0.8 C
Toronto
Thursday, January 8, 2026
spot_img
Homeਦੁਨੀਆਭਾਜਪਾ ਨੇ ਭਾਰਤ ਦਾ ਉੱਭਰਦਾ ਅਰਥਚਾਰਾ ਬਰਬਾਦ ਕੀਤਾ : ਰਾਹੁਲ ਗਾਂਧੀ

ਭਾਜਪਾ ਨੇ ਭਾਰਤ ਦਾ ਉੱਭਰਦਾ ਅਰਥਚਾਰਾ ਬਰਬਾਦ ਕੀਤਾ : ਰਾਹੁਲ ਗਾਂਧੀ

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਦੀ ਹਾਕਮ ਭਾਜਪਾ ਸਰਕਾਰ ਨੂੰ ਉੱਚ ਟੈਕਸ ਦਰ ਤੇ ਬੇਰੁਜ਼ਗਾਰੀ ਦੇ ਮੁੱਦੇ ‘ਤੇ ਘੇਰਦਿਆਂ ਆਰੋਪ ਲਾਇਆ ਕਿ ਕੇਂਦਰ ਸਰਕਾਰ ਨੇ ਦੁਨੀਆ ਦੇ ਤੇਜ਼ੀ ਨਾਲ ਉੱਭਰ ਰਹੇ ਅਰਥਚਾਰੇ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਟਵਿੱਟਰ ‘ਤੇ ਦਹੀਂ, ਪਨੀਰ, ਚੌਲ, ਆਟਾ, ਗੁੜ ਤੇ ਸ਼ਹਿਦ ਆਦਿ ਵਸਤਾਂ ‘ਤੇ ਜੀਐੱਸਟੀ ਲਾਏ ਜਾਣ ਨਾਲ ਸਬੰਧਤ ਇੱਕ ਚਾਰਟ ਸਾਂਝਾ ਕਰਦਿਆਂ ਟਵੀਟ ਕੀਤਾ, ‘ਉੱਚੀ ਦਰ ਵਾਲਾ ਟੈਕਸ, ਕੋਈ ਰੁਜ਼ਗਾਰ ਨਹੀਂ। ਇਹ ਵੱਡੀ ਮਿਸਾਲ ਹੈ ਕਿ ਭਾਜਪਾ ਨੇ ਕਿਸ ਤਰ੍ਹਾਂ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਉੱਭਰ ਰਹੇ ਅਰਥਚਾਰਿਆਂ ‘ਚੋਂ ਇੱਕ ਨੂੰ ਤਬਾਹ ਕਰ ਦਿੱਤਾ ਹੈ।’ ਉਨ੍ਹਾਂ ਨਾਲ ਹੀ ਹਪਸਤਾਲਾਂ ਦੇ ਕਿਰਾਏ ਵਾਲੇ ਕਮਰਿਆਂ, ਹੋਟਲਾਂ ਦੇ ਕਮਰਿਆਂ ਤੇ ਹੋਰ ਵਸਤਾਂ ਮਹਿੰਗੀਆਂ ਹੋਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

 

RELATED ARTICLES
POPULAR POSTS