੇ ਆਏ ਭੂਚਾਲ ਕਾਰਨ ਸੁਨਾਮੀ ਵੀ ਆਈ ਸੀ, ਜਿਸ ਕਾਰਨ ਉਸ ਸਮੇਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ।

Check Also

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਬਜੀਤ ਸਿੰਘ ਪੰਧੇਰ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਪੰਧੇਰ ਦੇ …