Breaking News
Home / ਦੁਨੀਆ / ਰੋਪੜ-ਮੋਹਾਲੀ ਪਿਕਨਿਕ 28 ਜੁਲਾਈ ਨੂੰ ਕੈਲਸੋ ਪਾਰਕ ਦੇ ਏਰੀਆ ‘ਏ’ ਵਿੱਚ

ਰੋਪੜ-ਮੋਹਾਲੀ ਪਿਕਨਿਕ 28 ਜੁਲਾਈ ਨੂੰ ਕੈਲਸੋ ਪਾਰਕ ਦੇ ਏਰੀਆ ‘ਏ’ ਵਿੱਚ

ਟੋਰਾਂਟੋ : ਅਮਰ ਸਿੰਘ ਤੁੱਸੜ, ਪ੍ਰਧਾਨ ਰੋਪੜ-ਮੋਹਾਲੀ ਸੋਸ਼ਲ ਸਰਕਲ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਕਿ ਅਦਾਰੇ ਦੀ ਸਾਲਾਨਾ ਪਰਿਵਾਰਕ ਪਿਕਨਿਕ ਮਿਲਟਨ ਦੇ ਰਮਣੀਕ ਕੈਲਸੋ ਪਾਰਕ ਦੇ ਏਰੀਆ ‘ਏ’ ਵਿੱਚ ਮਿਤੀ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10:00 ਤੋਂ 5:00 ਵਜੇ ਤੱਕ ਮਨਾਈ ਜਾਵੇਗੀ। ਪਾਰਕ ਦਾ ਅਡਰੈਸ 5234 ਕੈਲਸੋ ਰੋਡ (ਟਰਮੇਨ ਅਤੇ ਕੈਲਸੋ ਇੰਟਰਸੈਕਸ਼ਨ) Tremaine & Kelso Road Intersection ਹੈ । ਜਿਲ੍ਹਾ ਰੋਪੜ, ਮੋਹਾਲੀ, ਹਲਕਾ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ ਸਮੇਤ ਇਲਾਕੇ ਦੇ ਗਵਾਂਢੀ ਪਰਿਵਾਰਾਂ ਨੂੰ ਸ਼ਾਮਿਲ ਹੋਣ ਦਾ ਖੁਲ੍ਹਾ ਸੱਦਾ ਦਿੱਤਾ ਜਾਂਦਾ ਹੈ। ਖਾਣ-ਪੀਣ ਦਾ ਸੁਚੱਜਾ ਪ੍ਰਬੰਧ ਹੋਵੇਗਾ। ਇਸ ਦੋਰਾਨ ਗਿੱਧਾ, ਭੰਗੜਾ, ਰੱਸਾ-ਕਸ਼ੀ, ਕੁਰਸੀ ਦੌੜ, ਬੱਚਿਆਂ ਦੀਆਂ ਖੇਡਾਂ, ਵਾਲੀਬਾਲ ਤੇ ਗੀਤ ਸੰਗੀਤ ਆਦਿ ਦੇ ਮਨੋਰੰਜਨ ਬਾਅਦ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ। ਪ੍ਰੌਗਰਾਮ ਦੇ ਅੰਤ ਵਿੱਚ ਗਰਮਾ-ਗਰਮ ਜਲੇਬੀਆਂ ਵਰਤਣਗੀਆਂ। ਕਿਸੇ ਵੀ ਅਭਿਲਾਸ਼ੀ ਨੇ ਕੋਈ ਇਨਾਮ ਸਪੋਂਸਰ ਕਰਨਾ ਹੋਵੇ ਜਾਂ ਕਿਸੇ ਵੀ ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਹੋ। ਅਮਰ ਸਿੰਘ ਤੁੱਸੜ 416-300-4091, ਸਰਬਜੀਤ ਸਿੰਘ 647-300-1341, ਜਗਜੀਤ ਸਿੰਘ ਸਾਚਾ 416-720-3642, ਸੁੱਚਾ ਸਿੰਘ ਸੋਮਲ 647-718-8114, ਗੁਰਦੀਪ ਸਿੰਘ 905-452-2171

Check Also

ਟਰੰਪ ਨੇ ਹਮਾਸ ਨੂੰ ਦਿੱਤੀ ਧਮਕੀ

  20 ਜਨਵਰੀ ਤੱਕ ਇਜ਼ਰਾਈਲ ਦੇ ਬੰਧਕਾਂ ਨੂੰ ਕਰੋ ਰਿਹਾਅ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ …