ਪਟਿਆਲਾ : ਪਟਿਆਲਾ ਦਾ ਇਕ ਸਿੱਖ ਨੌਜਵਾਨ ਅਰਸ਼ਦੀਪ ਸਿੰਘ ਧੰਜੂ ਕੈਨੇਡਾ ਦੀ ‘ਰੋਇਲ ਕੈਨੇਡੀਅਨ ਏਅਰ ਫੋਰਸ’ (ਆਰਸੀਏਐਫ) ਵਿਚ ਬਤੌਰ ਅਫਸਰ ਭਰਤੀ ਹੋਇਆ ਹੈ। ਇਸ ਦਸਤਾਰਧਾਰੀ ਸਿੱਖ ਲੜਕੇ ਨੇ ਅਜੇ 20 ਸਾਲਾਂ ਦਾ ਜੂਨ ਮਹੀਨੇ ਵਿਚ ਹੋਣਾ ਹੈ। ਉਸਦੀ ਇਸ ਪ੍ਰਾਪਤੀ ‘ਤੇ ਪਟਿਆਲਵੀਆਂ ਨੂੰ ਮਾਣ ਹੈ ਤੇ ਰਿਸ਼ਤੇਦਾਰ ਅਤੇ ਸ਼ੁਭ ਚਿੰਤਕ ਉਸ ਦੇ ਇੱਥੇ ਰਹਿੰਦੇ ਤਾਇਆ ਤੇ ਨਗਰ ਨਿਗਮ ਦੇ ਕੌਂਸਲਰ ਰਛਪਾਲ ਸਿੰਘ ਧੰਜੂ ਨੂੰ ਵਧਾਈਆਂ ਦੇ ਰਹੇ ਹਨ। ਅਰਸ਼ਦੀਪ ਸਿੰਘ ਧੰਜੂ ਦੇ ਪਿਤਾ ਅਮਰਜੀਤ ਸਿੰਘ ਧੰਜੂ ਪੰਜਾਬ ਪੁਲਿਸ ‘ਚ ਇੰਸਪੈਕਟਰ ਸਨ ਜਦਕਿ ਅਮਰਦੀਪ ਸਿੰਘ ਨੇ ਆਪਣੀ ਪੜ੍ਹਾਈ ਕੈਨੇਡਾ ਵਿਚ ਹੀ ਪੂਰੀ ਕੀਤੀ ਹੈ। ਕੌਂਸਲਰ ਰਛਪਾਲ ਸਿੰਘ ਧੰਜੂ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਸ਼ੁਰੂ ਤੋਂ ਹੀ ਮਿਹਨਤੀ ਸੀ ਤੇ ਉਸ ਦਾ ਸੁਪਨਾ ਰੱਖਿਆ ਸੇਵਾਵਾਂ ਵਿਚ ਜਾਣ ਦਾ ਸੀ, ਜਿਸ ਨੂੰ ਉਸ ਨੇ ਕੈਨੇਡਾ ਵਿਚ ਜਾ ਕੇ ਪੂਰਾ ਕੀਤਾ ਹੈ। ਓਧਰ ਧੰਜੂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਮੇਅਰ ਅਮਰਿੰਦਰ ਸਿੰਘ ਬਜਾਜ, ਕੌਂਸਲਰ ਹਰਵਿੰਦਰ ਸਿੰਘ ਬੱਬੂ, ਰਜਿੰਦਰ ਸਿੰਘ ਵਿਰਕ, ਸੁਖਬੀਰ ਸਿੰਘ ਅਬਲੋਵਾਲ, ਸੁਖਵਿੰਦਰ ਸਿੰਘ ਮਿੰਟਾ, ਜਸਪਾਲ ਸਿੰਘ ਬਿੱਟੂ ਚੱਠਾ ਤੇ ਹੋਰਨਾਂ ਨੇ ਵਧਾਈਆਂ ਦਿੱਤੀਆਂ ਹਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …