-2.8 C
Toronto
Friday, December 19, 2025
spot_img
Homeਦੁਨੀਆਪਾਕਿ ਫੌਜ ਮੁਖੀ ਨੇ ਦਿੱਤੀ ਧਮਕੀ

ਪਾਕਿ ਫੌਜ ਮੁਖੀ ਨੇ ਦਿੱਤੀ ਧਮਕੀ

ਬੋਲੇ ਕਸ਼ਮੀਰ ਸਾਡੀ ਦੁਖਦੀ ਰਗ, ਇਸ ਲਈ ਆਖਰੀ ਗੋਲੀ ਤੱਕ ਲੜਾਂਗੇ
ਰਾਵਲਪਿੰਡੀ/ਬਿਊਰੋ ਨਿਊਜ਼
ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਅੱਜ ਫਿਰ ਭਾਰਤ .ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਸਾਡੀ ਦੁਖਦੀ ਰਗ ਹੈ ਅਤੇ ਅਸੀਂ ਆਪਣੇ ਕਸ਼ਮੀਰੀ ਭਰਾਵਾਂ ਲਈ ਆਖਰੀ ਗੋਲੀ ਅਤੇ ਸੈਨਿਕ ਤੱਕ ਲੜਾਂਗੇ। ਬਾਜਵਾ ਨੇ ਇਹ ਗੱਲ ਰਾਵਲਪਿੰਡੀ ਵਿਚ ਫੌਜੀ ਹੈਡਕੁਆਟਰ ਵਿਚ ਇਕ ਸਮਾਗਮ ਦੌਰਾਨ ਕਹੀ। ਬਾਜਵਾ ਨੇ ਕਿਹਾ ਕਿ ਪਾਕਿਸਤਾਨ ਨੇ ਅੱਤਵਾਦ ਦੇ ਮੁੱਦੇ ‘ਤੇ ਆਪਣੀ ਹਰ ਜ਼ਿੰਮੇਵਾਰੀ ਬਿਹਤਰ ਤਰੀਕੇ ਨਾਲ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸ਼ਾਂਤੀਪੂਰਨ ਅਤੇ ਮਜ਼ਬੂਤ ਪਾਕਿਸਤਾਨ ਬਣਾਉਣਾ ਹੈ ਅਤੇ ਹੌਲੀਹੌਲੀ ਅਸੀਂ ਉਸ ਪਾਸੇ ਵਧ ਰਹੇ ਹਾਂ। ਬਾਜਵਾ ਨੇ ਕਿਹਾ ਕਿ ਕਸ਼ਮੀਰ ਵਿਚ ਹਾਲਾਤ ਚਿੰਤਾਜਨਕ ਬਣੇ ਹੋਏ ਹਨ ਅਤੇ ਕਸ਼ਮੀਰ ਦੀ ਜਨਤਾ ਭਾਰਤ ਦੀ ਹਿੰਦੂਵਾਦੀ ਸਰਕਾਰ ਅਤੇ ਉਥੋਂ ਦੀ ਫੌਜ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੀ ਹੈ।

RELATED ARTICLES
POPULAR POSTS