Breaking News
Home / ਦੁਨੀਆ / ਰਾਹੁਲ ਗਾਂਧੀ ਨੇ ਦੁਬਈ ‘ਚ ਕੀਤੀ ਭਾਰਤੀ ਕਾਮਿਆਂ ਦੀ ਸ਼ਲਾਘਾ

ਰਾਹੁਲ ਗਾਂਧੀ ਨੇ ਦੁਬਈ ‘ਚ ਕੀਤੀ ਭਾਰਤੀ ਕਾਮਿਆਂ ਦੀ ਸ਼ਲਾਘਾ

ਕਿਹਾ – ਉੱਚੀਆਂ ਇਮਾਰਤਾਂ, ਵੱਡੇ ਹਵਾਈ ਅੱਡੇ ਤੇ ਮੈਟਰੋ ਇਹ ਸਾਰੇ ਭਾਰਤੀ ਕਾਮਿਆਂ ਦੇ ਯੋਗਦਾਨ ਬਿਨਾ ਨਹੀਂ ਬਣਦੇ
ਦੁਬਈ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਥੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਆਮ ਚੋਣਾਂ ਵਿਚ ਸੱਤਾ ‘ਚ ਆਉਂਦੀ ਹੈ ਤਾਂ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਵੇਗੀ। ਸੰਯੁਕਤ ਅਰਬ ਅਮੀਰਾਤ ਦੀ ਦੋ ਦਿਨਾ ਯਾਤਰਾ ਦੌਰਾਨ ਗਾਂਧੀ ਨੇ ਦੁਬਈ ਵਿਚ ਲੇਬਰ ਕਾਲੋਨੀ ‘ਚ ਇਕੱਤਰ ਹੋਏ ਭਾਰਤੀ ਕਾਮਿਆਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ (ਭਾਰਤੀ ਕਾਮੇ) ਭਾਰਤ, ਭਾਰਤੀ ਰਾਜਾਂ ਅਤੇ ਗ਼ਰੀਬ ਲੋਕਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੇ ਦੁਬਈ ਸ਼ਹਿਰ ਬਣਾਉਣ ਲਈ ਕੰਮ ਕੀਤਾ, ਜੋ ਪੂਰੇ ਵਿਸ਼ਵ ਵਿਚ ਮਹਾਨ ਹੈ। ਸੰਯੁਕਤ ਅਰਬ ਅਮੀਰਾਤ ਦੇ ਵਿਕਾਸ ਦੀ ਪ੍ਰਸੰਸਾ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਉਹ ਇਥੇ ਜੋ ਵੀ ਵੱਡਾ ਵਿਕਾਸ ਦੇਖਦੇ ਹਨ, ਉੱਚੀਆਂ ਇਮਾਰਤਾਂ, ਵੱਡੇ ਹਵਾਈ ਅੱਡੇ ਅਤੇ ਮੈਟਰੋ, ਇਹ ਸਾਰੇ ਭਾਰਤੀ ਕਾਮਿਆਂ ਦੇ ਯੋਗਦਾਨ ਬਿਨਾ ਨਹੀਂ ਬਣਦੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਿਅੰਗ ਕਰਦਿਆਂ ਕਾਂਗਰਸ ਪ੍ਰਧਾਨ ਨੇ ਭਾਰਤੀ ਕਾਮਿਆਂ ਨੂੰ ਕਿਹਾ ਕਿ ਉਹ ‘ਮਨ ਕੀ ਬਾਤ’ ਕਹਿਣ ਦੀ ਜਗ੍ਹਾ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਾ ਚਾਹੁੰਦੇ ਹਨ। ਰਾਹੁਲ ਦਾ ਭਾਰਤੀ ਭਾਈਚਾਰੇ ਵਲੋਂ ਦੁਬਈ ਹਵਾਈ ਅੱਡੇ ‘ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਭਾਰਤੀ ਕਾਮਿਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਪਤਾ ਹੈ ਅਤੇ ਉਹ ਉਨ੍ਹਾਂ ਦੀ ਸਹਾਇਤਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਇਥੇ ਆਪਣੇ ‘ਮਨ ਕੀ ਬਾਤ’ ਕਰਨ ਨਹੀਂ ਆਏ, ਸਗੋਂ ਉਨ੍ਹਾਂ ਦੇ ‘ਮਨ ਕੀ ਬਾਤ’ ਸੁਣਨ ਆਏ ਹਨ। ਰਾਹੁਲ ਗਾਂਧੀ ਨੇ ਦੁਬਈ ਦੌਰੇ ਦੌਰਾਨ ਪੰਜਾਬੀ ਭਾਈਚਾਰੇ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨੇ ਰਾਹੁਲ ਗਾਂਧੀ ਦਾ ਸਨਮਾਨ ਵੀ ਕੀਤਾ। ਰਾਹੁਲ ਦੇ ਨਾਲ ਪੰਜਾਬ ਦੇ ਸੀਨੀਅਰ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਸਨ।

ਲੋਕਤੰਤਰ ਭਾਰਤ ਦੀ ਸਭ ਤੋਂ ਵੱਡੀ ਤਾਕਤ

ਰਾਹੁਲ ਗਾਂਧੀ ਨੇ ਕਿਹਾ – ਅਫਗਾਨਿਸਤਾਨ ‘ਚ ਤਾਂ ਬਹਿਸ ਵੀ ਬੰਦੂਕਾਂ ਸਹਾਰੇ ਹੁੰਦੀ ਹੈ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਫੇਸ ਬੁੱਕ ਪੋਸਟ ਵਿਚ ਇਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਤੰਤਰ ਭਾਰਤ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਸਾਡੀ ਸੰਸਦ ਵਿਚ ਬਹਿਸ ਨੂੰ ਦੇਖ ਕੇ ਅਫਗਾਨ ਦੇ ਕੇ ਇਕ ਸੰਸਦ ਮੈਂਬਰ ਨੇ ਮੈਨੂੰ ਕਿਹਾ ਕਿ ਸਾਡੇ ਦੇਸ਼ ਵਿਚ ਤਾਂ ਇਸ ਤਰ੍ਹਾਂ ਦੀ ਬਹਿਸ ਵੀ ਬੰਦੂਕਾਂ ਦੇ ਸਹਾਰੇ ਹੁੰਦੀ ਹੈ। ਰਾਹੁਲ ਗਾਂਧੀ ਨੇ ਲਿਖਿਆ ਕਿ ਲੋਕਤੰਤਰ ਸਾਡੇ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਹੈ ਅਤੇ ਸਾਨੂੰ ਹਰ ਕੀਮਤ ‘ਤੇ ਇਸਦੀ ਰੱਖਿਆ ਕਰਨੀ ਚਾਹੀਦੀ ਹੈ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …