Breaking News
Home / ਕੈਨੇਡਾ / Front / ਮੈਕਸੀਕੋ ’ਚ ਆਇਆ 7.2 ਦੀ ਤੀਬਰਤਾ ਵਾਲਾ ਭੂਚਾਲ

ਮੈਕਸੀਕੋ ’ਚ ਆਇਆ 7.2 ਦੀ ਤੀਬਰਤਾ ਵਾਲਾ ਭੂਚਾਲ

ਮੈਕਸੀਕੋ ’ਚ ਆਇਆ 7.2 ਦੀ ਤੀਬਰਤਾ ਵਾਲਾ ਭੂਚਾਲ
ਕਈ ਇਮਾਰਤਾਂ ਹੋਈਆਂ ਢਹਿ-ਢੇਰੀ, 296 ਵਿਅਕਤੀਆਂ ਦੀ ਹੋਈ ਮੌਤ

ਸਾਰਾਕੋਸ਼/ਬਿਊਰੋ ਨਿਊਜ਼ : ਅਫਰੀਕੀ ਦੇਸ਼ ਮੋਰਕੋ ’ਚ ਆਏ ਭਿਆਨਕ ਭੂਚਾਲ ਨਾਲ ਹੁਣ ਤੱਕ 296 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ 153 ਵਿਅਕਤੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਮੋਰਕੋ ਜਿਯੋਲਾਜੀਕਲ ਸੈਂਟਰ ਨੇ ਦੱਸਿਆ ਕਿ ਇਸ ਭਿਆਨਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 7. 2 ਆਂਕੀ ਗਈ ਅਤੇ ਇਹ ਭੂਚਾਲ ਲੰਘੀ ਦੇਰ ਰਾਤ ਨੂੰ ਆਇਆ। ਜਦਕਿ ਯੂਐਸ ਜਿਯੋਲਾਜੀਕਲ ਸਰਵੇ ਅਨੁਸਾਰ ਇਸ ਭੂਚਾਲ ਦੀ ਤੀਬਰਤਾ 6.8 ਦੱਸੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਇਸ ਇਲਾਕੇ ’ਚ 120 ਸਾਲਾਂ ਦੌਰਾਨ ਆਇਆ ਸਭ ਤੋਂ ਭਿਆਨਕ ਭੂਚਾਲ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਭੂਚਾਲ ਕਾਰਨ ਕਈ ਇਮਾਰਤਾਂ ਢਹਿ ਢੇਰੀ ਗਈਆਂ ਹਨ। ਸ਼ੋਸ਼ਲ ਮੀਡੀਆ ’ਤੇ ਭੂਚਾਲ ਨਾਲ ਸਬੰਧਤ ਕਈ ਵੀਡੀਓਜ਼ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਲੋਕ ਭੱਜਦੇ ਹੋਏ ਨਜ਼ਰ ਆ ਰਹੇ ਹਨ। ਭੂਚਾਲ ਦਾ ਕੇਂਦਰ ਬਿੰਦੂ ਐਟਲਸ ਪਰਬਤ ਦੇ ਪਾਸ ਇਘਲ ਨਾਮ ਦਾ ਇਕ ਪਿੰਡ ਦੱਸਿਆ ਜਾ ਰਿਹਾ ਹੈ, ਜੋ ਮਾਰਾਕੇਸ਼ ਸ਼ਹਿਰ ਤੋਂ 70 ਕਿਲੋਮੀਟਰ ਦੀ ਦੂਰੀ ’ਤੇ ਹੈ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 18.5 ਕਿਲੋਮੀਟਰ ਹੇਠਾਂ ਦੱਸੀ ਜਾ ਰਹੀ ਹੈ ਅਤੇ ਇਸ ਭੂਚਾਲ ਦੇ ਝਟਕੇ ਪੁਰਤਗਾਲ ਅਤੇ ਅਲਜੀਰੀਆ ਵਿਚ ਵੀ ਮਹਿਸੂਸ ਕੀਤੇ ਗਏ।

Check Also

ਡੀ.ਸੀ. ਵੱਲੋਂ ਪੀ ਐਮ ਏ ਜੇ ਏ ਯੋਜਨਾ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਸਰਬਪੱਖੀ ਵਿਕਾਸ ਲਈ  ਵੱਖ ਵੱਖ ਵਿਕਾਸ ਕਾਰਜਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਡੀ.ਸੀ. ਵੱਲੋਂ ਪੀ ਐਮ ਏ ਜੇ ਏ ਯੋਜਨਾ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਸਰਬਪੱਖੀ ਵਿਕਾਸ …