Breaking News
Home / ਦੁਨੀਆ / ਓਬਾਮਾ ਵੱਲੋਂ ਭਾਰਤ-ਪਾਕਿ ਨੂੰ ਪਰਮਾਣੂ ਜ਼ਖ਼ੀਰੇ ਘਟਾਉਣ ਦਾ ਸੱਦਾ

ਓਬਾਮਾ ਵੱਲੋਂ ਭਾਰਤ-ਪਾਕਿ ਨੂੰ ਪਰਮਾਣੂ ਜ਼ਖ਼ੀਰੇ ਘਟਾਉਣ ਦਾ ਸੱਦਾ

Washington DC: Prime Minister Narendra Modi at the dinner hosted by the President of United States of America (USA) Barack Obama, at the White House, in Washington D.C. on March 31, 2016. (Photo: IANS/PIB)ਅਮਰੀਕੀ ਰਾਸ਼ਟਰਪਤੀ ਵਲੋਂ ਉਤਰੀ ਕੋਰੀਆ ‘ਤੇ ਨਜ਼ਰ ਰੱਖਣ ਦੀ ਲੋੜ ‘ਤੇ ਜ਼ੋਰ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਫ਼ੌਜੀ ਸਿਧਾਂਤ ਵਿਕਸਤ ਕਰਦੇ ਸਮੇਂ ਆਪਣੇ ਪ੍ਰਮਾਣੂ ਜ਼ਖੀਰੇ ਘਟਾਉਣ ਵਿੱਚ ਪ੍ਰਗਤੀ ਲਿਆਉਣ ਤੇ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਉਹ ‘ਲਗਾਤਾਰ ਉਲਟ ਦਿਸ਼ਾ ਨਾ ਵਧਦੇ ਰਹਿਣ’। ਓਬਾਮਾ ਨੇ ਕਿਹਾ, ‘ਇਥੇ ਸਾਡੇ ਸਾਹਮਣੇ ਇਕ ਚੁਣੌਤੀ ਇਹ ਹੈ ਕਿ ਜਦੋਂ ਤੱਕ ਅਮਰੀਕਾ ਤੇ ਰੂਸ, ਪਰਮਾਣੂ ਹਥਿਆਰ ਰੱਖਣ ਵਾਲੇ ਦੋ ਸਭ ਤੋਂ ਵੱਡੇ ਮੁਲਕਾਂ ਦੇ ਰੂਪ ਵਿੱਚ, ਅਗਵਾਈ ਕਰਨ ਨੂੰ ਤਿਆਰ ਨਹੀਂ ਹੁੰਦੇ ਉਦੋਂ ਤਕ ਪ੍ਰਮਾਣੂ ਜ਼ਖੀਰੇ ਘਟਣੇ ਬੇਹੱਦ ਔਖੇ ਹਨ। ਓਬਾਮਾ ਨੇ ਇਥੇ ਦੋ ਦਿਨਾ ਪਰਮਾਣੂ ਸੁਰੱਖਿਆ ਸੰਮੇਲਨ ਦੇ ਅੰਤ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ‘ਇਕ ਹੋਰ ਖੇਤਰ, ਜਿਥੇ ਸਾਨੂੰ ਪ੍ਰਗਤੀ ਦੇਖਣ ਦੀ ਲੋੜ ਹੈ, ਉਹ ਭਾਰਤ ਤੇ ਪਾਕਿਸਤਾਨ ਹਨ। ਇਹ ਯਕੀਨੀ ਬਣਾਏ ਜਾਣ ਦੀ ਲੋੜ ਹੈ ਕਿ ਉਹ ਸੈਨਿਕ ਸਿਧਾਂਤ ਵਿਕਸਤ ਕਰਦੇ ਹੋਏ ਲਗਾਤਾਰ ਉਲਟ ਦਿਸ਼ਾ ਵਿੱਚ ਨਾ ਵਧਦੇ ਜਾਣ।’ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਉੱਤਰੀ ਕੋਰੀਆ ਸਾਡੇ ਸਾਰਿਆਂ ਲਈ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘ਸਾਨੂੰ ਕੋਰੀਆ ਪ੍ਰਾਇਦੀਪ ‘ਤੇ ਨਜ਼ਰ ਰੱਖਣ ਦੀ ਲੋੜ ਹੈ ਕਿਉਂਕਿ ਇਹ ਸਾਡੇ ਸਾਰਿਆਂ ਲਈ ਚਿੰਤਾ ਪੈਦਾ ਕਰ ਰਿਹਾ ਹੈ।’

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …